ਯੈੱਸ ਪੰਜਾਬ
ਚੰਡੀਗੜ੍ਹ , 28 ਜਨਵਰੀ, 2022 –
ਬੰਦੀ ਸਿੰਘਾਂ ਦੀ ਰਿਹਾਈ ਲਈ 7 ਨਵੰਬਰ 2021 ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਗਵਾਲੀਅਰ ਵਿਖੇ ਅਰਦਾਸ ਕਰਨ ਦਾ ਜੋ ਉੱਦਮ ਕੀਤਾ ਗਿਆ ਸੀ, ਉਸ ਅਸਥਾਨ ਤੇ ਮਿਤੀ 26 ਜਨਵਰੀ 2022 ਨੂੰ ਪੰਜ ਸਿੰਘਾਂ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ ਜੀ, ਭਾਈ ਦਲਬੀਰ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਫਿਰ ਹਾਜ਼ਰੀ ਭਰ ਕੇ ਅਰਦਾਸ ਕੀਤੀ।
ਇਸ ਮੌਕੇ ਪੰਜ ਸਿੰਘਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਪੰਥ ਨੂੰ ਵੀ ਕਾਰਜਸ਼ੀਲ ਹੋਣ ਦੀ ਅਪੀਲ ਕੀਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰ ਰਹੇ ਹਰੇਕ ਸੰਸਥਾ ਅਤੇ ਜਥੇਬੰਦੀ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ।
ਇਸ ਦੇ ਨਾਲ਼ ਹੀ ਪੰਜ ਸਿੰਘਾਂ ਨੇ ਮਿਤੀ 29 ਜਨਵਰੀ 2022 ਨੂੰ, ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਪਿੰਡ ਰੋਡੇ ਤੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਪਿੰਡ, ਭਗਤਾ ਭਾਈ ਕਾ ਬਠਿੰਡਾ ਤਕ ਕੱਢੇ ਜਾ ਰਹੇ ਪੰਥਕ ਰੋਸ ਮਾਰਚ ਦੀ ਹਮਾਇਤ ਕਰਦੇ ਹੋਏ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਮਾਰਚ ’ਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ