ਅੱਜ-ਨਾਮਾ
ਪੰਜਾਬ ਸਰਕਾਰ ਦੇ ਅੰਕੜੇ ਸਾਫ ਕਹਿੰਦੇ,
ਗਿਣਤੀ ਮੱਝਾਂ ਦੀ ਹੋਈ ਪਈ ਘੱਟ ਬੇਲੀ।
ਬੋਤੇ-ਘੋੜੇ ਵੀ ਪੈਂਦੇ ਨਹੀਂ ਨਜ਼ਰ ਬਾਹਲੇ,
ਲੱਗਾ ਕੁਦਰਤ ਦਾ ਕਦੇ ਨਹੀਂ ਕੱਟ ਬੇਲੀ।
ਸਬਜ਼ੀ-ਸਾਗ ਤੱਕ ਬੀਜਣ ਕਿਸਾਨ ਥੋੜ੍ਹੇ,
ਆਦਤਾਂ ਬਦਲ ਗਏ ਕਈ ਨੇ ਜੱਟ ਬੇਲੀ।
ਦੁੱਧ ਤੇ ਸਬਜ਼ੀ ਖਰੀਦ ਰਹੇ ਟੈਂਪੂਆਂ ਤੋਂ,
ਕੱਢੀ ਜਾਂਦੀ ਮਹਿੰਗਾਈ ਪਈ ਵੱਟ ਬੇਲੀ।
ਬਾਪ-ਦਾਦੇ ਦੀ ਪਾਈ ਪਈ ਪਿਰਤ ਛੱਡੀ,
ਕਰਨੀ ਮਿਹਨਤ ਵੀ ਗਏ ਹਾਂ ਛੱਡ ਬੇਲੀ।
ਗੱਲਾਂ ਕਰਦਿਆਂ ਵਾਰੇ ਨਾ ਆਉਣ ਦੇਂਦੇ,
ਦਿੱਸਦੀ ਨਹੀੳਂੁਂ ਭਵਿੱਖ ਦੀ ਖੱਡ ਬੇਲੀ।
-ਤੀਸ ਮਾਰ ਖਾਂ
8 ਅਪ੍ਰੈਲ, 2025