- Advertisement -
ਅੱਜ-ਨਾਮਾ
ਬਣਦੀ ਬਿੱਧ ਨਹੀਂ ਬੰਤਿਆ ਕੋਈ ਲੱਗਦੀ,
ਵਧਦੀ ਜਾਂਦੀ ਆ ਨਿੱਤ ਮਹਿੰਗਾਈ ਮੀਆਂ।
ਲਾਉਂਦੇ ਲਾਰੇ ਤੇ ਜਾਂਦੇ ਆ ਜਿੱਤ ਲੀਡਰ,
ਪੂਰੀ ਕਿਸੇ ਸਰਕਾਰ ਨਹੀਂ ਪਾਈ ਮੀਆਂ।
ਕਾਂਗਰਸ ਪਿੱਛੋਂ ਅਕਾਲੀ ਵੀ ਆਏ ਹੈ ਸੀ,
ਭਾਜਪਾ ਪਿੱਛੇ ਸੀ ਲਟਕਦੀ ਆਈ ਮੀਆਂ।
ਪਾਰਟੀ ਆਮ ਦਾ ਜਿੱਤਣ ਨੂੰ ਦਾਅ ਲੱਗਾ,
ਲੋਕਾਂ ਗੁੱਡੀ ਫਿਰ ਬਹੁਤ ਚੜ੍ਹਾਈ ਮੀਆਂ।
ਦਾਅਵੇ ਕੀਤੇ ਕਈ ਪਹਿਲਿਆਂ ਬੜੇ ਭਾਰੇ,
ਛੱਡਣੀ ਜਾਪਦੀ ਆਪ ਨਹੀਂ ਕਸਰ ਮੀਆਂ।
ਨਿਬੇੜਾ ਆਖਰ ਤਾਂ ਹੋਵਣਾ ਅਮਲ ਉੱਤੇ,
ਪੈਣਾ ਦਾਅਵਿਆਂ ਨਾਲ ਨਾ ਅਸਰ ਮੀਆਂ।
-ਤੀਸ ਮਾਰ ਖਾਂ
ਜਨਵਰੀ 29, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -