- Advertisement -
ਅੱਜ-ਨਾਮਾ
ਬਰਗਾੜੀ ਕਾਂਡ ਦੀ ਛਿੜੀ ਪਈ ਫੇਰ ਚਰਚਾ,
ਲੱਗ ਰਿਹਾ ਕਿਸੇ ਵੀ ਕੰਢੇ ਨਹੀਂ ਕੇਸ ਬੇਲੀ।
ਵਿਰੋਧ ਦੀ ਧਿਰ ਪਈ ਨਿੱਤ ਬਿਆਨ ਛੱਡਦੀ,
ਅਕਾਲੀ-ਕਾਂਗਰਸ ਦੀ ਲੱਗੀ ਆ ਰੇਸ ਬੇਲੀ।
ਘੜੀ ਸਰਕਾਰ ਲਈ ਪਰਖ ਦੀ ਬਹੁਤ ਵੱਡੀ,
ਨਿਆਂ ਪਿਆ ਮੰਗਦਾ ਉਹਦਾ ਵੀ ਬੇਸ ਬੇਲੀ।
ਸਾਰੀਆਂ ਧਿਰਾਂ ਦੇ ਫਿਕਰ ਵਿੱਚ ਪਏ ਲੀਡਰ,
ਧੁਆਂਖਿਆ ਜਾਵੇ ਨਹੀਂ ਕਿਸੇ ਦਾ ਫੇਸ ਬੇਲੀ।
ਚਰਚਾ ਭੜਕਦੀ, ਹੁੰਦੀ ਫਿਰ ਗਰਮ ਲੱਗਦੀ,
ਫਿਰ ਉਹ ਹੋ ਜਾਂਦੀ ਕੁਝ-ਕੁਝ ਨਰਮ ਬੇਲੀ।
ਹੋਣਾ ਇਨਸਾਫ ਜਾਂ ਬੀਤ ਜਾਊ ਵਕਤ ਏਦਾਂ,
ਕਦ ਤੱਕ ਰਹੇਗਾ ਆਖਰ ਇਹ ਭਰਮ ਬੇਲੀ।
-ਤੀਸ ਮਾਰ ਖਾਂ
ਜੁਲਾਈ 06, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -