Thursday, March 28, 2024

ਵਾਹਿਗੁਰੂ

spot_img
spot_img

ਬਿਜਲੀ ਦੀਆਂ ਕੁੰਡੀਆਂ, ਬਿੱਲਾਂ ਦੇ ਬਕਾਏ – ਪਾਵਰਕਾਮ ਦੇ ਚੇਅਰਮੈਨ ਸ੍ਰੀ ਚੌਧਰੀ ਦੇ ਨਾਂਅ ਐੱਚ.ਐੱਸ.ਬਾਵਾ ਦਾ ਖੁਲ੍ਹਾ ਖ਼ਤ

- Advertisement -

ਸਤਿਕਾਰਯੋਗ ਕੇ.ਡੀ. ਚੌਧਰੀ ਸਾਹਿਬ,

ਬੜੇ ਖ਼ਬਰਾਂ ਵਿਚ ਰਹਿੰਦੇ ਹੋ ਜੀ। ਅੱਜ ਕਲ੍ਹ ਵੀ ਖ਼ਬਰਾਂ ਵਿਚ ਹੋ। ਕੁੰਡੀਆਂ ਲੁਹਾਉਣ ਦੀਆਂ ਖ਼ਬਰਾਂ ਆ ਰਹੀਆਂ ਨੇ। ਕਨੈਕਸ਼ਨ ਕੱਟੇ ਜਾ ਰਹੇ ਨੇ, ਖੂਬ ਬਕਾਏ ਉਗਰਾਹੇ ਜਾ ਰਹੇ ਨੇ।

ਖ਼ਬਰਾਂ ਵਿਚ ਰਹਿੰਦੇ ਹੋ ਜੀ। ਕਦੇ ਐਕਸਟੈਂਸ਼ਨਾਂ ਲੈਣ ਕਰਕੇ, ਕਦੇ ਉਮਰ ਹੱਦ ਵਧਵਾ ਲੈਣ ਕਰਕੇ। ਲੱਗਦੈ ਚੇਅਰਮੈਨੀ ਭਾਅ ਗਈ, ਰਾਸ ਆ ਗਈ। ਚੱਲੋ ਚੰਗੀ ਗੱਲ ਹੈ।

ਖ਼ਬਰਾਂ ਵਿਚ ਰਹਿੰਦੇ ਹੋ, ਕਹਿੰਦੇ ਤੁਹਾਡੀ ਚੇਅਰਮੈਨੀ ਹੇਠ ਬੜੇ ਮਾਅਰਕੇ ਮਾਰੇ ਪਾਵਰਕਾਮ ਨੇ। ਐਵਾਰਡ ਸ਼ੈਵਾਰਡ ਕਹਿੰਦੇ ਵਾਹਵਾ ਮਿਲੇ ਬਈ ਪਾਵਰਕਾਮ ਨੇ ਕਮਾਲ ਕਰਤੀ। ਵਧਾਈਆਂ ਜੀ ਵਧਾਈਆਂ। ਚੰਗੈ, ਤੁਹਾਡੀ ਵੀ ਸ਼ੋਭਾ, ਪੰਜਾਬ ਦੀ ਵੀ ਸ਼ੋਭਾ, ਸਰਕਾਰ ਦੀ ਵੀ ਸ਼ੋਭਾ।

ਪਰ ਚੈਅਰਮੈਨ ਸਾਹਿਬ, ਤੁਸੀਂ ਜੂਨ, 2010 ਤੋਂ ਅਹੁਦੇ ਤੇ ਹੋ। ਸਵਾਲ ਇਹ ਹੈ ਕਿ ਇੰਨੇ ਸਾਲਾਂ ਵਿਚ ਪੰਜਾਬ ਵਿਚ ਭਲਾ ਕਿਤੇ ਕੁੰਡੀਆਂ ਲੱਗੀਆਂ ਤਾਂ ਨਹੀਂ ਹੋਣੀਆਂ। ਹੁਣੇ ਹੀ ਲੱਗੀਆਂ ਨੇ ਕਿਤੇ ਚੋਣਾਂ ਲੰਘ ਜਾਣ ਤੋਂ ਬਾਅਦ। ਇੰਨੇ ਸਾਲ ਤੁਸੀਂ ਕਿਹੜੇ ‘ਕਾਲੇ ਚਸ਼ਮੇ’ ਲਾਈ ਰੱਖੇ ਬਈ ਪੰਜਾਬ ’ਚ ਲੱਗੀਆਂ ਕੁੰਡੀਆਂ ਨਜ਼ਰ ਆਈਆਂ ਹੀ ਨਹੀਂ ਤੇ ਹੁਣ ਉਹ ਚਸ਼ਮੇ ਕਿਹੜੀ ਡੱਬੀ ਵਿਚ ਪਾਏ ਜੇ ਬਈ ਤੁਹਾਨੂੰ ਜਗ੍ਹਾ ਜਗ੍ਹਾ ਕੁੰਡੀਆਂ ਨਜ਼ਰ ਆਉਣ ਲੱਗੀਆਂ ਨੇ। ਲੱਗਦੈ ਹੁਣ ਕਿਸੇ ਸੈਟੇਲਾਈਟ ਦੀਆਂ ਸੇਵਾਵਾਂ ਲਈਆਂ ਨੇ।

ਜਿਹੜੇ ਹੁਣ ਇਹ ਦੱਸ ਰਹੇ ਜੇ ਬਈ ਫ਼ਲਾਣੇ ਮਹਿਕਮੇ ਵੱਲ ਇੰਨਾ ਬਕਾਇਆ, ਫ਼ਲਾਣੀ ਜੇਲ੍ਹ ਵੱਲ ਇੰਨਾ ਬਕਾਇਆ, ਫ਼ਲਾਣੇ ਵਿਧਾਨ ਸਭਾ ਹਲਕੇ ਵਿਚ ਇੰਨੇ ਬਕਾਏ। ਇਹ ਬਕਾਏ ਭਲਾ ਪਿਛਲੇ ਮਹੀਨੇ ਬਣੇ ਸਨ ਜਿਹੜੇ ਮਹੀਨਾ ਲੰਘਦਿਆਂ ਕੁਨੈਕਸ਼ਨ ਕੱਟਣ ਦੀ ਗੋਲਾਬਾਰੀ ਸ਼ੁਰੂ ਕਰਵਾਈ ਜੇ।

ਕੁੰਡੀਆਂ ਲੁਹਾਉਣ, ਕੁਨੈਕਸ਼ਨ ਕੱਟੇ ਜਾਣ ਜਾਂ ਬਕਾਏ ਉਗਰਾਹੇ ਜਾਣ ’ਤੇ ਮੈਂ ਇਤਰਾਜ਼ ਨਹੀਂ ਕਰ ਰਿਹਾ, ਉਗਰਾਹੇ ਜਾਣੇ ਚਾਹੀਦੇ ਨੇ। ਮੈਂ ਤਾਂ ਇਹ ਪੁੱਛ ਰਿਹਾਂ ਇੰਨੇ ਸਾਲ ਇਨ੍ਹਾਂ ਕੰਮਾਂ ਦੀ ਯਾਦ ਕਿਉਂ ਨਾ ਆਈ?

ਗੱਲ ਆਪਣੇ ਸਮਝ ’ਚ ਨਹੀਂ ਆਈ। ਤੁਹਾਡੇ ਤਜਰਬੇ ਕਰਕੇ ਤੁਹਾਨੂੰ ਮਿਲੀਆਂ ਐਕਸਟੈਂਸ਼ਨਾਂ। ਤੁਹਾਡੀ ਉਮਰ ਲੰਘ ਜਾਣ ਦੇ ਬਾਵਜੂਦ ਮਿਲੀਆਂ ਐਂਕਸੈਂਟਸ਼ਨਾਂ। ਵਧੀ ਹੋਈ ਉਮਰ ਦੇ ਨਾਲ ਨਾਲ ਤਜਰਬਾ ਕਾਹਦਾ ਸੀ? ਕੁੰਡੀਆਂ ਤੋਂ ਮੂੰਹ ਫੇਰ ਲੈਣ ਦਾ? ਬਕਾਇਆਂ ਦੀਆਂ ਫ਼ਾਈਲਾਂ ’ਤੇ ਪਾਲਥੀ ਮਾਰ ਬੈਠੇ ਰਹਿਣ ਦਾ।

ਤੁਸੀਂ ਤਾਂ ਜਨਾਬ ਬੜੇ ਲਿਹਾਜੂ ਨਿਕਲੇ? ਇਹ ਲਿਹਾਜ਼ ਕਾਹਦੇ ਪਲਦੇ ਰਹੇ? ਕਿਵੇਂ ਅਤੇ ਕਿਹਦੇ ਕਹਿਣ ’ਤੇ ਲੋਕਾਂ ਵੱਲ, ਸਰਕਾਰੀ ਵਿਭਾਗਾਂ ਵੱਲ ਲੱਖਾਂ ਕਰੋੜਾਂ ਦੇ ਬਿੱਲ ਖੜ੍ਹੇ ਰੱਖੇ। ਕੁਝ ਹਲਕਿਆਂ ’ਤੇ ਖ਼ਾਸ ਮਿਹਰਬਾਨੀ ਰਹੀ।

ਤੁਸੀਂ ਜਿਹੜੇ ਸਕੂਲ ਪੜ੍ਹੇ ਹੋਵੋਗੇ ਉੱਥੇ ਇਸਨੂੰ ਕਾਰਗੁਜ਼ਾਰੀ ਜਾਂ ਬਿਹਤਰੀਨ ਕਾਰਗੁਜ਼ਾਰੀ ਕਹਿੰਦੇ ਹੋਣਗੇ। ਜਿਹੜੇ ਸਕੂਲ ਅਸੀਂ ਪੜ੍ਹੇ ਸਾਂ, ਉੱਥੇ ਇਸਨੂੰ ਅਣਗਹਿਲੀ, ਅਲਗਰਜ਼ੀ, ਨਲਾਇਕੀ ਤੇ ਬੇਈਮਾਨੀ ਕਹਿੰਦੇ ਸਨ। ਮੈਂ ਅਜੇ ਕੁਝ ਨਹੀਂ ਕਹਿ ਰਿਹਾ। ਇਹ ਤਾਂ ਜੋ ਸਾਡੇ ਟੀਚਰ ਕਹਿੰਦੇ ਸਨ, ਉਹੀ ਦੱਸਿਐ।

ਕਹਿੰਦੇ ਜਿਹੜਾ ਸ਼ਾਕਾਹਾਰੀ ਹੁੰਦੈ, ਉਹ ਲੋਕਾਂ ਨੂੰ ਸ਼ਾਕਾਹਾਰੀ ਹੋਣ ਦੀ ਸਲਾਹ ਦਿੰਦੈ। ਜਿਹੜਾ ਮਾਂਸਾਹਾਰੀ ਹੁੰਦੈ, ਉਹ ਲੋਕਾਂ ਨੂੰ ਦੱਸਦੈ ਬਈ ਮਾਸ ਖ਼ਾਣ ਵਿਚ ਕੋਈ ਹਰਜ਼ ਨਹੀਂ ਹੁੰਦਾ। ਇਵੇਂ ਹੀ ਜਿਹੜਾ ਸ਼ਰਾਬ ਪੀ ਲੈਂਦੈੈ, ਉਹ ਲੋਕਾਂ ਨੂੰ ਸ਼ਰਾਬ ਪੀਣ ਦੀਆਂ ਸੁਲਾਹਾਂ ਮਾਰਦੈ।

ਮੈਨੂੰ ਤੁਹਾਡੇ ਬਾਰੇ ਕੋਈ ਵੀ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਨਿਗਰਾਨੀ ਨਾ ਕਰਕੇ ਲੋਕਾਂ ਨੂੰ ਕੁੰਡੀਆਂ ਲਾਉਣ ਲਈ ਹੋਰ ਉਤਸ਼ਾਹਿਤ ਕਰਨ ਅਤੇ ਬਿੱਲਾਂ ਦੀ ਸਮੇਂ ਸਿਰ ਉਗਰਾਹੀ ਨਾ ਕਰਕੇ ਸਰਕਾਰੀ ਵਿਭਾਗਾਂ ਅਤੇ ਆਮ ਲੋਕਾਂ ਨੂੰ ਵੱਡੇ ਡਿਫਾਲਟਰ ਬਣਾ ਦੇਣ ਦਾ ਕੰਮ ਤੁਸਾਂ ਸੋਚ ਕੇ ਕੀਤਾ ਜਾਂ ਫ਼ਿਰ ਅਨਜਾਣੇ ਵਿਚ ਹੀ ਹੋ ਗਿਆ? ਜੇ ਸੋਚ ਕੇ ਕੀਤਾ ਤਾਂ ਇਹ ਗੁਨਾਹ ਹੈ, ਜੇ ਅਣਜਾਣੇ ਵਿਚ ਹੋ ਗਿਆ ਤਾਂ ਇਹ ਅਣਗਹਿਲੀ ਤੇ ਨਲਾਇਕੀ ਹੈ।

ਇਹ ਨਹੀਂ ਕਿ ਅੱਜ ਜੋ ਲੋਕ ਕੁੰਡੀਆਂ ਲੁਹਾਏ ਜਾਣ ਦਾ, ਕੁਨੈਕਸ਼ਨ ਕੱਟੇ ਜਾਣ ਦਾ ਵਿਰੋਧ ਕਰ ਰਹੇ ਨੇ, ਉਹ ਚੰਗੇ ਹੋ ਗਏ ਤੇ ਤੁਸੀਂ ਮਾੜੇ। ਪਰ ਇਹ ਜ਼ਰੂਰ ਹੈ ਕਿ ਇਨ੍ਹਾਂ ਨੂੰ ਕੁੰਡੀਆਂ ਲਾਉਣ ਵਾਲੇ ਅਤੇ ਬਿੱਲ ਨਾ ਦੇਣ ਵਾਲੇ ਬਣਾ ਕੇ ‘ਡਿਫਾਲਟਰ’ ਬਣਾ ਦੇਣ ਲਈ ਕੀ ਤੁਸੀਂ ਜ਼ਿੰਮੇਵਾਰ ਨਹੀਂ?

ਉਂਜ ਚੌਧਰੀ ਸਾਹਿਬ ਫ਼ਿਕਰ ਨਾ ਕਰੋ। ਇਹ ਤਾਂ ਐਂਵੇਂ ਗੱਲਾਂ ਨੇ। ਲੋਕ ਕਰਦੇ ਹੀ ਰਹਿੰਦੇ ਨੇ। ਚੰਗੇ ਕੰਮ ਕਰਨ ਵਾਲਿਆਂ ਦੇ ਵੀ ਸੌ ਦੁਸ਼ਮਨ ਹੁੰਦੇ ਨੇ ਤੇ ਲੋਕ ਚੰਗੇ ਲੋਕਾਂ ਦੀ ਤਰੱਕੀ ਤੋਂ ਸੜਦੇ ਵੀ ਬੜਾ ਨੇ।

ਆਪਾਂ ਗੱਲਾਂ ’ਤੇ ਨਾ ਜਾਈਏ। ਇਹ ਤਾਂ ਤੁਹਾਨੂੰ ਬਤੌਰ ਚੇਅਰਮੈਨ ਪਤਾ ਹੀ ਹੋਣੈ ਕਿ ਜਦ ਤੁਸੀਂ ਚੇਅਰਮੈਨ ਬਣੇ ਸੀ ਤਾਂ ਕੁੰਡੀਆਂ ਦੇ ਕਿੰਨੇ ਕੁ ਕੇਸ ਹੁੰਦੇ ਸਨ ਤੇ ਅੱਜ ਕਲ੍ਹ ਕਿੰਨੇ ਕੁ ਨੇ। ਉਦੋਂ ਕਿੰਨੀ ਬਿਜਲੀ ਚੋਰੀ ਸੀ, ਅੱਜ ਕਿੰੰਨੀ ਹੈ?

ਇਹ ਤਾਂ ਪਾਵਰਕਾਮ ਦੇ ਕਾਗਜ਼ ਬੋਲਦੇ ਹੀ ਹੋਣਗੇ ਕਿ ਜਦ ਤੁਸਾਂ ਚਾਰਜ ਸੰਭਾਲਿਆ ਤਾਂ ਡਿਫਾਲਟਰਾਂ ਵੱਲ ਕਿੰਨੇ ਬਕਾਏ ਸਨ ਤੇ ਅੱਜ ਜਦ ਤੁਹਾਡੀ ਚੇਅਰਮੈਨੀ ਨੂੰ ਦੋ ਸਾਲਾਂ ਲਈ ਹੋਰ ਪਹੀਏ ਲਾਏ ਗਏ ਨੇ ਤਾਂ ਹੁਣ ਕਿੰਨੇ ਬਕਾਏ ਹਨ।

ਇਹ ਤਾਂ ਰਿਕਾਰਡ ਦੀ ਹੀ ਗੱਲ ਹੋਵੇਗੀ ਕਿ ਕੁੰਡੀਆਂ ਤੇ ਹੋਰ ਸਾਧਨਾਂ ਰਾਹੀਂ ਬਿਜਲੀ ਚੋਰੀ ਬਚਾਉਣ ਲਈ ਤੁਸੀਂ ਕੀ ਕੀਤਾ? ਬਕਾਏ ਉਗਰਾਹਣ ਲਈ ਤੁਸੀਂ ਕੀ ਕਦਮ ਚੁੱਕੇ? ਜਿਹੜੇ ਅਧਿਕਾਰੀਆਂ ਨੇ ਇਸ ਬਾਬਤ ਤੁਹਾਡੀ ਗੱਲ ਸੁਣੀ ਅਨਸੁਣੀ ਕੀਤੀ ਤੇ ਲਿਖਤੀ ਹੁਕਮਾਂ ਨੂੰ ਨਹੀਂ ਗੌਲਿਆ, ਉਨ੍ਹਾਂ ਖਿਲਾਫ਼ ਤੁਸੀਂ ਕੀ ਕਾਰਵਾਈ ਕੀਤੀ?

ਮੇਰੀ ਜਾਣਕਾਰੀ ਹੈ ਕਿ ਪਿਛਲੇ ਤਿੰਨ ਸਾਲ ਤਾਂ ਤੁਹਾਡੀ ਸਦਾਰਤ ਹੇਠ ਪਾਵਰਕਾਮ ਨੇ ਡਿਫਾਲਟਿੰਗ ਅਮਾਊਂਟ ਦਾ ਆਡਿਟ ਹੀ ਨਹੀਂ ਕਰਵਾਇਆ। ਹੁਣ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਕਰਵਾਇਆ ਤੇ ਕਾਰਵਾਈ ਸ਼ੁਰੂ ਕੀਤੀ ਚੋਣ ਜ਼ਾਬਤਾ ਲਾਗੂ ਹੋਣ ’ਤੇ ਵੀ ਨਹੀਂ, 4 ਫ਼ਰਵਰੀ ਨੂੰ ਵੋਟਾਂ ਪੈ ਜਾਣ ਤੋਂ ਬਾਅਦ। ਹੋਰ ਗੱਲ ਸੋ ਗੱਲ, ਤੁਹਾਡੀ ‘ਟਾਈਮਿੰਗ’ ਕਮਾਲ ਹੈ?

ਪਤਾ ਲੱਗੈ ਬਈ ਉਂਜ ਤਾਂ ਤੁਹਾਡੇ ਸਣੇ ਪਾਵਰਕਾਮ ਦੇ ਵੱਡੇ ਬੌਸ ਸੀਨੀਅਰ ਸਿਟੀਜ਼ਨ ਹੀ ਹਨ। ਤੁਹਾਡੇ ਕੁਝ ਮੈਂਬਰ ਸਾਥੀ ਵੀ ਐਕਸਟੈਂਸ਼ਨਾਂ ਦੀ ਮਿਹਰ ਮਾਣ ਰਹੇ ਨੇ ਤੇ ਐਨਕਾਂ ਉਹ ਵੀ ਉਹੀ ਲਾਉਂਦੇ ਨੇ ਜੋ ਤੁਸੀਂ ਲਾਉਂਦੇ ਜੇ। ਤਜਰਬਾਂ ਸਾਰਿਆਂ ਦਾ ਇਕੋ ਜਿਹਾ ਹੀ ਨਹੀਂ, ਸਾਂਝਾ ਜਾਪਦੈ।

ਚੌਧਰੀ ਸਾਹਿਬ, ਜੋ ਤੁਹਾਡੇ ਹੁੰਦਿਆਂ ਪਾਵਰਕਾਮ ਵਿਚ ਹੋਇਐ, ਉਹ ਸਾਰਾ ਕੁਝ ਹੀ ਗ਼ਲਤ ਹੋਇਐ, ਐਸਾ ਤਾਂ ਮੈਂ ਨਹੀਂ ਕਹਿ ਰਿਹਾ। ਕਾਫ਼ੀ ਚੰਗੇ ਕੰਮ ਵੀ ਹੋਏ ਹੋਣਗੇ। ਚੰਗੇ ਕੰਮਾਂ ਲਈ ਸ਼ਾਬਾਸ਼ ਐ, ਪਰ ਜਿਹੜੇ ਗਲਤ ਹੋਏ ਨੇ, ਉਹਨਾਂ ਦਾ ਜੁਆਬ ਮੰਗਣ ਦਾ ਤਾਂ ਮੇਰਾ ਹੱਕ ਕਿਤੇ ਨਹੀਂ ਗਿਆ।

ਮੈਂ ਕਿਸੇ ਭ੍ਰਿਸ਼ਟਾਚਾਰ ਦੀ ਗੱਲ ਨਹੀਂ ਕਰ ਰਿਹਾ, ਕੋਈ ਦੋਸ਼ ਨਹੀਂ ਲਾ ਰਿਹਾ। ਇਨ੍ਹਾਂ ਕੰਮਾਂ ਲਈ ਤਾਂ ਵਿਜੀਲੈਂਸ, ਜਾਂਚ ਕਮੇਟੀਆਂ, ਸੀ.ਬੀ.ਆਈ ਜਾਂ ਅਦਾਲਤਾਂ ਹੁੰਦੀਆਂ ਹਨ।

ਮੇਰਾ ਤਾਂ ਸਵਾਲ ਇਹ ਹੈ ਕਿ ਤੁਸੀਂ ਨਹੀਂ ਸਮਝਦੇ ਕਿ ਕੁੰਡੀਆਂ ’ਤੇ ਕਾਬੂ ਨਾ ਪਾ ਕੇ ਅਤੇ ਡਿਫਾਲਟਰਾਂ ਵੱਲ ਵੱਡੇ ਬਕਾਏ ਖੜ੍ਹੇ ਕਰਕੇ ਤੁਸਾਂ ਕੋਈ ਗ਼ਲਤੀ ਕੀਤੀ ਹੈ। ਕਿਉਂਕਿ ਤੁਹਾਡਾ ਤਜਰਬਾ ਮੇਰੇ ਤੋਂ ਕਾਫ਼ੀ ਜ਼ਿਆਦਾ ਹੈ ਇਸ ਲਈ ਮੈਂ ਇਹ ਤੁਹਾਡੇ ਤੋਂ ਹੀ ਪੁੱਛ ਲੈਂਦਾ ਹਾਂ ਕਿ ਇਨ੍ਹਾਂ ਦੋਹਾਂ ਗੱਲਾਂ ਵਾਸਤੇ ਕੀ ਤੁਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਮੰਨਦੇ ਅਤੇ ਜੇ ਮੰਨਦੇ ਹੋ ਤਾਂ ਆਪਣੇ ਲਈ ਕੀ ਸਜ਼ਾ ਨਿਰਧਾਰਿਤ ਕਰਦੇ ਹੋ? ਉਂਜ ਸੁਣਿਆ ਸੀ ਜਿਨ੍ਹਾਂ ਤੋਂ ਗਲਤੀਆਂ ਹੋ ਜਾਣ ਤੇ ਜੇ ਉਹ ਨੈਤਿਕਤਾ ਵਿਚ ਵਿਸ਼ਵਾਸ ਰੱਖਦੇ ਹੋਣ ਤਾਂ ਨੈਤਿਕ ਆਧਾਰ ’ਤੇ ਅਸਤੀਫ਼ੇ ਦੀ ਵੀ ਕੋਈ ਪਰੰਪਰਾ ਹੁੰਦੀ ਹੈ।

ਮੈਂ ਇਹ ਸਮਝ ਕੇ ਚੱਲ ਰਿਹਾ ਹਾਂ ਕਿ ਇਸ ਪੱਤਰ ਵਿਚ ਉਠਾਏ ਗਏ ਮੁੱਦੇ ਗੰਭੀਰ ਹਨ, ਜੁਆਬ ਮੰਗਦੇ ਹਨ। ਤੁਹਾਡੇ ਕੋਲ ਕੋਈ ਜਵਾਬ ਹੋਵੇ ਤਾਂ ਯੈੱਸ ਪੰਜਾਬ ਦੇ ਪੰਨਿਆਂ ’ਤੇ ਇੰਨ ਬਿਨ ਛਪਵਾਉਣ ਦੀ ਗਾਰੰਟੀ ਮੇਰੀ ਪਰ ਜਵਾਬ ਕਿਸੇ ਮਤਹਿਤ ਦਾ ਨਹੀਂ ਤੁਹਾਡਾ ਆਪਣਾ ਹੀ ਹੋਣਾ ਚਾਹੀਦੈ।

ਉਂਜ ਇਹ ਪੱਤਰ ਮੈਂ ਪੰਜਾਬੀ ਵਿਚ ਲਿਖਿਐ, ਤਾਂ ਜੋ ਆਉਣ ਵਾਲੇ ਵਿਧਾਨਕਾਰ, ਮੰਤਰੀ, ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਵਿਚੋਂ ਕੋਈ ਵੀ ਇਹ ਬਹਾਨਾ ਨਾ ਬਣਾ ਸਕੇ ਕਿ ਉਸਦੀ ਅੰਗਰੇਜ਼ੀ ਕਮਜ਼ੋਰ ਸੀ, ਉਸਨੂੰ ਤਾਂ ਸਮਝ ਹੀ ਨਹੀਂ ਆਈ ਕਿ ਮੈਂ ਕੀ ਲਿਖਿਐ।

ਚੰਗਾ ਚੌਧਰੀ ਸਾਹਿਬ, ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ।

ਭੁੱਲਾਂ ਚੁੱਕਾਂ ਦੀ ਖ਼ਿਮਾ। ਗੁਸਤਾਖ਼ੀ ਮੁਆਫ਼।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ ਡਾਟ ਕਾਮ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,259FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...