ਅੱਜ-ਨਾਮਾ
ਬੱਜਟ ਪੇਸ਼ ਪੰਜਾਬ ਦਾ ਗਿਆ ਕਰਿਆ,
ਸਭ ਹੀ ਰੱਖੇ ਧਿਆਨ ਵਿੱਚ ਪੱਖ ਬੇਲੀ।
ਗਰੀਬ-ਗੁਰਬੇ ਦਾ ਕਰਜ਼ਾ ਮਾਫ ਕੀਤਾ,
ਰੱਖੀ ਵਿਕਾਸ ਦੀ ਸੁਣੀ ਆ ਅੱਖ ਬੇਲੀ।
ਕੀਤਾ ਜਾਊਗਾ ਮੁਫਤ ਇਲਾਜ ਕਹਿੰਦੇ,
ਰੱਖਿਆ ਫੰਡ ਹੈ ਓਸ ਲਈ ਵੱਖ ਬੇਲੀ।
ਦਿੱਤੇ ਭੁੱਲਣ ਨਾ ਸਨਅਤੀ ਪੱਖ ਕਹਿੰਦੇ,
ਨਸ਼ੇ ਰੋਕਣ ਲਈ ਫੰਡ ਲਏ ਰੱਖ ਬੇਲੀ।
ਸਾਰੇ ਈ ਪੱਖ ਇਹ ਜਾਪਦੇ ਠੀਕ ਭਾਵੇਂ,
ਪਰ ਕੀ ਪੁੱਜਣਗੇ ਲੋਕਾਂ ਦੇ ਤੀਕ ਬੇਲੀ।
ਬਾਹਲੀ ਵਾਰ ਕੋਈ ਠੀਕ ਐਲਾਨ ਹੁੰਦਾ,
ਰਹਿੰਦੀ ਅਮਲ ਦੀ ਫੇਰ ਉਡੀਕ ਬੇਲੀ।
-ਤੀਸ ਮਾਰ ਖਾਂ
27 ਮਾਰਚ , 2025