- Advertisement -
ਅੱਜ-ਨਾਮਾ
ਬਦਲੇ ਬਰਤਨ ਪੰਚਾਇਤ ਦੇ ਜਦੋਂ ਜਾਂਦੇ,
ਬਦਲਦੀ ਦੇਗ ਹਨ ਬਦਲਦੇ ਥਾਲ ਬੇਲੀ।
ਬਦਲਿਆ ਜਾਂਦਾ ਹੈ ਨਾਲ ਸਾਮਾਨ ਸਾਰਾ,
ਚਮਚੇ, ਕੜਛੇ ਵੀ ਬਦਲਦੇ ਨਾਲ ਬੇਲੀ।
ਏਦਾਂ ਈ ਬਦਲਦੀ ਜਦੋਂ ਸਰਕਾਰ ਕੋਈ,
ਹੁੰਦਾ ਈ ਟੀਮ ਦਾ ਵੀ ਇਹੋ ਹਾਲ ਬੇਲੀ।
ਪਿਛਲੇ ਹਾਕਮ ਦਾ ਰਹੇ ਨਹੀਂ ਯਾਰ ਕੋਈ,
ਰੱਖਿਆ ਜਾਂਦਾ ਫਿਰ ਕੁੱਲ ਖਿਆਲ ਬੇਲੀ।
ਅੱਜਕੱਲ੍ਹ ਇਹੋ ਪਈ ਹੋਵੇ ਪੰਜਾਬ ਅੰਦਰ,
ਥਾਂ-ਥਾਂ ਪਿਆਦਿਆਂ ਦੀ ਚੱਕ-ਥੱਲ ਬੇਲੀ।
ਫੋਲੀ ਫਾਈਲ ਜਾਂਦੀ ਸਾਰੇ ਅਫਸਰਾਂ ਦੀ,
ਕਿਹੜਾ ਕਿਹੜਾ ਹੈ ਅਸਾਂ ਦੇ ਵੱਲ ਬੇਲੀ।
-ਤੀਸ ਮਾਰ ਖਾਂ
ਸਤੰਬਰ 24, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -