- Advertisement -
ਯੈੱਸ ਪੰਜਾਬ
ਗੁਰਦਾਸਪੁਰ, 1 ਦਸੰਬਰ, 2021:
ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਇਕ ਕਿੱਲੋ ਆਰ.ਡੀ.ਐਕਸ. ਵਿਸਫ਼ੋਟਕ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ।
ਸੂਤਰਾਂ ਅਨੁਸਾਰ ਆਰ.ਡੀ.ਐਕਸ. ਦੀ ਇਹ ਖ਼ੇਪ ਲੋਪੋਕੇ ਨੇੜੇ ਕੁਕੜਾਂਵਾਲੇ ਪਿੰਡ ਦਾ ਨੌਜਵਾਨ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਉਸ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ ਗਈ ਹੈ।
ਦਾਅਵਾ ਹੈ ਕਿ ਇਹ ਨੌਜਵਾਨ ਪਾਕਿਸਤਾਨ ਦੇ ਸਮੱਗਲਰਾਂ ਦੇ ਸੰਪਰਕ ਵਿੱਚ ਸੀ ਅਤੇ ਇਸ ਬਾਰੇ ਖ਼ਬਰ ਵੀ ਹੈਂਡ ਗਰੇਨੇਡਜ਼ ਮਾਮਲੇ ਵਿੱਚ ਫ਼ੜੇ ਗਏ ਦੋ ਨੌਜਵਾਨਾਂ ਤੋਂ ਮਿਲੀ ਸੀ ਜਿਸ ਉਪਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਇਹ ਵੱਡੀ ਬਰਾਮਦਗੀ ਕੀਤੀ ਹੈ।
ਕਿਹਾ ਜਾ ਰਿਹਾ ਹੈ ਕਿ ਆਰ.ਡੀ.ਐਕਸ. ਦੀ ਇਹ ਖ਼ੇਪ ਪਾਕਿਸਤਾਨ ਤੋਂ ਹੀ ਆਈ ਸੀ ਅਤੇ ਪੁਲਿਸ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਨੌਜਵਾਨ ਦੇ ਹੋਰ ਸੰਪਰਕ ਤਲਾਸ਼ਣ ਦੀ ਕਾਰਵਾਈ ਕਰ ਰਹੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -