- Advertisement -
ਅੱਜ-ਨਾਮਾ
ਬਿਨਾਂ ਨਾਗਾ ਹੀ ਜਾਂਦੇ ਆ ਫੜੇ ਅਫਸਰ,
ਭ੍ਰਿਸ਼ਟਾਚਾਰ ਨੂੰ ਪਈ ਨਹੀਂ ਰੋਕ ਮੀਆਂ।
ਵੱਢੀ ਬਿਨਾਂ ਨਾ ਖਿਸਕਦੀ ਫਾਈਲ ਅੱਗੇ,
ਚੱਟੀਆਂ ਭਰਦੇ ਮਜਬੂਰ ਨੇ ਲੋਕ ਮੀਆਂ।
ਵਿਜੀਲੈਂਸ ਦੇ ਦਬਕੇ ਦਾ ਅਸਰ ਉਲਟਾ,
ਵਧਾਏ ਰਿਸਕ ਨੇ ਰੇਟ ਹਨ ਥੋਕ ਮੀਆਂ।
ਚੂਸ ਰਹੀ ਲੋਕਾਂ ਦਾ ਖੂਨ ਹੈ ਦਿਨ ਦੀਵੀਂ,
ਕੁਰਸੀ-ਕੁਰਸੀ ਨੂੰ ਚਿੰਬੜੀ ਜੋਕ ਮੀਆਂ।
ਲਿਆਊ ਲੂਣ ਦਾ ਕੋਈ ਜੀ ਬੁੱਕ ਕਿਧਰੋਂ,
ਜੋਕਾਂ ਉੱਪਰ ਫਿਰ ਦੇਣਾ ਈ ਧੂੜ ਮੀਆਂ।
ਬਿੱਧ ਬਣੇ ਨਾ ਅਜੇ ਕੋਈ ਇਸ ਤਰ੍ਹਾਂ ਦੀ,
ਸੁਫਨਾ ਲਿਆ ਇਹ ਜਾਪਦਾ ਕੂੜ ਮੀਆਂ।
-ਤੀਸ ਮਾਰ ਖਾਂ
ਦਸੰਬਰ 17, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -