- Advertisement -
ਅੱਜ-ਨਾਮਾ
ਬਾਬੇ ਕਹਿੰਦੇ ਕਹਾਵਤ ਇਹ ਆਮ ਸੀਗੇ,
ਵਗਦੇ ਹਲ਼ ਨਹੀਂ ਠੱਗਾਂ ਦੇ ਕੋਈ ਮੀਆਂ।
ਠੱਗੀਆਂ ਵਾਸਤੇ ਰਾਤ ਦਿਨ ਰਹਿਣ ਲੱਗੇ,
ਹੁੰਦੀ ਲਾਹੀ ਸਭ ਸ਼ਰਮ ਦੀ ਲੋਈ ਮੀਆਂ।
ਮਿਲੇ ਮਾਲ ਮਹਿੰਗਾ ਜਾਂ ਹੈ ਸਾਫ-ਸਸਤਾ,
ਜੋ ਵੀ ਦਿੱਸ ਪਿਆ, ਲੁੱਟਦੇ ਸੋਈ ਮੀਆਂ।
ਖੱਫਣ ਲਾਸ਼ ਦਾ ਕਬਰਾਂ `ਚੋਂ ਜਾ ਲਾਹੁੰਦੇ,
ਦਿੱਸਦਾ ਏ ਸਾਫ ਜ਼ਮੀਰ ਹੈ ਮੋਈ ਮੀਆਂ।
ਹਸਪਤਾਲ ਵਿੱਚ ਦੁਖੀ ਜਦ ਕੋਈ ਦੀਂਹਦਾ,
ਵਿਖਾ ਕੇ ਹੇਜ ਇਹ ਜਾਂਦੇ ਆ ਲੁੱਟ ਮੀਆਂ।
ਕਹਿੰਦੇ ਲੋਕੀਂ ਇਹ ਆਗੂਆਂ ਨਾਲ ਰੱਖਣ,
ਬਣਾ ਕੇ ਗੈਂਗ ਦੇ ਮੁਖੀ ਜਿਹਾ ਜੁੱਟ ਮੀਆਂ।
-ਤੀਸ ਮਾਰ ਖਾਂ
ਦਸੰਬਰ 18, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -