Friday, March 29, 2024

ਵਾਹਿਗੁਰੂ

spot_img
spot_img

‘ਬਾਰ ਕੌਂਸਲ’ ਵੱਲੋਂ ਜਾਰੀ 140 ਜਾਅਲੀ ਵਕੀਲਾਂ ਦੇ ਮਾਮਲੇ ’ਤੇ ਛਿੜਿਆ ਵਿਵਾਦ; 140 ਵਿੱਚ ਕਈ ਅਸਲ ਵਕੀਲਾਂ ਦੇ ਨਾਂਅ ਵੀ ਸ਼ਾਮਲ – ਵੇਖ਼ੋ ਸੂਚੀ

- Advertisement -

ਐੱਚ.ਐੱਸ.ਬਾਵਾ / ਯੈੱਸ ਪੰਜਾਬ
ਜਲੰਧਰ, 14 ਅਗਸਤ, 2022:
‘ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ’ ਦੀ ਅਨੁਸ਼ਾਸ਼ਨੀ ਕਮੇਟੀ ਦੀ ਜਾਂਚ ਪੜਤਾਲ ਤੋਂ ਬਾਅਦ 140 ਵਕੀਲਾਂ ਦੇ ਕਥਿਤ ਤੌਰ ’ਤੇ ਜਾਅਲੀ ਲਾਇਸੰਸਾਂ ਜਾਂ ਡਿਗਰੀਆਂ ’ਤੇ ਕੰਮ ਕਰਦੇ ਹੋਣ ਦਾ ਦਾਅਵਾ ਕੀਤੇ ਜਾਣ ਅਤੇ 140 ਕਥਿਤ ਤੌਰ ’ਤੇ ‘ਜਾਅਲੀ’ ਪਾਏ ਗਏ ਵਕੀਲਾਂ ਦੀ ਸੂਚੀ ਜਨਤਕ ਕਰ ਦਿੱਤੇ ਜਾਣ ਤੋਂ ਬਾਅਦ ਅਨੁਸ਼ਾਸ਼ਨੀ ਕਮੇਟੀ ਦਾ ਇਹ ਫ਼ੈਸਲਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।

ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸ੍ਰੀ ਸੀ.ਐਮ. ਮੁੰਜਾਲ ਨੇ ਹੁਣ ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਇਕ ਨਵਾਂ ਪੱਤਰ ਲਿਖ਼ ਕੇ ਕਿਹਾ ਹੈ ਕਿ 140 ਵਿੱਚੋਂ 47 ਵਕੀਲਾਂ ਨੂੰ ਸਹੀ ਪਾਇਆ ਗਿਆ ਹੈ।

‘ਬਾਰ ਕੌਂਸਲ’ ਦੀ ਅਨੁਸ਼ਾਸ਼ਨੀ ਕਮੇਟੀ ਨੇ ਇਸ ਪੱਤਰ ਦੇ ਨਾਲ ਹੀ ਉਨ੍ਹਾਂ 47 ਵਕੀਲਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਦੁਬਾਰਾ ਕੀਤੀ ਗਈ ਜਾਂਚ ਤੋਂ ਬਾਅਦ ਸਹੀ ਪਾਇਆ ਗਿਆ ਹੈ ਪਰ ਇਕ ਪ੍ਰਭਾਵਿਤ ਵਕੀਲ, ਸ: ਰਜਿੰਦਰ ਪਾਲ ਸਿੰਘ ਬੱਬਰ, ਜਿਨ੍ਹਾਂ ਦਾ ਨਾਂਅ ਪਹਿਲੀ ਸੂਚੀ ਵਿੱਚ ਸ਼ਾਮਲ ਸੀ, ਨੇ ਦਾਅਵਾ ਕੀਤਾ ਹੈ ਕਿ ਭਾਵੇਂ ਅਜੇ 47 ਵਕੀਲਾਂ ਦੀ ਸੂਚੀ ਹੀ ਜਾਰੀ ਕੀਤੀ ਗਈ ਹੈ, ਪਰ ਸਨਿਚਰਵਾਰ ਸ਼ਾਮ ਤਕ ਹੀ ਸਹੀ ਵਕੀਲਾਂ ਦੀ ਗਿਣਤੀ 60 ਹੋ ਚੁੱਕੀ ਸੀ।

ਉਂਜ ਮਾਮਲਾ ਇੱਥੇ ਤਕ ਜਾ ਪੁੱਜਾ ਸੀ ਕਿ ‘ਬਾਰ ਕੌਂਸਲ’ ਦੀ ਅਨੁਸ਼ਾਸ਼ਨੀ ਕਮੇਟੀ ਨੇ 140 ਵਕੀਲਾਂ ਵੱਲੋਂ ਜਾਅਲੀ ਡਿਗਰੀਆਂ ਅਤੇ ਲਾਇਸੰਸਾਂ ’ਤੇ ਪ੍ਰੈਕਟਿਸ ਕੀਤੇ ਜਾਣ ਦਾ ਦਾਅਵਾ ਕਰਦਿਆਂ ਬਕਾਇਦਾ ਲਾਇਸੰਸ ਨੰਬਰ ਦੇ ਕੇ ਦੋ ਸੂਚੀਆਂ ਜਾਰੀ ਕੀਤੀਆਂ ਜਿਨ੍ਹਾਂ ਵਿੱਚੋਂ ਪਹਿਲੀ ਸੂਚੀ ਵਿੱਚ ਇਹ ਦਰਸਾਇਆ ਗਿਆ ਸੀ ਕਿ ਜਾਂਚੇ ਗਏ 140 ਲਾਇਸੰਸ ਨੰਬਰ ਕਿੰਨ੍ਹਾਂ ਵਕੀਲਾਂ ਦੇ ਨਾਂਅ ’ਤੇ ਹਨ ਅਤੇ ਦੂਜੀ ਸੂਚੀ ਵਿੱਚ ਇਹ ਦਰਸਾਇਆ ਗਿਆ ਸੀ ਕਿ ਇਨ੍ਹਾਂ 140 ਲਾਇਸੰਸ ਨੰਬਰਾਂ ’ਤੇ ਕਿਹੜੇ ਲੋਕ ਅਣਅਧਿਕਾਰਤ ਤੌਰ ’ਤੇ ਪ੍ਰੈਕਟਿਸ ਕਰਦੇ ਆ ਰਹੇ ਸਨ।

‘ਬਾਰ ਕੌਂਸਲ’ ਦੀ ਅਨੁਸ਼ਾਸ਼ਨੀ ਕਮੇਟੀ ਇੱਥੇ ਹੀ ਨਹੀਂ ਰੁਕੀ, ਸਗੋਂ ਉਨ੍ਹਾਂ ਨੇ ਇਹ ਸੂਚੀਆਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਲੁਧਿਆਣਾ ਨੂੰ ਭੇਜ ਕੇ ਇਹ ਆਖ਼ ਦਿੱਤਾ ਕਿ ਇਨ੍ਹਾਂ ਵਕੀਲਾਂ ਦੇ ਅਦਾਲਤਾਂ ਵਿੱਚ ਪੇਸ਼ ਹੋਣ ’ਤੇ ਰੋਕ ਲਗਾਈ ਜਾਵੇ। ਇਸ ਤੋਂ ਵੀ ਅੱਗੇ ਜਾਂਦਿਆਂ ਇਹ ਮਾਮਲਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਭੇਜ ਕੇ ਇਨ੍ਹਾਂ ਵਕੀਲਾਂ ’ਤੇ ਅਪਰਾਧਿਕ ਕਾਰਵਾਈ ਕਰਵਾਉਣ ਦੀ ਗੱਲ ਵੀ ਕੀਤੀ ਗਈ।

ਇਨ੍ਹਾਂ 140 ਵਿੱਚੋਂ ਜਿਹੜੇ ਵਕੀਲ ਸਹੀ ਨਾਂਵਾਂ ਤੇ ਅਤੇ ਸਹੀ ਲਾਇਸੰਸ ਨੰਬਰਾਂ ’ਤੇ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਬਾਰ ਕੌਂਸਲ ਦੀ ਅਨੁਸ਼ਾਸ਼ਨੀ ਕਮੇਟੀ ਦੀ ਇਸ ਜਾਂਚ ਦਾ ਸੇਕ ਸਹਿਣਾ ਪਿਆ ਅਤੇ ਉਨ੍ਹਾਂ ਦੀ ਸਾਖ਼ ਦਾਅ ’ਤੇ ਲੱਗ ਗਈ ਅਤੇ ਉਨ੍ਹਾਂ ਨੂੰ ਮਾਨਸਿਕ ਤਨਾਅ ਵਿੱਚੋਂ ਲੰਘਣਾ ਪਿਆ।

ਇਹ ਮਾਮਲਾ ਭਖ਼ਣ ਤੋਂ ਬਾਅਦ ਅਤੇ ਸਹੀ ਅਤੇ ਜਾਇਜ਼ ਤੌਰ ’ਤੇ ਪ੍ਰੈਕਟਿਸ ਕਰ ਰਹੇ ਵਕੀਲਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਬਾਰ ਕੌਂਸਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਹੁਣ ਜੋ ਸੂਚੀ ਜਾਰੀ ਕੀਤੀ ਹੈ, ਉਹ ਯੈੱਸ ਪੰਜਾਬ ਵੱਲੋਂ ਹੇਠਾਂ ਛਾਪੀ ਜਾ ਰਹੀ ਹੈ ਅਤੇ ਜੇ ਕੋਈ ਹੋਰ ਪ੍ਰਭਾਵਿਤ ਵਕੀਲ ਵੀ ਸਹੀ ਪਾਏ ਜਾਂਦੇ ਹਨ ਅਤੇ ਬਾਰ ਕੌਂਸਲ ਵੱਲੋਂ ਉਨ੍ਹਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਤਾਂ ਉਸਨੂੰ ਵੀ ਯੈੱਸ ਪੰਜਾਬ ਪ੍ਰਮੁੱਖ਼ਤਾ ਨਾਲ ਪ੍ਰਕਾਸ਼ਿਤ ਕਰੇਗਾ।

ਜ਼ਿਕਰਯੋਗ ਹੈ ਕਿ ਸ੍ਰੀ ਸੀ.ਐਮ.ਮੁੰਜਾਲ ਚੇਅਰਮੈਨ, ਮੈਂਬਰ ਸ੍ਰੀ ਹਰੀਸ਼ ਰਾਏ ਢਾਂਡਾ ਅਤੇ ਕੋ-ਆਪਟਿਡ ਮੈਂਬਰ ਸ੍ਰੀ ਵਿਕਾਸ ਬਿਸ਼ਨੋਈ ’ਤੇ ਅਧਾਰਿਤ ਇਸ ਕਮੇਟੀ ਨੇ ਵਿਸਥਾਰਤ ਰਿਪੋਰਟ ਬਣਾਈ ਸੀ ਅਤੇ ਸੂਚੀ ਜਾਰੀ ਕੀਤੀ ਸੀ ਜਿਸ ਨੂੰ ਯੈੱਸ ਪੰਜਾਬ ਨੇ ਪ੍ਰਕਾਸ਼ਿਤ ਕੀਤਾ ਸੀ।

ਵੇਖ਼ਣਾ ਦਿਲਚਸਪ ਹੋਵੇਗਾ ਕਿ 140 ਵਿੱਚੋਂ ਕਿੰਨੇ ਵਕੀਲ ਸਹੀ ਪਾਏ ਜਾਂਦੇ ਹਨ ਅਤੇ ਕਿੰਨੇ ਵਕੀਲ ਵਾਕਿਆ ਹੀ ਜਾਅਲੀ ਡਿਗਰੀਆਂ ਅਤੇ ਲਾਇਸੰਸਾਂ ’ਤੇ ਕੰਮ ਕਰਦੇ ਪਾਏ ਜਾਂਦੇ ਹਨ। ਉਂਜ ਇਸ ਮਾਮਲੇ ਨੇ ਇਹ ਬਹਿਸ ਇਸ ਗੱਲ ’ਤੇ ਕੇਂਦਰਿਤ ਕਰ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਹਨ ਅਤੇ ਇਹ ਵੀ ਚਰਚਾ ਹੋ ਰਹੀ ਹੈ ਕਿ ਇਹ ਵਰਤਾਰਾ ਕੇਵਲ ਅਤੇ ਕੇਵਲ ਲੁਧਿਆਣਾ ਵਿੱਚ ਹੀ ਤਾਂ ਨਹੀਂ ਹੋਵੇਗਾ।

ਇਸੇ ਮਾਮਲੇ ਵਿੱਚ ਹੁਣ ਤਕ ਇਕ ‘ਜਾਅਲੀ’ ਵਕੀਲ ਵੱਲੋਂ ਇਕ ਹੋਰ ਵਕੀਲ ਦਾ ਨਾਂਅ ਲੈ ਕੇ ਇਹ ਦੋਸ਼ ਲਗਾਇਆ ਜਾ ਚੁੱਕਾ ਹੈ ਕਿ ਉਸ ਵੱਲੋਂ ਹੀ ਉਸਨੂੰ ਡੇਢ ਲੱਖ ਰੁਪਏ ਵਿੱਚ ਡਿਗਰੀ ਲੈ ਕੇ ਦਿੱਤੀ ਗਈ ਸੀ ਜਦਕਿ ਜਾਅਲੀ ਲਾਇਸੰਸ ਲਈ ਉਸਤੋਂ ਢਾਈ ਲੱਖ ਰੁਪਏ ਵਸੂਲੇ ਗਏ ਸਨ।

ਹੇਠਾਂ ਵੇਖ਼ੋ ਬਾਰ ਕੌਂਸਲ ਦੀ ਅਨੁਸ਼ਾਸ਼ਨੀ ਕਮੇਟੀ ਵੱਲੋਂ ਜਾਰੀ ਨਵੇਂ ਪੱਤਰ ਦੀ ਕਾਪੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,254FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...