- Advertisement -
ਅੱਜ-ਨਾਮਾ
ਭਖਿਆ ਖੇਡਾਂ ਦਾ ਕੁੰਭ ਜੀ ਟੋਕੀਓ ਵਿੱਚ,
ਚੱਲਦੇ ਮੈਚ ਨੇ, ਲੋਕ ਨਹੀਂ ਆਏ ਭਾਈ।
ਮਾਰੀ ਮਾਰ ਕੋਰੋਨਾ ਕੁਝ ਇਸ ਤਰ੍ਹਾਂ ਦੀ,
ਹਰ ਇੱਕ ਥਾਂ ਹੀ ਸੱਥਰ ਵਿਛਾਏ ਭਾਈ।
ਏਸੇ ਦਹਿਸ਼ਤ ਸੀ ਇੱਦਾਂ ਦੇ ਮੈਚ ਸਾਰੇ,
ਪਿਛਲੇ ਸਾਲ ਵੀ ਹੁੰਦੇ ਰੁਕਵਾਏ ਭਾਈ।
ਕਰ ਲਿਆ ਫੈਸਲਾ ਆਖਰ ਪ੍ਰਬੰਧਕਾਂ ਨੇ,
ਕਿਵੇਂ ਵੀ ਜਾਣਗੇ ਮੈਚ ਕਰਵਾਏ ਭਾਈ।
ਕਿਹਾ ਲੋਕਾਂ ਨੂੰ ਟੀ ਵੀ `ਤੇ ਵੇਖ ਲਉ ਜੀ,
ਕਰਿਓ ਪੂਰੀ ਇਹ ਖੇਡਾਂ ਦੀ ਭੁੱਖ ਭਾਈ।
ਬਚ ਕੇ ਆਪ ਵੀ ਰਹੋ ਬਈ ਤੁਸੀਂ ਸਾਰੇ,
ਖੇਡਣ ਵਾਲਿਆਂ ਦੀ ਮੰਗਿਓ ਸੁੱਖ ਭਾਈ।
-ਤੀਸ ਮਾਰ ਖਾਂ
ਜੁਲਾਈ 26, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -