Thursday, April 25, 2024

ਵਾਹਿਗੁਰੂ

spot_img
spot_img

Badals ਦਾ 8 ਮਾਰਚ ਦਾ ਧਰਨਾ ਮਹਿਜ਼ ਇਕ ਡਰਾਮਾ: Damanvir Singh Phillaur

- Advertisement -

ਯੈੱਸ ਪੰਜਾਬ
ਜਲੰਧਰ, ਮਾਰਚ 7, 2021:
ਅੱਜ ਦਮਨਵੀਰ ਸਿੰਘ ਫਿਲੌਰ ਵਲੋਂ ਇੱਕ ਪ੍ਰੈਸ ਕਾਨਫਰੰਸ ਕਰਦਿਆ ਬਾਦਲ ਪਰਿਵਾਰ ਵਲੋਂ ਪੂਰੇ ਪੰਜਾਬ ਵਿੱਚ ਇਸ 8 ਮਾਰਚ ਨੂੰ ਕੀਤੇ ਜਾਣ ਵਾਲੇ ਰੋਸ ਧਰਨੇ ਮਾਰਚ ਨੂੰ ਰਾਜਨੀਤਿਕ ਡਰਾਮਾ ਦਸਿਆ। ਉਹਨਾਂ ਕਿਹਾ ਕਿ ਜਿਹੜੀਆਂ ਵੀ ਸਮੱਸਿਆਵਾਂ ਜਾ ਮੁਦਿਆਂ ਨੂੰ ਲੈ ਕੇ ਬਾਦਲ ਪਰਿਵਾਰ 8 ਮਾਰਚ ਨੂੰ ਰੋਸ ਮਾਰਚ ਕਰਨ ਦੀ ਤਿਆਰੀ ਵਿੱਚ ਹੈ, ਉਹ ਸਾਰੀਆਂ ਸਮੱਸਿਆਵਾਂ ਬਾਦਲ ਪਰਿਵਾਰ ਦੀ ਸੌੜੀ ਰਾਜਨੀਤੀ ਤੋਂ ਹੀ ਪੈਦਾ ਹੋਈਆਂ ਹਨ।

ਉਹਨਾਂ ਕਿਹਾ ਕਿ 10 ਸਾਲ ਅਕਾਲੀ ਦਲ ਨੇ ਪੰਜਾਬ ਨੂੰ ਰੱਜ ਕੇ ਲੁਟਿਆਂ,ਕੁਟਿਆ ਅਤੇ ਹਰ ਸੈਕਟਰ ਅੰਦਰ ਆਪਣੀ ਏਕਾਧਿਕਾਰ ਜਮਾਉਣ ਦੇ ਨਾਲ ਨਾਲ ਖੋਖਲਾ ਕੀਤਾ ਜਿਸ ਵਿੱਚ ਟਰਾਂਸਪੋਰਟ, ਸ਼ਰਾਬ ਅਤੇ ਰੇਤ ,ਕੇਬਲ ਆਦਿ ਸੈਕਟਰ ਹਨ।

ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਪੈਸੇ ਨੂੰ ਬਾਦਲਾਂ ਵਲੋਂ divert ਕਰਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਗਿਆ ਅਤੇ ਬਾਦਲ ਪੰਜਾਬ ਦੇ ਅੰਬਾਨੀ ਬਣ ਗਿਆ ।

ਉਹਨਾਂ ਕਿਹਾ ਕਿ ਜਿਹੜਾ ਪੈਸਾ ਗਰੀਬਾਂ ਦੇ ਭਲੇ ਲਈ ਜਿਵੇਂ ਸ਼ਗਨ ਸਕੀਮ,ਬੁਢਾਪਾ ਸਕੀਮ,ਸਕਲਰਸ਼ਿਪ ਸਕੀਮ ਲਈ ਵਰਤਿਆ ਜਾਣਾ ਸੀ, ਉਹ ਪੈਸਾ ਬਾਦਲਾਂ ਨੇ ਹੜੱਪ ਕੇ ਸਰੇਆਮ ਪੰਜ ਤਾਰਾ ਹੋਟਲਾਂ ਜਿਨ੍ਹਾਂ ਵਿੱਚ trident, Oberoi,Sukhvillas,ਨਿੱਜੀ ਟ੍ਰਾੰਸਪੋਰਟ ਕੰਪਨੀਆਂ ਓਰਬਿਟ ਹਵਾਬਾਜ਼ੀ, ਤਾਜ ਟਰੈਵਲ, ਡੱਬਵਾਲੀ ਟ੍ਰਾੰਸਪੋਰਟ ਕੰਪਨੀ, ਮੀਡਿਆ ਕੰਪਨੀ ਜੀ next ਮੀਡਿਆ ਪ੍ਰਾਈਵੇਟ ਕੰਪਨੀ ,ਮਹਿਲ ਨੁਮਾ ਘਰ, ਮਹਿੰਗੀਆਂ ਗੱਡੀਆਂ, ਪ੍ਰਾਈਵੇਟ ਜੈਟ ਲੈ ਆਪਣੀ ਐਸੋ ਅਰਾਮ ਲਈ ਵਰਤ ਲਿਆ।

ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿੱਚ ਬੋਲਦਿਆਂ ਕਿਹਾ ਸੀ ਕਿ ਮਜੀਠੀਆ ਪਰਿਵਾਰ ਨੇ ਕਿਸ਼ਤਾਂ ‘ਤੇ ਖਰੀਦੀ ਕਾਰ ਉਸ ਸਮੇਂ ਦਿੱਤੀ ਸੀ ਜਦੋਂ ਮਜੀਠੀਆ ਦੀ ਭੈਣ(ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ)ਦਾ ਵਿਆਹ ਬਾਦਲ ਪਰਿਵਾਰ ਵਿਚ ਹੋਇਆ ਸੀ ਅਤੇ ਮਜੀਠੀਆ ਹੁਣ ਕਰੋੜਾਂ ਰੁਪਏ ਦੀਆਂ ਕਾਰਾਂ ਵਿਚ ਸਫ਼ਰ ਕਰ ਰਹੇ ਹਨ, ਫਿਲੌਰ ਨੇ ਕਿਹਾ। ਉਹਨਾਂ ਅੱਗੇ ਆਖਿਆ ਕਿ ਮਨਪ੍ਰੀਤ ਬਾਦਲ ਕੋਲ ਵੀ ਸੁਖਬੀਰ ਬਾਦਲ ਦੇ ਬਰਾਬਰ ਪੁਸ਼ਤੈਨੀ ਜਾਇਦਾਦ ਸੀ, ਫੇਰ ਸੁਖਬੀਰ ਕਿਹੜੀ ਗਿਦੱੜਸਿੰਘੀ ਨਾਲ ਏਨਾ ਧਨ ਇਕੱਠਾ ਕਰ ਗਿਆ।

ਉਹਨਾਂ ਖਾਸ ਤੋਰ ਤੇ ਇੰਫੋਰਸਮੈਂਟ ਡਾਇਰੈਕਟਰ ਅੱਗੇ ਬਿੱਟੂ ਔਲਖ ਦੀ ਸਟੇਟਮੈਂਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਸਟੇਟਮੈਂਟ ਵਿੱਚ ਬਿੱਟੂ ਨੇ ਆਨ ਰਿਕਾਰਡ ਕਿਹਾ ਕਿ ਪੰਜਾਬ ਦੇ ਗੈਰ-ਕਾਨੂੰਨੀ ਰੇਤਾ ਦਾ ਧੰਦਾ ਬਿਕਰਮ ਮਜੀਠੀਆ ਦੀ ਦੇਖ ਰੇਖ ਹੇਠ ਹੁੰਦਾ ਹੈ ਜਿਸਦੀ ਕਲੈਕਸ਼ਨ ਰੋਜ਼ੀ ਬਰਕੰਦੀ ਕਰਦਾ ਹੈ। ਉਸਨੇ ਮਜੀਠੀਆ ਦੇ ਸ਼ਰਾਬ ਦੇ ਕੰਮ ਬਾਰੇ ਵੀ ਸਟੇਟਮੈਂਟ ਵਿੱਚ ਜਿਕਰ ਕੀਤਾ ਹੈ।

ਉਹਨਾਂ ਕਿਹਾ ਕਿ ਧਰਨੇ ਵਾਲੀ ਡਰਾਮੇਬਾਜ਼ੀ ਤੋਂ ਉੱਪਰ ਉੱਠ ਕੇ ਬਾਦਲ ਤੇ ਮਜੀਠੀਆ ਪਰਿਵਾਰ ਗੈਰ-ਕਾਨੂੰਨੀ ਢੰਗ ਨਾਲ ਬਣਾਈ ਪ੍ਰਾਪਰਟੀ ਪੰਜਾਬ ਸਰਕਾਰ ਨੂੰ ਸੌਂਪ ਦੇਣ ਤਾਂ ਜੋ ਸੂਬੇ ਦੇ ਵਿਕਾਸ ਵਿੱਚ ਵਾਧਾ ਹੋਵੇ ਅਤੇ ਗਰੀਬ ਵਰਗ ਦਾ ਭਲਾ ਹੋਣ ਦੇ ਨਾਲ ਨਾਲ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ।

ਅੰਤ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ndps ਐਕਟ, ਕੁਰੱਪਸ਼ਨ ਐਕਟ,ਆਮਦਨ ਤੋਂ ਜ਼ਿਆਦਾ ਸੰਪਤੀ ਦੇ ਐਕਟ ਅਧੀਨ ਬਾਦਲ ਅਤੇ ਮਜੀਠੀਆ ਪਰਿਵਾਰ ਦੀ ਧੋਖੇ ਨਾਲ ਬਣਾਈ ਪ੍ਰਾਪਰਟੀ ਅਤੇ ਧਨ ਨੂੰ ਜਲਦੀ ਹੀ ਜ਼ਬਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਰੇਵੈਨਿਓ ਵਿੱਚ ਵਾਧਾ ਹੋਵੇ ਅਤੇ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਵੇ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,178FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...