ਯੈੱਸ ਪੰਜਾਬ
1 ਅਪ੍ਰੈਲ, 2025
Punjab ਵਿੱਚ ਮੈਂ ਇਹ ਮੁਹਿੰਮ ਵਿੱਢੀ ਹੋਈ ਹੈ ਕਿ ਦਵਾਈਆਂ ਤੋਂ ਬਿਨਾਂ ਵੀ ਕੀੜਿਆਂ ਮਕੌੜਿਆਂ ਦਾ ਕੰਟਰੋਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਖੇਤਰ ਵਿੱਚ ਮੇਰਾ ਨਿੱਜੀ ਲੰਬਾ ਵਿਗਿਆਨਿਕ ਤਜਰਬਾ ਵੀ ਹੈ।
ਕੀਟਨਾਸ਼ਕਾਂ ਵਿੱਚ ਕੀਟਨਾਸ਼ਕ, ਜੜੀ-ਬੂਟੀਆਂ, ਉੱਲੀਨਾਸ਼ਕਾਂ ਜਾਂ ਕਿਸੇ ਵੀ ਪਦਾਰਥ ਜਾਂ ਪਦਾਰਥਾਂ ਦਾ ਮਿਸ਼ਰਣ ਸ਼ਾਮਲ ਹੁੰਦਾ ਹੈ ਜੋ ਕਿਸੇ ਨਿਸ਼ਾਨੇ ਵਾਲੇ ਜੀਵ ਨੂੰ ਮਾਰ ਸਕਦਾ ਹੈ, ਦੂਰ ਕਰ ਸਕਦਾ ਹੈ ਜਾਂ ਦਖਲ ਦੇ ਸਕਦਾ ਹੈ। ਇਥੋਂ ਤੱਕ ਕਿ ਸਫ਼ਾਈ ਅਤੇ ਹੋਰ ਮਕੈਨੀਕਲ ਤਰੀਕਿਆਂ ਨਾਲ ਵੀ ਹਾਨੀਕਾਰਕ ਕੀੜਿਆਂ ਨੂੰ ਸੋਧਿਆ ਜਾ ਸਕਦਾ ਹੈ। ਲੰਬੇ ਸਮੇਂ ਦੀ ਮੇਰੀ ਕੀਟਨਾਸ਼ਕ ਪਾਲਿਸੀ ਦਾ ਉਦੇਸ਼ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਉਣਾ ਅਤੇ ਖ਼ਤਮ ਕਰਨਾ ਹੈ। ਕਿਉਂ?
ਕੀਟਨਾਸ਼ਕ ਉਹ ਰਸਾਇਣ ਹੁੰਦੇ ਹਨ ਜੋ ਜੀਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਤਿਆਰ ਕੀਤੇ ਜਾਂਦੇ ਹਨ ਅਤੇ ਜਾਣਬੁੱਝ ਕੇ ਇਸ ਉਦੇਸ਼ ਲਈ ਵਾਤਾਵਰਣ ਵਿੱਚ ਛੱਡੇ ਜਾਂਦੇ ਹਨ। ਜ਼ਿਆਦਾਤਰ ਕੀਟਨਾਸ਼ਕ ਦੀ ਵਰਤੋਂ ਵਿੱਚ, ਟੀਚੇ ਵਾਲੇ ਕੀੜਿਆਂ ਤੱਕ ਨਹੀਂ ਪਹੁੰਚਦੇ, ਪਰ ਇਸ ਦੀ ਬਜਾਏ ਹਵਾ, ਪਾਣੀ ਅਤੇ ਮਿੱਟੀ ਵਿੱਚ ਯਾਤਰਾ ਕਰਦਾ ਹੈ ਜਿੱਥੇ ਗੈਰ-ਨਿਸ਼ਾਨਾ ਜੀਵਾਣੂਆਂ ਦਾ ਸਾਹਮਣਾ ਹੁੰਦਾ ਹੈ।
ਆਮ ਮੰਨਿਆ ਜਾਂਦਾ ਹੈ ਕਿ ਕੀਟਨਾਸ਼ਕ ਸਿਰਫ ਟੀਚੇ ਵਾਲੇ ਕੀੜਿਆਂ ਨੂੰ ਮਾਰ ਜਾਂ ਨੁਕਸਾਨ ਪਹੁੰਚਾਏਗਾ, ਪਰ ਕੀਟਨਾਸ਼ਕ ਲਗਭਗ ਹਮੇਸ਼ਾ ਹੋਰ ਜੀਵਿਤ ਜੀਵਾਂ ਦੇ ਸਰੀਰ ਵਿਗਿਆਨ ਅਤੇ/ਜਾਂ ਵਿਵਹਾਰ ਵਿੱਚ ਦਖਲ ਦਿੰਦੇ ਹਨ। ਜਦੋਂ ਗੈਰ-ਨਿਸ਼ਾਨਾ ਜੀਵ ਇੱਕ ਕੀਟ ਦੇ ਨਾਲ ਇੱਕ ਸਮਾਨ ਸਰੀਰਕ ਮਾਰਗ ਸਾਂਝੇ ਕਰਦੇ ਹਨ, ਤਾਂ ਕੀਟਨਾਸ਼ਕ ਦੇ ਸੰਪਰਕ ਵਿੱਚ ਆਉਣ ‘ਤੇ ਗੈਰ-ਨਿਸ਼ਾਨਾ ਨੂੰ ਸਿੱਧੇ ਤੌਰ ‘ਤੇ ਸੱਟ ਲੱਗ ਸਕਦੀ ਹੈ ਜਾਂ ਮਾਰਿਆ ਜਾ ਸਕਦਾ ਹੈ।
ਮੱਖੀਆਂ ਤੋਂ ਫੈਲਣ ਵਾਲੀਆਂ ਭਿਆਨਕ ਬੀਮਾਰੀਆਂ ਦਾ ਖ਼ਤਰਾ ਗਰਮੀ ਦੇ ਮੌਸਮ ਸ਼ੁਰੂ ਹੁੰਦੇ ਸਾਰ ਹੀ ਸਾਰਿਆਂ ਦੇ ਸਿਰ ‘ਤੇ ਮੰਡਰਾਉਣਾ ਸ਼ੁਰੂ ਹੋ ਜਾਂਦਾ ਹੈ।
ਖਾਸ ਕਰਕੇ ਖੁੱਲੇ ਘਰਾਂ ਵਿੱਚ ਮੱਖੀਆਂ ਨੂੰ ਖਤਮ ਕਰਨਾ ਵੀ ਚੁਣੌਤੀਪੂਰਨ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਰਹਿੰਦੀ ਹੈ। ਅਸੀਂ ਅੱਜ ਤੁਹਾਡੇ ਘਰ ਵਿੱਚ ਆਉਣ ਵਾਲੀਆਂ ਮੱਖੀਆਂ ਤੋਂ ਤੇਜ਼ੀ ਨਾਲ ਛੁਟਕਾਰਾ ਪਾਉਣ ਲਈ ਸਰਲ ਅਤੇ ਪ੍ਰਭਾਵਸ਼ਾਲੀ ਵਰਨਣ ਕਰਾਂਗੇ।
ਘਰੇਲੂ ਮੱਖੀ ਇੱਕ ਕਿਸਮ ਦੀ ਮੱਖੀ ਹੀ ਹੈ ਜੋ ਡਿਪਟਿਰਾ ਆਰਡਰ ਨਾਲ ਸਬੰਧਤ ਕੀਟ ਹੈ। ਇਹ ਲੰਬੀਆਂ ਅਤੇ ਭੂਰੇ ਰੰਗ ਦੀਆਂ ਹੁੰਦੀਆਂ ਹਨ ਅਤੇ ਲਗਭਗ ਹਰ ਥਾਂ ਹੀ ਪਾਈਆਂ ਜਾਂਦੀਆਂ ਹਨ।
ਇਹ ਆਂਡਿਆਂ, ਜਾਨਵਰਾਂ, ਗੰਦੀਆਂ ਥਾਵਾਂ, ਸੜੇ ਗਲੇ ਕੂੜੇ ‘ਤੇ ਵੀ ਬੈਠਦੀਆਂ ਪਲਦੀਆਂ ਰਹਿੰਦੀਆਂ ਹਨ। ਮੱਖੀਆਂ ਤੋਂ ਬੀਮਾਰੀਆਂ ਦੀ ਲਾਗ ਵਧਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਹੈ।
ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਾਉਂਦੀਆਂ ਹਨ ਕਿਉਂਕਿ ਇਹ ਹਰ ਜਗ੍ਹਾ ਉੱਤੇ ਬੈਠਦੀਆਂ ਹਨ। ਘਰੇਲੂ ਮੱਖੀ ਤੋਂ ਬਿਮਾਰੀਆਂ ਫੈਲਣ ਦਾ ਖਤਰਾ ਬਹੁਤ ਹੀ ਜ਼ਿਆਦਾ ਹੁੰਦਾ ਹੈ। ਜਿਸ ਦੇ ਕਾਰਨ ਲੋਕ ਇਸ ਤੋਂ ਪਰੇਸ਼ਾਨ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣੇ ਘਰ ‘ਚ ਮੱਖੀਆਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਵਿਗਿਆਨਕ ਤੇ ਵਿਲੱਖਣ ਢੰਗ ਤਰੀਕਿਆਂ ਤੋਂ ਜਾਣੂ ਕਰਾਵਾਂਗੇ।
ਐਪਲ ਸਾਈਡਰ ਸਿਰਕੇ ਦੀ ਵਰਤੋਂ
ਐਪਲ ਸਾਈਡਰ ਸਿਰਕਾ ਲਓ ਅਤੇ ਇਸ ਵਿੱਚ ਡਿਸ਼ਵਾਸ਼ਿੰਗ ਤਰਲ ਦੀਆਂ ਕੁਝ ਬੂੰਦਾਂ ਪਾਓ। ਉਸ ਗਲਾਸ ਨੂੰ ਉੱਪਰ ਰਬੜ ਲਗਾ ਕੇ ਚੰਗੀ ਤਰ੍ਹਾਂ ਢਕ ਦਿਓ। ਫਿਰ ਟੂਥਪਿਕ ਅਤੇ ਸ਼ੀਸ਼ੇ ਨੂੰ ਢੱਕਣ ਵਾਲਾ ਪਲਾਸਟਿਕ ਲਓ। ਇਸ ਵਿੱਚ ਛੋਟੇ-ਛੋਟੇ ਛੇਕ ਕਰੋ। ਫਿਰ ਇਸ ਨੂੰ ਉਸ ਥਾਂ ‘ਤੇ ਰੱਖੋ ਜਿੱਥੇ ਜ਼ਿਆਦਾ ਮੱਖੀਆਂ ਆਉਂਦੀਆਂ ਹਨ। ਇਸ ਘੋਲ ਦੀ ਗੰਧ ਨਾਲ ਮੱਖੀਆਂ ਆਪਣੇ ਆਪ ਹੀ ਇਸ ਸ਼ੀਸ਼ੇ ਦੇ ਗਿਲਾਸ ਅੰਦਰ ਫਸ ਜਾਣਗੀਆਂ।
ਨਮਕ ਵਾਲੇ ਪਾਣੀ ਦਾ ਉਪਯੋਗ
ਇਕ ਗਲਾਸ ਵਿਚ 2 ਚਮਚ ਨਮਕ ਮਿਲਾਓ ਤੇ ਕਿਸੇ ਵੀ ਸਪਰੇਅ ਬੋਤਲ ‘ਚ ਪਾ ਕੇ ਮੱਖੀਆਂ ‘ਤੇ ਛਿੜਕੋ। ਇਸ ਨਾਲ ਮੱਖੀਆਂ ਘਰ ਤੋਂ ਭੱਜ ਜਾਣਗੀਆਂ।
ਪੁਦੀਨੇ ਅਤੇ ਤੁਲਸੀ ਦੀ ਵਰਤੋਂ
ਪੁਦੀਨੇ ਅਤੇ ਤੁਲਸੀ ਦੀ ਵਰਤੋਂ ਵੀ ਮੱਖੀਆਂ ਨੂੰ ਭਜਾਉਣ ਲਈ ਕੀਤੀ ਜਾ ਸਕਦੀ ਹੈ। ਪੁਦੀਨੇ ਅਤੇ ਤੁਲਸੇ ਦੇ ਪੱਤਿਆਂ ਦੀ ਪੇਸਟ ਤਿਆਰ ਕਰਕੇ ਪਾਣੀ ਮਿਲਓ। ਮੱਖੀਆਂ ‘ਤੇ ਇਸ ਪੇਸਟ ਦੇ ਘੋਲ ਦਾ ਛਿੜਕਾਅ ਕਰਨ ਨਾਲ ਵੀ ਇਹਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਦੁੱਧ ਅਤੇ ਕਾਲੀ ਮਿਰਚ ਦੇ ਘੋਲ ਦਾ ਛਿੜਕਾਅ
ਦੁੱਧ ਦੇ ਇੱਕ ਗਲਾਸ ਵਿੱਚ ਇੱਕ ਚੱਮਚ ਕਾਲੀ ਮਿਰਚ ਦਾ ਪਾਊਡਰ ਮਿਲਾਓ ਅਤੇ ਫਿਰ ਇਸ ਵਿੱਚ 3 ਚਮਚ ਖੰਡ ਮਿਲਾਓ। ਜਿੱਥੇ ਵੀ ਜ਼ਿਆਦਾ ਮੱਖੀਆਂ ਨਜ਼ਰ ਆਉਣ, ਇਸ ਦੁੱਧ ਨੂੰ ਉੱਥੇ ਰੱਖ ਦਿਓ। ਮੱਖੀਆਂ ਇਸ ਵੱਲ ਆਕਰਸ਼ਿਤ ਹੋਣਗੀਆਂ ਅਤੇ ਇਸ ਨਾਲ ਚਿਪਕ ਡੁੱਬ ਕੇ ਮਰ ਜਾਣਗੀਆਂ।
ਵੀਨਸ ਫਲਾਈਟ੍ਰੈਪ ਦੇ ਉਗਾਉਣ ਨਾਲ
ਵੀਨਸ ਫਲਾਈਟ੍ਰੈਪ ਮਾਸਾਹਾਰੀ ਪੌਦਾ ਹੈ ਜੋ ਕੀੜੇ-ਮਕੌੜੇ ਖਾਂਦਾ ਹੈ। ਵੀਨਸ ਫਲਾਈਟ੍ਰੈਪ ਪਲਾਂਟ ਘਰ ਦੇ ਅੰਦਰ ਜਾਂ ਬਾਹਰ ਲਗਾਉਣ ਨਾਲ ਵੀ ਮੱਖੀਆਂ ਘੱਟ ਹੋ ਸਕਦੀਆਂ। ਜਿਵੇਂ ਹੀ ਕੋਈ ਮੱਖੀ ਇਸ ਤੇ ਆ ਕੇ ਬੈਠਦੀ ਹੈ, ਇਹ ਬੂਟਾ ਓਸੇ ਵੇਲੇ ਮੱਖੀ ਨੂੰ ਲਪੇਟ ਵਿਚ ਲੈ ਕੇ ਖਾ ਜਾਂਦਾ ਹੈ।
ਘਰ ਦੇ ਆਲੇ-ਦੁਆਲੇ ਗੰਦਗੀ ਤੇ ਕੂੜੇ ਦੇ ਢੇਰ ਹਟਾ ਦਿਓ।
ਘਰ ਦੇ ਆਲੇ-ਦੁਆਲੇ ਜਮ੍ਹਾਂ ਪਾਣੀ ਨੂੰ ਸਾਫ ਕਰੋ।
ਜਾਲੀਦਾਰ ਦਰਵਾਜੇ ਲਾਓ
ਇੱਕ ਦੋ ਮੱਖੀਆਂ ਨੂੰ ਪਲਾਸਟਿਕ ਦੇ ਹੱਥ ਫਲਾਈ ਸਵੈਟਰ ਨਾਲ ਜਲਦ ਵੀ ਖ਼ਤਮ ਕੀਤਾ ਜਾ ਸਕਦਾ ਹੈ।
ਉਪਰ ਦਿੱਤੇ ਢੰਗ ਤਰੀਕਿਆਂ ਨਾਲ ਤੁਸੀਂ ਮੱਖੀਆਂ ਤੋਂ ਵੀ ਛੁਟਕਾਰਾ ਪਾ ਲਵੋਗੇ ਅਤੇ ਘਰ ਦੇ ਵਾਤਾਵਰਨ ਨੂੰ ਕੀਟਨਾਸ਼ਕ ਦਵਾਈਆਂ ਤੋਂ ਵੀ ਜ਼ਹਿਰੀਲਾ ਤੇ ਪ੍ਰਦੂਸ਼ਿਤ ਹੋਣ ਤੋਂ ਬਚਾ ਲਵੋਗੇ।
ਮੇਰੀ ਸਾਰੇ ਲੋਕਾਂ ਨੂੰ ਦਵਾਈਆਂ ਨਾ ਵਰਤਣ ਦੀ ਹੀ ਸਦਾ ਸਲਾਹ ਹੈ।
ਕੀਟਨਾਸ਼ਕ ਦਵਾਈਆਂ ਨੂੰ ਨਾ ਵਰਤਣ ਨਾਲ ਅਤੇ ਇਹਨਾਂ ਵਿਧੀਆਂ ਨਾਲ ਕੈਂਸਰ ਤੇ ਹੋਰ ਸਰੀਰਕ ਬਿਮਾਰੀਆਂ ਵੀ ਘਟਣਗੀਆਂ। ਜ਼ਿੰਦਗੀ ਦੇ ਪਲ ਆਨੰਦਿਤ ਹੋ ਜਾਣਗੇ।
ਹੁਣ ਫੈਸਲਾ ਤੁਹਾਡੇ ਹੱਥਾਂ ਵਿੱਚ ਹੈ।
ਸਾਬਕਾ ਸੀਨੀਅਰ ਕੀਟ ਵਿਗਿਆਨੀ
ਕੀਟ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ