- Advertisement -
ਅੱਜ-ਨਾਮਾ
ਫੁੱਟਬਾਲ ਮੈਚ ਨੂੰ ਵੇਖਣ ਸੀ ਗਏ ਜਿਹੜੇ,
ਦਰਸ਼ਕ ਓਥੇ ਗਰਾਊਂਡ ਵਿੱਚ ਲੜੇ ਬੇਲੀ।
ਦੋਵਾਂ ਈ ਟੀਮਾਂ ਨਾਲ ਫੌਜ ਸਮੱਰਥਕਾਂ ਦੀ,
ਕੁਰਸੀਆਂ ਮੇਜ਼ ਸਨ ਉਨ੍ਹਾਂ ਨੇ ਫੜੇ ਬੇਲੀ।
ਆਈ ਪੁਲਸ ਵੀ ਜਦੋਂ ਛੁਡਾਉਣ ਦੇ ਲਈ,
ਮੂਹਰੇ ਉਹਦੇ ਵੀ ਸ਼ੋਹਦੇ ਸਨ ਅੜੇ ਬੇਲੀ।
ਹੋਇਆ ਜਦੋਂ ਸੀ ਅਮਨ ਮੈਦਾਨ ਦੇ ਵਿੱਚ,
ਪੁੱਤਰ ਮਾਪਿਆਂ ਦੇ ਮਾਰੇ ਗਏ ਬੜੇ ਬੇਲੀ।
ਗਿਣਤੀ ਮੌਤਾਂ ਦੀ ਦੋ ਸੌ ਦੇ ਕੋਲ ਪਹੁੰਚੀ,
ਹੋਰ ਪਤਾ ਨਹੀਂ ਕਿੱਥੋਂ ਤੱਕ ਜਾਊਗੀ ਊ।
ਮੰਨਣ ਜੀਵਨ ਅਣਮੁੱਲਾ ਵੀ ਖੇਡ ਸ਼ੋਹਦੇ,
ਅਕਲ ਪਤਾ ਨਹੀਂ ਕਦੋਂ ਕੁ ਆਊਗੀ ਊ।
-ਤੀਸ ਮਾਰ ਖਾਂ
ਅਕਤੂਬਰ 03, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -