- Advertisement -
ਅੱਜ-ਨਾਮਾ
ਬੋਲਿਆ ਜੋਸ਼ ਵਿੱਚ ਫੇਰ ਨਵਜੋਤ ਸਿੱਧੂ,
ਮੁੜ ਕੇ ਬਾਦਲਾਂ `ਤੇ ਕੀਤਾ ਵਾਰ ਮੀਆਂ।
ਕਹਿੰਦਾ ਜਿਹੜੇ ਕਾਨੂੰਨ ਆ ਜੜ੍ਹੀਂ ਬੈਠੇ,
ਛੱਡਿਆ ਜਿਨ੍ਹਾਂ ਕਿਸਾਨ ਨੂੰ ਮਾਰ ਮੀਆਂ।
ਕੀਤੀ ਉਨ੍ਹਾਂ ਦੀ ਪਹਿਲ ਸੀ ਬਾਦਲਾਂ ਹੀ,
ਪਿਛਲੇ ਵੇਖ ਲਓ ਕੱਢ ਅਖਬਾਰ ਮੀਆਂ।
ਪੰਜਾਬ ਵਿੱਚ ਇਹ ਬਿੱਲ ਸੀ ਪੇਸ਼ ਹੋਏ,
ਇੱਥੇ ਜਦੋਂ ਸੀ ਬਾਦਲ ਸਰਕਾਰ ਮੀਆਂ।
ਉਹੀਓ ਬਿੱਲ ਫਿਰ ਮੋਦੀ ਆ ਪਾਸ ਕੀਤੇ,
ਤਿੱਖੀ ਧਾਰ ਵਾਹਵਾ ਕਰ`ਤੀ ਹੋਰ ਮੀਆਂ।
ਸਿਫਤ ਕਿਨ੍ਹਾਂ ਦੀ ਦੱਸੋ ਜੀ ਕਿੰਜ ਕਰੀਏ,
ਫਿਰਦੇ ਰਲੇ ਜਦ ਚੋਰਾਂ ਨਾਲ ਮੋਰ ਮੀਆਂ।
-ਤੀਸ ਮਾਰ ਖਾਂ
ਸਤੰਬਰ 16, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -