- Advertisement -
ਅੱਜ-ਨਾਮਾ
ਬਾਰਸ਼ ਕੱਲ੍ਹ ਤੋਂ ਆਈ ਹੈ ਜਿਸ ਤਰ੍ਹਾਂ ਦੀ,
ਭਾਜੜ ਜਿਹੀ ਇਸ ਆਣ ਕੇ ਪਾਈ ਬੇਲੀ।
ਜਦੋਂ ਕਹਿੰਦੇ ਸੀ ਆਈ ਕਿ ਆਈ ਸਮਝੋ,
ਨਹੀਂ ਸੀ ਓਦੋਂ ਪੰਜਾਬ ਵੱਲ ਆਈ ਬੇਲੀ।
ਸੜਕਾਂ ਪਾਣੀ ਦੇ ਨਾਲ ਸਭ ਫੁੱਲ ਭਰੀਆਂ,
ਟਰੈਫਿਕ ਆਣ ਕੇ ਪਈ ਅਟਕਾਈ ਬੇਲੀ।
ਭਲਕੇ ਰੁਕੇਗੀ ਬਾਰਸ਼ ਤਾਂ ਵੇਖ ਲਿਓ ਜੀ,
ਧਰਤੀ ਹੋਣੀ ਇਹ ਫੇਰ ਤਿਰਹਾਈ ਬੇਲੀ।
ਸਾਡੀ ਪੰਜਾਂ ਦਰਿਆਵਾਂ ਦੀ ਧਰਤ ਸੋਹਣੀ,
ਇਹਦਾ ਪਾਣੀ ਪਿਆ ਮੁੱਕਦਾ ਜਾਏ ਬੇਲੀ।
ਲੱਭਦਾ ਮੀਂਹਾਂ ਦਾ ਪਾਣੀ ਨਹੀਂ ਦਿਨ ਦੂਜੇ,
ਕੁਦਰਤ ਸਾਨੂੰ ਕੋਈ ਸਬਕ ਪੜ੍ਹਾਏ ਬੇਲੀ।
-ਤੀਸ ਮਾਰ ਖਾਂ
ਸਤੰਬਰ 12, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -