- Advertisement -
ਅੱਜ-ਨਾਮਾ
ਬਾਈਡਨ ਟੀਮ ਨੇ ਕਿਹਾ ਅਮਰੀਕਨਾਂ ਨੂੰ,
ਜਲਦੀ ਭਾਰਤ ਨੂੰ ਆਓ ਜੀ ਛੋੜ ਮੀਆਂ।
ਹਾਲਤ ਕੀਤੀ ਕੋਰੋਨਾ ਪਈ ਬਹੁਤ ਮਾੜੀ,
ਕੋਈ ਵੀ ਨਜ਼ਰ ਨਾ ਆਂਵਦਾ ਮੋੜ ਮੀਆਂ।
ਮਦਦ ਕਰਾਂਗੇ ਭਾਰਤ ਦੀ ਅਸੀਂ ਬਣਦੀ,
ਆਉਣ ਦੇਣੀ ਨਾ ਕੋਈ ਵੀ ਥੋੜ ਮੀਆਂ।
ਇਹ ਹੀ ਵਕਤ ਦੀ ਡਾਢੀ ਚਿਤਾਵਨੀ ਹੈ,
ਭਾਰਤ ਰੁਕਣ ਦੀ ਕੋਈ ਨਾ ਲੋੜ ਮੀਆਂ।
ਡਾਢਾ ਸੰਕਟ ਸੀ ਜਦੋਂ ਅਮਰੀਕੀਆਂ ਦਾ,
ਇੱਦਾਂ ਭਾਰਤ ਨੇ ਨਹੀਂ ਸੀ ਕਿਹਾ ਮੀਆਂ।
ਜਾਂਦਾ ਏ ਪਰਖਿਆ ਯਾਰ ਤਾਂ ਏਸ ਗੱਲੋਂ,
ਔਖੇ ਵਕਤ ਕਿਹੜਾ ਨਾਲ ਰਿਹਾ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 30, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -