- Advertisement -
ਯੈੱਸ ਪੰਜਾਬ
ਐੱਸ ਏ ਐੱਸ ਨਗਰ, 2 ਦਸੰਬਰ, 2021 –
ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਸੰਸਥਾ ਪੰਜਾਬ ਵੱਲੋਂ ਅਗਲੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ ਆਉਣ ਵਾਲੀ 24 ਦਸੰਬਰ ਨੂੰ ਕਰਵਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਉਮੀਦਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pstet.pseb.ac.in ‘ਤੇ ਇਸ ਟੈਸਟ ਲਈ 6 ਦਸੰਬਰ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ।
ਇਸ ਸਬੰਧੀ ਹੋਰ ਦਿਸ਼ਾ-ਨਿਰਦੇਸ਼ਾਂ ਸਹਿਤ ਟੈਸਟ ਲਈ ਬਿਨੈ-ਪੱਤਰ ਦੀ ਸ਼ੁਰੂਆਤੀ ਅਤੇ ਅੰਤਿਮ ਮਿਤੀ ,ਫੀਸਾਂ, ਯੋਗਤਾ ਤੇ ਬਾਕੀ ਸ਼ਰਤਾਂ ਅਤੇ ਬਾਨਾਂ www.pstet.pseb.ac.in ‘ਤੇ ਉਪਲੱਬਧ ਹਨ। ਬਿਨੈਕਾਰ ਟੈਸਟ ਦੇ ਸ਼ੈਡਿਊਲ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨੂੰ ਬੋਰਡ ਦੀ ਵੈੱਬਸਾਈਟ ‘ਤੇ ਦੇਖ ਸਕਦੇ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -