- Advertisement -
ਯੈੱਸ ਪੰਜਾਬ
ਸੈਕਰਾਮੈਂਟੋ, 27 ਨਵੰਬਰ, 2022 (ਹੁਸਨ ਲੜੋਆ ਬੰਗਾ)
ਆਨ ਲਾਈਨ ਖਰੀਦਦਾਰੀ ਕਰਨ ਵਾਲਿਆਂ ਉਪਰ ਮਹਿੰਗਾਈ ਤੇ ਮੰਦੇ ਦਾ ਕੋਈ ਅਸਰ ਹੋਇਆ ਨਜਰ ਨਹੀਂ ਆ ਰਿਹਾ। ‘ ਬਲੈਕ ਫਰਾਈਡੇਅ’ ਨੂੰ ਆਨ ਲਾਈਨ 9.12 ਅਰਬ ਡਾਲਰ ਦੀ ਰਿਕਾਰਡ ਖਰੀਦਦਾਰੀ ਹੋਈ ਜੋ ਪਿਛਲੇ ਸਾਲ ਦੀ ਤੁਲਨਾ ਵਿਚ 2.3% ਜਿਆਦਾ ਹੈ। ਇਹ ਖੁਲਾਸਾ ਅਡੋਬ ਵਿਸ਼ਲੇਸ਼ਣਕਾਰ ਨੇ ਕੀਤਾ ਹੈ।
ਖਰੀਦਦਾਰਾਂ ਨੇ ਤਕਰੀਬਨ 48% ਆਨ ਲਾਈਨ ਖਰੀਦ ਸਮਾਰਟ ਫੋਨਾਂ ਰਾਹੀਂ ਕੀਤੀ ਜਦ ਕਿ ਪਿਛਲੇ ਸਾਲ 44% ਖਰੀਦ ਸਮਾਰਟ ਫੋਨਾਂ ਰਾਹੀਂ ਕੀਤੀ ਗਈ ਸੀ। ਜਿਆਦਾਤਰ ਖਰੀਦਦਾਰਾਂ ਨੇ ”ਹੁਣ ਖਰੀਦੋ ਅਦਾਇਗੀ ਬਾਅਦ ਵਿੱਚ” ਸੇਵਾ ਦਾ ਲਾਭ ਉਠਾਇਆ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -