ਯੈੱਸ ਪੰਜਾਬ
ਚੰਡੀਗੜ੍ਹ, 21 ਅਪ੍ਰੈਲ, 2021:
ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੂੰ ਆਈ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 69 ਵਿਅਕਤੀ ਮਹਾਂਮਾਰੀ ਦਾ ਸ਼ਿਕਾਰ ਹੋ ਕੇ ਦਮ ਤੋੜ ਗਏ ਜਦਕਿ ਕੇਸਾਂ ਦੀ ਗਿਣਤੀ ਫ਼ਿਰ 4970 ਜਾ ਪੁੱਜੀ ਹੈ।
ਸੂਬੇ ਵਿੱਚ ਹੁਣ ਤਕ 8114 ਵਿਅਕਤੀ ਕੋਰੋਨਾ ਦਾ ਸ਼ਿਕਾਰ ਹੋ ਕੇ ਜਾਨ ਗੁਆ ਚੁੱਕੇ ਹਨ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਹੋਈ 38866 ਤਕ ਜਾ ਪੁੱਜੀ ਹੈ।
ਸਥਿਤੀ ਇੰਨੀ ਗੰਭੀਰ ਹੈ ਕਿ ਅੱਜ ਦੀ ਰਿਪੋਰਟ ਮੁਤਾਬਕ ਹੀ 495 ਵਿਅਕਤੀ ਰਾਜ ਅੰਦਰ ਆਕਸੀਜਨ ਸਪੋਰਟ ’ਤੇ ਹਨ ਜਦਕਿ 42 ਹੋਰ ਮਰੀਜ਼ ਵੈਂਟੀਲੇਟਰ ਸਪੋਰਟ ’ਤੇ ਹਨ।
ਅੱਜ ਰਿਪੋਰਟ ਕੀਤੀਆਂ ਗਈਆਂ 69 ਮੌਤਾਂ ਵਿੱਚੋਂ ਸਭ ਤੋਂ ਵੱਧ 10 ਮੌਤਾਂ ਅੰਮ੍ਰਿਤਸਰ ਵਿੱਚ ਹੋਈਆਂ ਜਦਕਿ ਫਿਰੋਜ਼ਪੋੁਰ ਅਤੇ ਲੁਧਿਆਣਾ ਵਿੱਚ 7-7 ਵਿਅਕਤੀ ਕੋਰੋਨਾ ਕਾਰਨ ਦਮ ਤੋੜ ਗਏ। ਮੋਹਾਲੀ ਅਤੇ ਪਟਿਆਲਾ ਵਿੱਚ 6-6, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ 5-5, ਨਵਾਂਸ਼ਹਿਰ ਅਤੇ ਤਰਨ ਤਾਰਨ ਵਿੱਚ 4-4, ਗੁਰਦਾਸਪੁਰ ਵਿੱਚ 3, ਬਠਿੰਡਾ, ਫਾਜ਼ਿਲਕਾ ਅਤੇ ਪਠਾਨਕੋਟ ਵਿੱਚ 2-2 ਅਤੇ ਬਰਨਾਲਾ ਤੇ ਮੁਕਤਸਰ ਵਿੱਚ ਇਕ ਇਕ ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ਜਾ ਪਿਆ।
ਅੱਜ ਸਭ ਤੋਂ ਜ਼ਿਆਦਾ 879 ਨਵੇਂ ਪਾਜ਼ਿਟਿਵ ਕੇਸ ਲੁਧਿਆਣਾ ਵਿੱਚ ਆਏ ਹਨ। ਮੋਹਾਲੀ ਵਿੱਚ 692, ਪਟਿਆਲਾ ਵਿੱਚ 462 ਅਤੇ ਜਲੰਧਰ ਵਿੱਚ 422 ਕੇਸ ਆਏ ਹਨ।
ਸੂਬੇ ਦੇ ਹੋਰ ਵੇਰਵੇ ਅਤੇ ਜ਼ਿਲ੍ਹਾ ਵਾਰ ਅੰਕੜੇ ਵੇਖ਼ਣ ਲਈ ਇੱਥੇ ਕਲਿੱਕ ਕਰੋ: