- Advertisement -
ਅੱਜ-ਨਾਮਾ
ਫੜਦੀਆਂ ਰਹਿਣ ਏਜੰਸੀਆਂ ਰੋਜ਼ ਬੇਸ਼ੱਕ,
ਫਿਰ ਵੀ ਕਾਬੂ ਅਪਰਾਧੀ ਨਾ ਆਏ ਬੇਲੀ।
ਸੋਸ਼ਲ ਮੀਡੀਆ ਤੋਂ ਧਮਕੀ ਆਏ ਪਹਿਲਾਂ,
ਦੱਸ ਕੇ ਜਾਣ ਫਿਰ ਜੁਰਮ ਕਰਵਾਏ ਬੇਲੀ।
ਦਾਅਵਾ ਬੇਸ਼ੱਕ ਸਰਕਾਰ ਹੈ ਲੱਖ ਕਰਦੀ,
ਅੰਕੜੇ ਅਸਲ ਨਹੀਂ ਜਾਣ ਲੁਕਾਏ ਬੇਲੀ।
ਪੁਰਾਣੀ ਆੜੀ ਅਪਰਾਧੀਆਂ-ਆਗੂਆਂ ਦੀ,
ਫਸਣ ਤਾਂ ਯਾਰ ਕੋਈ ਆਣ ਬਚਾਏ ਬੇਲੀ।
ਚੱਲਦਾ ਇਲਾਜ ਤੋਂ ਵਧੇ ਪਿਆ ਰੋਗ ਜਿੱਥੇ,
ਸੁਣੀਂਦੀ ਡਾਕਟਰਾਂ ਦੀ ਬਾਹਲੀ ਧੁੰਮ ਬੇਲੀ।
ਅਟਕਲ-ਪੱਚੂ ਜਿਹਾ ਚੱਲਦਾ ਕੰਮ ਲੱਗਦਾ,
ਨੁਸਖਾ ਹੋ ਗਿਆ ਅਸਲ ਕੋਈ ਗੁੰਮ ਬੇਲੀ।
-ਤੀਸ ਮਾਰ ਖਾਂ
26 ਸਤੰਬਰ, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -