Friday, March 29, 2024

ਵਾਹਿਗੁਰੂ

spot_img
spot_img

ਬਸਪਾ-ਅਕਾਲੀ ਗੱਠਜੋੜ ਉਮਦੀਵਾਰ ਜਸਵੀਰ ਸਿੰਘ ਗੜ੍ਹੀ ਨੇ ਚੋਣ ਦਫਤਰ ਦਾ ਉਦਘਾਟਨ ਕੀਤਾ

- Advertisement -

ਯੈੱਸ ਪੰਜਾਬ
ਫਗਵਾੜਾ, 28 ਜਨਵਰੀ, 2022 –
ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵਲੋ ਦਫਤਰ ਦਾ ਉਦਘਾਟਨ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਕੇ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਵਾਹਿਗੁਰੂ ਅਗੇ ਸਮੂਹ ਸ਼ਹਿਰਵਾਸਿਆਂ ਅਤੇ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਭਲਾਈ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਫਗਵਾੜਾ ਨੂੰ ਵਧੀਆ ਸ਼ਹਿਰ ਦਾ ਦਰਜਾ ਦੁਆਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ।

ਉਹਨਾਂ ਦੱਸਿਆ ਕਿ ਫਗਵਾੜਾ ਨੂੰ ਜਿਲਾ ਦਾ ਦਰਜਾ ਦੇਣਾ, ਸ਼ਹਿਰ ਵਿੱਚ ਪਾਰਕ ਅਤੇ ਸਟੇਡਿਅਮ ਦਾ ਉਸਾਰੀ ਕਰਵਾਉਣਾ, 500 ਬੈਡ ਦਾ ਹਸਪਤਾਲ ਅਤੇ ਮੇਡੀਕਲ ਕਾਲਜ ਬਣਾਉਣਾ ਉਨ੍ਹਾਂ ਦੀ ਤਰਹੀਜ਼ ਹੈ। ਇਸ ਤੋਂ ਇਲਾਵਾ ਸਰਕਾਰ ਬਨਣ ਉੱਤੇ ਨੀਲੇ ਕਾਰਡ ਧਾਰਕਾਂ ਦੀਆਂ ਔਰਤਾਂ ਨੂੰ 2000 ਰੁਪਏ ਮਹੀਨਾ, 800 ਯੁਨਿਟ ਮੁਫਤ ਬਿਜਲੀ ਅਤੇ ਲੜਕੀਆਂ ਨੂੰ ਬਿਹਤਰ ਸਿੱਖਿਆ ਦਿੱਤੀ ਜਾਵੇਗੀ।

ਸ ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਵਲੋਂ ਫਗਵਾੜਾ ਵਿਧਾਨ ਸਭਾ ਵਿਚ ਪਿਛਲੇ ਤਿੰਨ ਮਹੀਨਿਆਂ ਵਿਚ ਚਾਰ ਗੇੜੇ ਮਾਰੇ ਜੋਕਿ ਕਾਂਗਰਸ ਵਿੱਚ ਫੈਲੀ ਘਬਰਾਹਟ ਦੀ ਨਿਸ਼ਾਨੀ ਹੈ। ਕਾਂਗਰਸ ਵੱਲੋਂ ਬਸਪਾ ਖਿਲਾਫ ਬਾਰ ਬਾਰ ਬੋਲਣਾ ਦਸਦਾ ਹੈ ਕਿ ਬਸਪਾ ਦੀ ਦਹਿਸ਼ਤ ਨਾਲ ਕਾਂਗਰਸ ਦਾ ਮੁੱਖ ਮੰਤਰੀ ਵੀ ਊਲ ਜਲੂਲ ਬੋਲ ਰਿਹਾ ਹੈ।

ਪੰਜਾਬ ਦੇ ਦਲਿਤ ਸਮਾਜ ਵਿਚ ਕਾਂਗਰਸ ਦੇ ਪੈਰ ਨਾ ਲੱਗਣ ਦੀ ਨਿਸ਼ਾਨੀ ਹੈ ਕਿ ਮੁੱਖ ਮੰਤਰੀ ਹੁਣ ਦੋਆਬੇ ਦੇ ਦਲਿਤ ਡੇਰਿਆਂ ਵਿੱਚ ਭੁੰਜੇ ਸੌਣ ਦਾ ਡਰਾਮਾ ਕਰ ਰਿਹਾ ਹੈ। ਹੋਰ ਵੀ ਚੰਗਾ ਹੁੰਦਾ ਕਿ ਦਲਿਤ ਡੇਰਿਆ ਵਿੱਚ ਸੋਨੀਆਂ ਗਾਂਧੀ ਵੀ ਆਕੇ ਭੁੰਜੇ ਸੌਂਦੀ। ਸ ਗੜ੍ਹੀ ਨੇ ਕਿਹਾ ਕਿ ਸਾਡਾ ਨਿਸ਼ਾਨਾ ਕਾਂਗਰਸ ਨੂੰ ਰੋਡ ਮਾਸਟਰ ਬਣਾਉਣਾ ਹੈ।

ਇਸ ਮੌਕੇ ਉੱਤੇ ਹਲਕਾ ਇਨਚਾਰਜ ਅਕਾਲੀ ਦਲ ਸਰਵਣ ਸਿੰਘ ਕੁਲਾਰ, ਹਰਭਜਨ ਸਿੰਘ ਬਲਾਲੋਂ, ਰਣਜੀਤ ਸਿੰਘ ਖੁਰਾਣਾ, ਸ਼੍ਰੀ ਚਿਰੰਜੀ ਲਾਲ ਕਾਲਾ, ਲੇਖ ਰਾਜ ਜਮਾਲਪੁਰੀ, ਰਾਜਿੰਦਰ ਸਿੰਘ ਚੰਦੀ, ਸਤਨਾਮ ਸਿੰਘ ਅਰਸ਼ੀ, ਮਨੋਹਰ ਜਖੁ, ਹਰਭਜਨ ਸੁਮਨ, ਸ਼ਿੰਗਾਰਾ ਸਿੰਘ, ਠੇਕੇਦਾਰ ਬਲਜਿੰਦਰ ਸਿੰਘ, ਅਵਤਾਰ ਸਿੰਘ ਭੁੰਗਰਨੀ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਗੁਰਵਿੰਦਰ ਵਿੱਕੀ ਪਾਸ਼ਟਾ, ਸਤਿੰਦਰਜੀਤ ਬਿੱਟਾ, ਪਰਮਜੀਤ ਖਲਵਾੜਾ, ਰਤਨ ਕੈਲੇ, ਜੀਤੀ ਖੇੜਾ, ਚਰਨਜੀਤ ਜਖ਼ੂ, ਨਿਰਮਲ ਮਲਿਕਪੁਰ, ਭਾਵਨਾ ਮਲਿਕਪੁਰ, ਕਮਲ ਲੱਖਪੁਰ, ਬਲਬੀਰ ਬੇਮਗਪੁਰ, ਮੋਹਨ ਬੇਗਮਪੁਰ, ਦਵਿੰਦਰ ਸਿੰਘ ਨੰਗਲ, ਗੁਰਦਿੱਤਾ ਬੰਗੜ, ਚਰਨਜੀਤ ਚੱਕ ਹਕੀਮ, ਅਮਰਜੀਤ ਖੁੱਟਣ, ਸਤਵਿੰਦਰ ਸਿੰਘ ਘੁੰਮਣ, ਅਸ਼ੋਕ ਸੰਧੂ, ਨਰੇਸ਼ ਕੈਲੇ, ਜੋਗਾ ਸਿੰਘ, ਵਿੰਦਰ ਨੰਗਲ ਮੱਝਾ, ਮਨੋਜ ਚਾਚੋਕੀ, ਰਾਮਸਰੂਪ ਰਾਵਲਪਿੰਡੀ, ਚਰਣ ਦਾਸ ਜੱਸਲ, ਰਾਮ ਮੂਰਤੀ ਖੇੜਾ, ਜੀਤਾ ਨੰਗਲ ਮੱਝਾ, ਪ੍ਰਮਿੰਦਰ ਸਿੰਘ ਲਾਡੀ ਸਰਪੰਚ, ਬਲਵਿੰਦਰ ਬੋਧ, ਪਲਵਿੰਦਰ ਬੋਧ, ਕੌਂਸਲਰ ਤੇਜਪਾਲ ਬਸਰਾ, ਬੰਟੀ ਕੋਲਸਰ, ਸੰਦੀਪ ਕੋਲਸਰ, ਅਮਰਜੀਤ ਕੋਲ, ਹੈਪੀ ਕੋਲ, ਸੁਰਜੀਤ ਭੁਲਾਰਾਈ, ਹਰਭਜਨ ਖਲਵਾੜਾ, ਦਲਜੀਤ ਸਿੰਘ ਦਲੀ ਸਪਰੋੜ, ਬੰਟੀ ਟਿੱਬੀ, ਮੱਖਣ ਟਿੱਬੀ, ਦੇਸਰਾਜ ਕਾਂਸ਼ੀ ਨਗਰ, ਡਾਕਟਰ ਸੱਤਾ ਨੰਗਲ ਮੱਝਾ, ਸੀਮਾ ਰਾਣੀ ਮੇਹਟਾਂ, ਨੀਲਮ ਸਹਿਜਲ, ਪੁਸ਼ਪਿੰਦਰ ਕੌਰ ਅਠੌਲੀ, ਮੈਡਮ ਸੀਮਾ ਅਰਬਨ ਅਸਟੇਟ, ਪਰਮਜੀਤ ਕੰਬੋਜ਼ ਕੋਂਸਲਰ, ਮੀਨਾ ਰਾਣੀ, ਵਕੀਲ ਕੁਲਦੀਪ ਭੱਟੀ, ਪਰਨਿਸ ਬੰਗਾ, ਸਰੂਪ ਸਿੰਘ ਖਲਵਾੜਾ, ਕੁਲਵੰਤ ਸਿੰਘ ਸਰਪੰਚ ਭੁਲਰਾਈ, ਤਰਸੇਮ ਸਿੰਘ ਭੁੱਲਰਾਈ, ਤੇਜਮੋਹਨ ਸਿੰਘ ਚਾਨਾ, ਨਰਿੰਦਰ ਕੁਮਾਰ ਸਰਪੰਚ , ਲਹਿੰਬਰ ਸਿੰਘ ਬਲਾਲੋਂ ਪੰਚ, ਕਾਲਾ ਬਘਾਣਾ, ਚਰਨਜੀਤ ਚੰਨਾ, ਗੁਰਦੀਪ ਸਿੰਘ ਸਰਪੰਚ, ਜੋਗਿੰਦਰਪਾਲ ਪੰਚ, ਹਰਵਿੰਦਰ ਹੈਪੀ, ਹਰਬਲਾਸ ਜਮਾਲਪੁਰ, ਰਮੇਸ਼ ਪੰਚ, ਗੁਰਵਿੰਦਰ ਵਿਕੀ, ਗੁਰਮੀਤ ਸੁੰਨਰਾ, ਵਿੰਦਰ ਸਿੰਘ ਪੰਚ, ਬਹਾਦਰ ਸਿੰਘ ਸੰਗਤਪੁਰ ਅਤੇ ਵੱਡੀ ਗਿਣਤੀ ਵਿਚ ਅਕਾਲੀ ਬਸਪਾ ਵਰਕਰ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,254FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...