- Advertisement -
ਅੱਜ-ਨਾਮਾ
ਬਣਾਏ ਕੁਝ ਮੰਤਰੀ ਕੱਲ੍ਹ ਬਿਹਾਰ ਦੇ ਵਿੱਚ,
ਆ ਗਿਆ ਉਨ੍ਹਾਂ ਦਾ ਸਾਰਾ ਕਿਰਦਾਰ ਬੇਲੀ।
ਧੋਖਾਧੜੀ ਕੀਤੀ, ਕਿਸੇ ਕੋਈ ਕਤਲ ਕੀਤਾ,
ਤਕੜੀ ਮਾਰੀ ਪਈ ਕਿਸੇ ਕੋਈ ਮਾਰ ਬੇਲੀ।
ਵਿਧਾਇਕ ਏਦਾਂ ਦੇ ਮਿੱਤਰ ਨਿਤੀਸ਼ ਦੇ ਵੀ,
ਵੱਡੀ ਕੁਝ ਲਾਲੂ ਦੇ ਪੁੱਤਰ ਦੀ ਡਾਰ ਬੇਲੀ।
ਤੀਸਰੀ ਪਾਰਟੀ ਦਾ ਲਿਆ ਇੱਕ ਮੰਤਰੀ ਤਾਂ,
ਉਹ ਵੀ ਆਇਆ ਹੈ ਤਾਰਨ ਬਿਹਾਰ ਬੇਲੀ।
ਜਿਹੜੇ ਵੀ ਆਗੂ ਨੂੰ ਓਧਰ ਆ ਮਿਲੀ ਗੱਦੀ,
ਦਾਅਵੇ ਕਰਦਾ ਤਾਂ ਲਾਵੇ ਪਿਆ ਸਿਰੇ ਬੇਲੀ।
ਪੌਣੀ ਸਦੀ ਆ ਗੁਜ਼ਰ ਗਈ ਇਸ ਤਰ੍ਹਾਂ ਹੀ,
ਦਿਨ ਨਹੀਂ ਲੋਕਾਂ ਦੇ ਕਦੀ ਕੁਝ ਫਿਰੇ ਬੇਲੀ।
-ਤੀਸ ਮਾਰ ਖਾਂ
ਅਗਸਤ 18, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -