- Advertisement -
ਅੱਜ-ਨਾਮਾ
ਬਣੀ ਸਹਿਮਤੀ ਜਿੱਦਾਂ ਸੀ ਆਗੂਆਂ ਦੀ,
ਘੰਟੇ ਚੌਵੀ ਉਹ ਸਕੀ ਨਹੀਂ ਚੱਲ ਬੇਲੀ।
ਆ ਗਏ ਅੱਜ ਉਹ ਫੇਰ ਨੇ ਆਈ ਉੱਤੇ,
ਲਾਹੁਣ ਲੱਗੇ ਫਿਰ ਵਾਲ਼ਾਂ ਦੀ ਖੱਲ ਬੇਲੀ।
ਮਿਲੇ ਕਿਸੇ ਦੀ ਕਿਸੇ ਨਾਲ ਸੁਰ ਨਾਹੀਂ,
ਹਰ ਕੋਈ ਆਖਦਾ ਵੱਖ ਹੈ ਗੱਲ ਬੇਲੀ।
ਲੈਣੀ ਭੁੱਲੀ ਪਈ ਦਿੱਲੀ ਦੇ ਨਾਲ ਟੱਕਰ,
ਮੂਲੋਂ ਉਲਟ ਲਈ ਸੜਕ ਹੈ ਮੱਲ ਬੇਲੀ।
ਮੰਗਲਵਾਰ ਸੀ ਏਕੇ ਦਾ ਰਾਗ ਛੋਹਿਆ,
ਛੋਹ ਲਈ ਬੁੱਧ ਨੂੰ ਵੱਖ ਹੈ ਤਾਨ ਬੇਲੀ।
ਭਲਾ ਸਾਡੜਾ ਆਗੂ ਇਹ ਕਰਨਗੇ ਕੀ,
ਝੱਈਆਂ ਲੈਂਦੇ ਹਨ ਪਏ ਕਿਸਾਨ ਬੇਲੀ।
-ਤੀਸ ਮਾਰ ਖਾਂ
ਅਕਤੂਬਰ 22, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -