- Advertisement -
ਅੱਜ-ਨਾਮਾ
ਬੁੱਤ ਰਾਵਣ ਦਾ ਜਿੰਨਾ ਵੀ ਸਾੜ ਲਈਏ,
ਗਿਆ ਅਜੇ ਵੀ ਰਾਵਣ ਨਾ ਮਾਰਿਆ ਈ।
ਹਰ ਇੱਕ ਯੁੱਗ ਦੇ ਵਿੱਚ ੳਹ ਖੜਾ ਹੁੰਦਾ,
ਨਵਾਂ ਈ ਰੂਪ ਹੁੰਦਾ ਉਸ ਨੇ ਧਾਰਿਆ ਈ।
ਅਸਲੀ ਰਾਵਣ ਨਾ ਕਦੀ ਵੀ ਆਏ ਕਾਬੂ,
ਜਾਂਦਾ ਬੁੱਤ ਜਿਹਾ ਸਾੜ ਕੇ ਸਾਰਿਆ ਈ।
ਉਹਦੀ ਹਾਰ ਦੇ ਜਸ਼ਨ ਮਨਾਈ ਜਾਈਏ,
ਅਜੇ ਤੀਕ ਵੀ ਜਿਹੜਾ ਨਾ ਹਾਰਿਆ ਈ।
ਯੁੱਗ ਬੀਤ ਗਏ, ਸਕੀ ਨਹੀਂ ਜਿੱਤ ਨੇਕੀ,
ਜੜ੍ਹ ਬਦੀ ਦੀ ਪੁੱਟੀ ਨਹੀਂ ਗਈ ਮਿੱਤਰ।
ਰਾਜਨੀਤੀ ਦੀ ਖੇਤੀ ਵਿੱਚ ਉੱਗ ਪਏ ਨੇ,
ਬੂਟੇ ਰਾਵਣ ਦੀ ਨਸਲ ਦੇ ਕਈ ਮਿੱਤਰ।
-ਤੀਸ ਮਾਰ ਖਾਂ
ਅਕਤੂਬਰ 26, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -