Saturday, April 20, 2024

ਵਾਹਿਗੁਰੂ

spot_img
spot_img

ਪੰਜਾਬ ਪੁਲਿਸ ਜ਼ਿੰਦਾਬਾਦ!…… ਜ਼ਿੰਦਾਬਾਦ! ਜ਼ਿੰਦਾਬਾਦ! – ਐੱਚ.ਐੱਸ.ਬਾਵਾ

- Advertisement -

ਗੁਨਾਹ ਤਾਂ ਫ਼ਿਰ ਹੋਵੇਗਾ ਜੇ ਮੈਂ ਪੰਜਾਬ ਪੁਲਿਸ ਮੁਰਦਾਬਾਦ ਕਹਾਂ। ਮੈਂ ਵੀ ਤਰੀਕਾ ਲੱਭ ਲਿਐ, ਪੰਜਾਬ ਪੁਲਿਸ ਜ਼ਿੰਦਾਬਾਦ!…… ਜ਼ਿੰਦਾਬਾਦ! ਜ਼ਿੰਦਾਬਾਦ!। ਲਉ ਦੱਸੋ ਕੋਈ ਧਾਰਾ ਹੀ ਨਹੀਂ ਲੱਗਦੀ। ਜ਼ਿੰਦਾਬਾਦ ਦਾ ਨਾਅਰਾ ਲਾਉਣ ਦੀ ਕਾਹਦੀ ਧਾਰਾ ਐ।

ਉਂਜ ਮੈਨੂੰ ਵਹਿਮ ਐ, ਜਦ ਪੁਲਿਸ ਧਾਰਾ ਲਾਉਣ ’ਤੇ ਆਵੇ ਤਾਂ ਜ਼ਿੰਦਾਬਾਦ ’ਤੇ ਵੀ ਲਾ ਸਕਦੀ ਹੈ ਤੇ ਜਦ ਜ਼ਿੰਦਾਬਾਦ ਮੁਰਦਾਬਾਦ ਵਿਚੋਂ ਕਿਸੇ ਗੱਲ ਕਰਕੇ ਨਾ ਲਾ ਸਕੇ ਤਾਂ ਵੀ ਕੋਈ ਚਿੰਤਾ ਨਹੀਂ, ਬੰਦਾ ਸਲਾਮਤ ਚਾਹੀਦੈ, ਪੁਲਿਸ ਕਿਤੇ ਦੀ ਹੋਵੇ, ਧਾਰਾਵਾਂ ਨਹੀਂ ਮੁੱਕ ਜਾਂਦੀਆਂ।

ਪੰਜਾਬ ਪੁਲਿਸ ਦੀ ਜ਼ਿੰਦਾਬਾਦ ਮੈਂ ਇਸ ਲਈ ਕਰ ਰਿਹਾਂ, ਕਿਉਂਕਿ ਮੇਰੇ ਕੋਲ ਦੋ ਤਾਜ਼ਾ ਕੇਸ ਨੇ। ਦੋਵੇਂ ਹੀ ਐਸੇ ਬਈ ਆਪਣੇ ਆਪ ਨੂੰ ਜਿੰਨਾ ਮਰਜ਼ੀ ਰੋਕ ਲਉ ਜ਼ਿੰਦਾਬਾਦ ਮੂੰਹੋਂ ਨਿਕਲ ਹੀ ਜਾਣੀ ਏ। ਉਂਜ ਇਹ ਦੋ ਕੇਸਾਂ ਦਾ ਮਤਲਬ ਦੋ ਕੇਸ ਹੀ ਨਹੀਂ ਹੈ, ਦੋ ਸੌ ਨਹੀਂ, ਇਸ ਤਰ੍ਹਾਂ ਦੇ ਦੋ ਹਜ਼ਾਰ ਕੇਸ ਲੱਭ ਪੈਣਗੇ।

ਪੰਜਾਬ ਵਿਚ ਹਾਲਤ ਇਹ ਹੋਈ ਪਈ ਏ, ਕਿ ਪੁਲਿਸ ਨੂੰ ਵੇਖ ਕੇ ਸ਼ਰਾਰਤੀ ਅਨਸਰ, ਬਦਮਾਸ਼, ਗੈਂਗਸਟਰ, ਜਰਾਇਮ ਪੇਸ਼ਾ ਤਾਂ ਸਗੋਂ ਹੋਰ ਖਿੱਲਰ ਜਾਂਦੇ ਨੇ ’ਤੇ ਵਿਚਾਰਾ ਸ਼ਰੀਫ਼ ਬੰਦਾ ਸਹਿਮ ਜਾਂਦਾ ਏ। ਮੁਲਜ਼ਮ ਟੌਹਰ ਵਿਚ ਹੈ, ਸ਼ਿਕਾਇਤ ਕਰਤਾ ਡਰ ਰਿਹੈ, ਲੁੱਕਦਾ ਫ਼ਿਰਦੈ।

ਲਉ ਪਹਿਲਾਂ ਆਪਾਂ ਦੋ ਮਾਮਲਿਆਂ ਬਾਰੇ ਜਾਣ ਲਈਏ।

ਪਹਿਲਾ ਮਾਮਲਾ:

ਜਲੰਧਰ ਨੇੜਲੇ ਇਕ ਪਿੰਡ ਵਿਚੋਂ ਛੇ ਮਹੀਨੇ ਪਹਿਲਾਂ ਇਕ 17 ਸਾਲਾਂ ਦੀ ਕੁੜੀ ਅਗਵਾ ਕੀਤੀ ਜਾਂਦੀ ਹੈ। ਘੱਟਗਿਣਤੀ ਨਾਲ ਸੰਬੰਧਤ ਇਸ ਕੁੜੀ ਨੂੰ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਕਸਬੇ ਵਿਚ ਰੱਖ ਕੇ ਉਸ ਨਾਲ ਤਿੰਨ ਤੋਂ ਪੰਜ ਜਾਣੇ ਸਮੂਹਿਕ ਬਲਾਤਕਾਰ ਕਰਦੇ ਨੇ। ਲਗਾਤਾਰ ਛੇ ਮਹੀਨੇ। ਕੁੜੀ ਗਰਭਵਤੀ ਹੋ ਜਾਂਦੀ ਏ। ਛੇਆਂ ਮਹੀਨਿਆਂ ਤੋਂ ਇਨਸਾਫ਼ ਉਡੀਕ ਰਹੀ ਇਕ ਘਰ ਵਿਚ ਬੰਦ ਇਹ ਕੁੜੀ 29 ਮਾਰਚ, 2017 ਨੂੰ ਆਪ ਹੀ ਕਿਸੇ ਗੁਆਂਢੀ ਦੀ ਮਦਦ ਨਾਲ ਭੱਜਣ ਵਿਚ ਕਾਮਯਾਬ ਹੋ ਜਾਂਦੀ ਹੈ।

ਤੁਸੀਂ ਪੁੱਛੋਗੇ ਪੁਲਿਸ ਕਿੱਥੇ ਹੈ। ਸਬਰ ਕਰੋ, ਪੁਲਿਸ ਵੀ ਹੈਗੀ ਏ ਇਸ ਕੇਸ ਵਿਚ। ਪੁਲਿਸ ਕੋਲ ਮਾਪੇ ਗਏ ਸਨ। ਦੋਸ਼ ਹੈ ਕਿ ਬੰਦੇ ਫੜੇ ਗਏ ਸਨ, ਛੱਡ ਦਿੱਤੇ ਗਏ। ਛੇ ਮਹੀਨੇ ਬਾਅਦ ਕੁੜੀ ਭੱਜ ਕੇ ਆਈ ਤਾਂ ਮਾਮਲਾ ਐਸ.ਐਸ.ਪੀ. ਜਲੰਧਰ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਹੁਰਾਂ ਦੇ ਧਿਆਨ ਵਿਚ ਲਿਆਂਦਾ ਗਿਆ ਜਿਨ੍ਹਾਂ ਦੀ ਦਖਲਅੰਦਾਜ਼ੀ ਮਗਰੋਂ ਮਾਮਲਾ ਦਰਜ ਹੋਇਆ, ਇਕ ਦੋਸ਼ੀ ਫੜਿਆ ਗਿਆ, ਬਾਕੀ ਅਜੇ ਫਰਾਰ ਨੇ।

ਕਿਸੇ ਦੀ ਨਾਬਾਲਗ ਧੀ ਅਗਵਾ ਕੀਤੀ ਜਾਂਦੀ ਏ। ਮਾਪੇ ਪੁਲਿਸ ਕੋਲ ਹੀ ਜਾਣਗੇ। ਗਏ ਵੀ, ਹੋਇਆ ਕੀ? ਛੇ ਮਹੀਨੇ ਤਕ ਕੀ ਹੋਇਆ? ਦੋਸ਼ੀ ਫੜੇ ਗਏ, ਛੱਡੇ ਗਏ, ਮਾਮਲਾ ਠੱਪ।

ਛੇ ਮਹੀਨੇ ਕਿਸੇ ਦੀ ਧੀ ਅਗਵਾ ਰਹੇ, ਨੇੜੇ ਹੀ ਹੋਵੇ, ਬਲਾਤਕਾਰ ਹੋ ਰਿਹਾ ਹੋਵੇ, ਗਰਭਵਤੀ ਹੋ ਜਾਵੇ। ਜੇ ਇਸ ਤਰ੍ਹਾਂ ਦੇ ਮਾਮਲੇ ਵਿਚ ਵੀ ਨਹੀਂ ਸੁਣੀ ਜਾਂਦੀ ਤਾਂ ਫਿਰ ਲੱਗਦੈ ਕਿ ਪੁਲਿਸ ਨੂੰ ਹਮਦਰਦੀ ਜਗਾਉਣ ਵਾਲੀਆਂ ਕੋਈ ਗੋਲੀਆਂ ਖਵਾਉਣੀਆਂ ਪੈਣਗੀਆਂ, ਮਨੁੱਖਤਾ ਦੇ ਕੈਪਸੂਲ ਖਵਾਉਣੇ ਪੈਣਗੇ, ਸੰਵੇਦਨਸ਼ੀਲਤਾ ਦੇ ਟੀਕੇ ਲਵਾਉਣੇ ਪੈਣਗੇ।

ਦੂਸਰਾ ਕੇਸ:

ਅਬੋਹਰ ਵਿਚ ਇਕ ਸਿੱਖ ਇਕ ਜੀਪ ਮਗਰ ਬੱਝਾ ਹੋਇਐ। ਉਸਦੀ ਪੱਗ ਲਾਹੀ ਗਈ ਹੈ। ਉਸਨੂੰ ਵਾਲਾਂ ਤੋਂ ਫੜ ਫੜ ਘਸੀਟਿਆ ਜਾ ਰਿਹੈ, ਕੁੱਟਿਆ ਜਾ ਰਿਹੈ। ਕਿਤੇ ਲਾਂਭੇ ਨਹੀਂ, ਸਰੇ ਬਜ਼ਾਰ। ਟਰੈਫਿਕ ਚੱਲ ਰਹੀ ਹੈ। ਲੋਕ ਵੇਖ ਰਹੇ ਨੇ। ਇਹੀ ਨਹੀਂ ਇਹ ਵੀਡੀਉ ਖੁਦ ਕੁੱਟਣ ਵਾਲੇ ਬਣਾਉਂਦੇ ਨੇ, ਵਾਇਰਲ ਕਰਦੇ ਨੇ। ਬੜੀ ਹਿੰਮਤ ਚਾਹੀਦੀ ਹੈ, ਬੜਾ ਜਿਗਰਾ ਚਾਹੀਦਾ ਹੈ, ਇਹ ਸਾਰਾ ਕੁਝ ਕਰਨ ਨੂੰ, ਉਹ ਵੀ ਪੰਜਾਬ ਪੁਲਿਸ ਦੇ ਹੁੰਦਿਆਂ।

ਗੱਲ 11 ਮਾਰਚ ਦੀ ਹੈ। ਵੀਡੀਉ ਵਾਇਰਲ ਹੈ, ਅਖ਼ਬਾਰਾਂ ਵਿਚ ਖ਼ਬਰਾਂ ਲੱਗ ਰਹੀਆਂ ਨੇ, ਸਿੱਖ ਸੰਸਥਾਵਾਂ ਅਫ਼ਸਰਾਂ ਨੂੰ ਮਿਲ ਕੇ ਬੇਨਤੀਆਂ ਕਰ ਰਹੀਆਂ ਨੇ, ਮੰਗ ਪੱਤਰ ਦੇ ਰਹੀਆਂ ਨੇ। ਗਿਆਰਾਂ ਤੋਂ 28 ਤਕ ਮਾਰਚ ਕੁਝ ਨਹੀਂ ਹੁੰਦਾ। ਇੰਨੇ ਦਿਨਾਂ ਮਗਰੋਂ ਇਹ ਸਿੱਖ ਗੁਰਪ੍ਰੀਤ ਸਿੰਘ ਮੰਟੂ ਅੰਤ ਅਬੋਹਰ ਫੇਰੀ ’ਤੇ ਆਏ ਹਾਈਕੋਰਟ ਦੇ ਜੱਜ ਮਾਨਯੋਗ ਐਮ.ਐਮ.ਐਸ. ਬੇਦੀ ਨੂੰ ਮਿਲਣ ਵਿਚ ਕਾਮਯਾਬ ਹੋ ਜਾਂਦਾ ਹੈ। ਫ਼ਿਰ ਹਿਲਜੁਲ ਹੁੰਦੀ ਹੈ।

11 ਤੋਂ 28 ਮਾਰਚ ਤਕ ਕੁਝ ਨਹੀਂ ਹੁੰਦਾ। 20 ਦਿਨਾਂ ਤੋਂ ਵੱਧ ਸਮਾਂ ਲੰਘਣ ’ਤੇ ਵੀਡੀਉ ਵਾਇਰਲ ਹੋਣ, ਅਖਬਾਰਾਂ ਵਿਚ ਰੋਜ਼ ਖ਼ਬਰਾਂ ਲੱਗਣ ਦੇ ਬਾਵਜੂਦ ਕੁਝ ਨਹੀਂ ਹੁੰਦਾ। ਸਥਾਨਕ ਸਿੱਖਾਂ ਦੇ ਅਧਿਕਾਰੀਆਂ ਨੂੰ ਮਿਲਣ ਨਾਲ ਵੀ ਕੁਝ ਨਹੀਂ ਹੁੰਦਾ। ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਸਿੱਖ ਆਗੂ ’ਤੇ ਸਿੱਖ ਪਾਰਟੀਆਂ ਚੋਣ ਨਤੀਜਿਆਂ ਦੀ ਖੁਸ਼ੀ ਜਾਂ ਗਮ ਦੇ ਦੌਰ ਵਿਚ ਹਨ। ਫਰਾਂਸ, ਅਮਰੀਕਾ, ਇੰਗਲੈਂਡ, ਅਸਟਰੇਲੀਆ ਵਿਚ ਪੱਗ ਦੀ ਰਾਖ਼ੀ ਕਰਨ ਦੀਆਂ ਟਾਹਰਾਂ ਮਾਰਨ ਵਾਲਿਆਂ ਵਾਸਤੇ ਸ਼ਾਇਦ ਅਬੋਹਰ ਦੂਰ ਹੈ, ਛੋਟਾ ਕੇਸ ਹੈ। ਪੰਜਾਬ ਵਿਚ ਲੱਥੀ ਪੱਗ ਦਾ ਜੇ ਰਾਜਸੀ ਲੋਕਾਂ ’ਤੇ ਅਸਰ ਹੋਵੇ ਤਾਂ ਇਹ ਨਹੀਂ ਹੋ ਸਕਦਾ ਕਿ ਪੁਲਿਸ ’ਤੇ ਨਾ ਹੋਵੇ। ਗੱਲ ਉੱਤੋਂ ਹੀ ਥੱਲੇ ਚੱਲਦੀ ਹੈ।

ਇਹਨਾਂ ਦੋ ਮਾਮਲਿਆਂ ਨੂੰ ਲੈ ਕੇ ਲਿਖਣ ਦਾ ਮਨ ਇਸ ਲਈ ਬਣਿਆ ਕਿ ਇਕ ਮਾਮਲਾ ਪੱਤ ਦਾ ਹੈ, ਦੂਜਾ ਪੱਗ ਦਾ। ਪੱਤ ’ਤੇ ਪੱਗ ਦੋਵੇਂ ਬਹੁਤ ਅਹਿਮ ਹੁੰਦੀਆਂ ਨੇ, ਇਹ ਨਹੀਂ ਕਿ ਬਾਕੀ ਗੱਲਾਂ ਅਹਿਮ ਨਹੀਂ ਹੁੰਦੀਆਂ।

ਪੰਜਾਬ ਵਿਚ ਰਾਜ ਬਦਲ ਗਿਐ। ਪੁਲਿਸ ਰਾਜ ਦਾ ਅਸਲ ਚਿਹਰਾ ਹੈ। ਜੇ ਇਸ ਚਿਹਰੇ ਵਿਚ ਕੁਝ ਬਦਲਾਅ ਨਜ਼ਰ ਆਇਆ ਤਾਂ ਲੱਗੇਗਾ ਰਾਜ ਬਦਲ ਗਿਆ। ਜੇ ਨਾ ਬਦਲਿਆ ਤਾਂ ਲੱਗੇਗਾ ਕੋਈ ਆਵੇ ਕੋਂਈ ਫ਼ਰਕ ਨਹੀਂ ਪੈਂਦਾ। ਮੈਂ ਕਾਹਲਾ ਨਹੀਂ ਹਾਂ, ਅਜੇ ਥੋੜ੍ਹੇ ਦਿਨ ਹੀ ਹੋਏ ਨੇ, ਸਰਕਾਰ ਬਣੀ ਨੂੰ। ਮੈਂ ਕਾਹਲਾ ਨਾ ਵੀ ਹੋਵਾਂ, ਬਦਲਾਅ ਦੀ ੳਮੀਦ ਜ਼ਰੂਰ ਰੱਖਦਾ ਹਾਂ, ਬੇਹਤਰੀ ਲਈ ਆਸਵੰਦ ਜ਼ਰੂਰ ਹਾਂ।

ਪੰਜਾਬ ਦੇ ਲੋਕਾਂ ਲਈ ਲੰਬੇ ਸਮੇਂ ਤੋਂ ਇਹੋ ਹਮਾਰਾ ਜੀਵਣਾ ਵਾਲੀ ਗੱਲ ਹੋਈ ਪਈ ਹੈ। ਪੁਲਿਸ ਕੋਲ ਸੁਰੱਖਿਅਤ ਮਹਿਸੂਸ ਕਰਨ ਦੀ ਥਾਵੇਂ ਪੁਲਿਸ ਕੋਲੋਂ ਡਰ ਜਾਣ ਦੀ ਭਾਵਨਾ ਦਿਲਾਂ ਵਿਚ ਘਰ ਕਰ ਗਈ ਹੈ। ਥਾਣਿਆਂ ਦੀਆਂ ਨਵੀਂਆਂ ਇਮਾਰਤਾਂ ’ਤੇ ਸੁਵਿਧਾ ਕੇਂਦਰਾਂ ਨਾਲ ਪੰਜਾਬ ਦੀ ਪੁਲਿਸ ਪ੍ਰਣਾਲੀ ਬਦਲ ਜਾਣੀ ਹੁੰਦੀ ਤਾਂ ਪਿਛਲੇ ਪੰਜਾਂ ਸਾਲਾਂ ਵਿਚ ਅੰਬਾਨੀਆਂ ਦੇ ਦਫ਼ਤਰਾਂ ਜਿਹੇ ਸੁਵਿਧਾ ਕੇਂਦਰ ਬਣੇ ਨੇ, ਪਰ ਲੋਕ ਵਿਚਾਰੇ ਉੱਥੇ ਹੀ ਖੜ੍ਹੇ ਨੇ, ਸਹਿਮੇ ਹੋਏ। ਇਨਸਾਫ਼ ਅਜੇ ਵੀ ਦੂਰ ਹੀ ਖੜ੍ਹਾ ਹੈ, ਬਹੁਤ ਦੂਰ।

ਮੇਰੇ ਇਕ ਸਾਥੀ ਨੂੰ ਮਜ਼ਾਕ ਦੀ ਆਦਤ ਵਾਹਵਾ ਹੈ। ਅਸੀਂ ਦੋਵੇਂ ਕਿਸੇ ਧੱਕੇ ਦਾ ਸ਼ਿਕਾਰ ਹੋਏ ਸੱਜਣ ਦਾ ਪਤਾ ਲੈਣ ਚਲੇ ਗਏ। ਉਹ ਜਾ ਕੇ ਵਿਚਾਰੇ ਪੀੜਤ ਦੋਸਤ ਨੂੰ ਹੀ ਕਹੀ ਜਾਵੇ, ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ। ਅੱਗੋਂ ਉਹ ਵਿਚਾਰਾ ਕਹਿੰਦੈ, ਇੰਨਾ ਕੁਝ ਮੇਰੇ ਨਾਲ ਹੋ ਗਿਆ, ਤੂੰ ਆਖੀ ਜਾਣੈ ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ। ਮੇਰਾ ਦੋਸਤ ਕਹਿੰਦੈ, ਮੈਂ ਤੈਨੂੰ ਥੋੜ੍ਹਾ ਕਿਹੈ, ਮੈਂ ਦੋਸ਼ੀ ਨੂੰ ਜਾਣਦਾਂ, ਤਕੜਾ ਬੰਦੈ, ਮੈਂ ਤਾਂ ਕਹਿਣਾ ਬਈ ਉਹਨੂੰ ਕੁਝ ਨਹੀਂ ਹੁੰਦਾ।

ਵੈਸੇ ਇਹ ਕਿਹੜੇ ਕੇਸ ਹੋਏ। ਇੱਥੇ ਵੱਡੇ ਵੱਡੇ ਕੇਸ ਰੁਲਦੇ ਵੇਖੇ ਨੇ। ਇਨਕੁਆਰੀਆਂ ਨੂੰ ਅੱਜ ਕਲ੍ਹ ਪੰਜਾਬੀ ਵਿਚ ਖੱਜਲ ਖੁਆਰੀਆਂ ਕਹਿੰਦੇ ਨੇ। ਹੁੰਦਾ ਤਾਂ ਇਹ ਵੀ ਕਿ ਅਖੀਰ ਰਿਪੋਰਟਾਂ ਆਉਂਦੀਆਂ ਨੇ ਕਿ ਸ਼ਿਕਾਇਤਕਰਤਾ ਨੇ ਸ਼ਿਕਾਇਤ ਹੀ ਗ਼ਲਤ ਦਿੱਤੀ ਸੀ। ਹੋਰ ਤਾਂ ਹੋਰ ਕਿਹਾ ਜਾਂਦੈ ਸ਼ਿਕਾਇਤ ਕਰਤਾ ਆਪ ਮੰਨ ਗਿਐ। ਆਹ ਵੇਖੋ ਅੰਗੂਠਾ ਲੱਗੈ। ਇਸੇ ਕਰਕੇ ਤਾਂ ਮੈਂ ਕਹਿਣਾ ਪੰਜਾਬ ਪੁਲਿਸ ਜ਼ਿੰਦਾਬਾਦ, ਝੂਠੀਆਂ ਸ਼ਿਕਾਇਤਾਂ ਕਰਨ ਵਾਲੇ ਮੁਰਦਾਬਾਦ।

ਇਸ ਲੇਖ ਨਾਲ ਉਨ੍ਹਾਂ ਪੁਲਿਸ ਵਾਲੇ ਦੋਸਤਾਂ ਨੂੰ ਕੋਈ ਤਕਲੀਫ਼ ਨਹੀਂ ਹੋਣ ਲੱਗੀ ਜਿਨ੍ਹਾਂ ਦੇ ਮਨ ਸਾਫ਼ ਨੇ, ਜਿਹੜੇ ਫਰਜ਼ ਨੂੰ ਸਮਝਦੇ ਨੇ। ਜਿਹੜੇ ਸਮਝਦੇ ਨੇ ਉਨ੍ਹਾਂ ਦੀ ਡਿਊਟੀ ਮਹਾਰਾਜ ਨੇ ਇਨਸਾਫ਼ ਕਰਨ ਦੀ ਲਾਈ ਹੈ, ਉਹ ਕਰਮਾਂਵਾਲੇ ਨੇ ਕਿਸੇ ਨੂੰ ਇਨਸਾਫ਼ ਦੇ ਸਕਦੇ ਨੇ। ਬਾਕੀਆਂ ਲਈ ਇਹ ਲੇਖ ਤਕਲੀਫ਼ਦੇਹ ਹੋ ਸਕਦੈ ਪਰ ਸ਼ਾਇਦ ਇੰਨੀ ਤਕਲੀਫ਼ ਨਾ ਦੇਵੇ ਜਿੰਨੀ ਤਕਲੀਫ਼ ਉਪਰਲੇ ਦੋ ਕੇਸਾਂ ਵਾਲੇ ਅਤੇ ਉਨ੍ਹਾਂ ਜਿਹੇ ਹੋਰ ਹਜ਼ਾਰਾਂ ਕੇਸਾਂ ਵਾਲੇ ਝੱਲ ਰਹੇ ਨੇ।

ਪਿਛਲੀ ਸਰਕਾਰ ਦੌਰਾਨ ਆਪਣੀ ਡੀ.ਜੀ.ਪੀ. ਵਜੋਂ ਨਿਯੁਕਤੀ ਮਗਰੋਂ ਆਪਣੀ ਪਹਿਲੀ ਫੇਰੀ ’ਤੇ ਜਲੰਧਰ ਆਏ ਸ੍ਰੀ ਸੁਰੇਸ਼ ਅਰੋੜਾ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਮੈਂ ਅਧਿਕਾਰੀਆਂ ਅਤੇ ਕੁਝ ਦੋਸਤਾਂ ਦੀ ਹਾਜ਼ਰੀ ਵਿਚ ਗੱਲ ਕਰਦਿਆਂ ਉਨ੍ਹਾਂ ਨੂੰ ਆਖਿਆ ਸੀ, ਬੜੀਆਂ ਆਸਾਂ ਨੇ। ਜੇ ਹੁਣ ਵੀ ਕੁਝ ਨਾ ਹੋਇਆ ਤਾਂ ਫਿਰ ਕੁਝ ਹੋਣ ਦੀ ਆਸ ਮੱਠੀ ਪੈ ਜਾਵੇਗੀ। ਅਰੋੜਾ ਜੀ ਦੀ ਸ਼ਖਸੀਅਤ ਦਾ ਮੇਰੇ ਤੇ ਐਸਾ ਹੀ ਪ੍ਰਭਾਵ ਸੀ, ਅੱਜ ਵੀ ਹੈ। ਪਰ ਕਾਫ਼ੀ ਸਮਾਂ ਹੋ ਗਿਐ ਉੱਤੇ ਸੁਰੇਸ਼ ਅਰੋੜਾ ਜੀ ਨੂੰ ਆਇਆਂ। ਉਨ੍ਹਾਂ ਦੀ ਖੁਸ਼ਬੋਅ ਅਜੇ ਥੱਲੇ ਤਾਈਂ ਪੁੱਜੀ ਨਜ਼ਰ ਨਹੀਂ ਆਈ। ਚੰਗਾ ਵੀ ਬਹੁਤ ਕੁਝ ਹੋ ਰਿਹਾ ਹੋਵੇਗਾ ਪਰ ਉਪਰਲੇ ਦੋ ਕੇਸ ਮੈਨੂੰ ਕਹਿੰਦੇ ਨੇ ਬਹੁਤੀ ਆਸ ਨਾ ਰੱਖ। ਮੈਨੂੰ ਆਸ ਛੱਡਣ ਦੀ ਆਦਤ ਨਹੀਂ। ਬੰਦੇ ਨੂੰ ਆਸ ਨਹੀਂ ਛੱਡਣੀ ਚਾਹੀਦੀ।

ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ। ਭੁੱਲਾਂ ਚੁੱਕਾਂ ਦੀ ਖ਼ਿਮਾ।

ਗੁਸਤਾਖ਼ੀ ਮੁਆਫ਼।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ ਡਾਟ ਕਾਮ
ਮਾਰਚ 30, 2017
HS Bawa can be reached at [email protected]

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...