Thursday, April 25, 2024

ਵਾਹਿਗੁਰੂ

spot_img
spot_img

ਪੰਜਾਬ ਪੁਲਿਸ ਨੇ ਬੈਂਕ ਗਾਹਕਾਂ ਨਾਲ ਧੋਖ਼ਾਧੜੀ ਕਰਨ ਵਾਲੇ ਸਾਈਬਰ ਘੁਟਾਲੇਬਾਜ਼ਾਂ ਦੇ ਦੋ ਗਿਰੋਹਾਂ ਦਾ ਕੀਤਾ ਪਰਦਾਫ਼ਾਸ਼, 6 ਗ੍ਰਿਫ਼ਤਾਰ

- Advertisement -

ਚੰਡੀਗੜ , 19 ਸਤੰਬਰ, 2020 –

ਇੱਕ ਸਾਂਝੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੰਤਰਰਾਜੀ ਸਾਈਬਰ ਘੁਟਾਲੇ ਕਰਨ ਵਾਲੇ ਦੇ ਦੋ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਨੇ ਬੈਂਕ ਅਧਿਕਾਰੀ ਬਣਕੇ ਵੱਡੀ ਗਿਣਤੀ ਵਿੱਚ ਭੋਲੇ ਭਾਲੇ ਬੈਂਕ ਗਾਹਕਾਂ ਦੇ ਮਿਹਨਤ ਨਾਲ ਕਮਾਏ ਪੈਸੇ ਠੱਗਣ ਦਾ ਧੋਖਾ ਕੀਤਾ ਸੀ। ਪੁਲਿਸ ਨੇ ਉਨਾਂ ਕੋਲੋਂ 8.85 ਲੱਖ ਰੁਪਏ ਨਗਦ, 11 ਮੋਬਾਈਲ ਫੋਨ, 9 ਹੈਂਡਸੈੱਟ ਅਤੇ 100 ਸਿਮ ਕਾਰਡ ਵੀ ਬਰਾਮਦ ਕੀਤੇ ਹਨ।

ਪੰਜਾਬ ਦੇ ਡੀਜੀਪੀ, ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨਾਂ ਵਿਚੋਂ ਚਾਰ ਮੈਂਬਰਾਂ ਵਾਲਾ ਇੱਕ ਗਿਰੋਹ ਦਿੱਲੀ ਤੋਂ ਕੰਮ ਕਰ ਰਿਹਾ ਸੀ ਅਤੇ 2 ਵਿਅਕਤੀਆਂ ਵਾਲਾ ਦੂਸਰਾ ਗਿਰੋਹ ਬਿਹਾਰ ਦੇ ਖੇਤਰ ਜਮਤਾਰਾ ਤੋਂ ਕੰਮ ਕਰ ਰਿਹਾ ਸੀ ਜੋ ਆਨਲਾਈਨ ਘੁਟਾਲਿਆਂ ਲਈ ਮਸ਼ਹੂਰ ਸੀ ਅਤੇ ਉਹ ਲੁਧਿਆਣਾ ਵਿੱਚ ਸਰਗਰਮ ਸੀ। ਸ੍ਰੀ ਗੁਪਤਾ ਨੇ ਕਿਹਾ ਕਿ ਇਹ ਛੇ ਘੁਟਾਲੇਬਾਜ਼ ਖੇਤਰ ਵਿੱਚ ਸਰਗਰਮ ਸਨ ਅਤੇ ਉਨਾਂ ਦੀ ਗ੍ਰਿਫ਼ਤਾਰੀ ਨਾਲ ਹੁਣ ਤੱਕ ਚਾਰ ਕੇਸ ਹੱਲ ਕੀਤੇ ਗਏ ਹਨ।

ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਡੀਐਸਪੀ (ਡੀ) ਮੋਹਿਤ ਅਗਰਵਾਲ ਦੀ ਅਗਵਾਈ ਵਿੱਚ ਐਸਐਸਪੀ ਸੰਗਰੂਰ ਸੰਦੀਪ ਗਰਗ ਦੀ ਨਿਗਰਾਨੀ ਵਾਲੇ ਸਾਈਬਰ ਸੈੱਲ ਅਤੇ ਸੀ.ਆਈ.ਏ ਦੀ ਇਕ ਵਿਸ਼ੇਸ਼ ਸਾਂਝੀ ਟੀਮ ਨੇ ਕੀਤੀ।

ਡੀਜੀਪੀ ਨੇ ਦੱਸਿਆ ਕਿ ਪੱਛਮੀ ਦਿੱਲੀ ਦੇ ਚਾਣਕਿਆ ਪਲੇਸ ਦਾ ਵਸਨੀਕ ਮੁਹੰਮਦ ਫਰੀਦ ਦਿੱਲੀ ਗਿਰੋਹ ਦਾ ਸਰਗਨਾ ਸੀ ਜੋ ਕਿ ਪੰਖਾ ਰੋਡ ਖੇਤਰ ਵਿਚ ਪਲੈਟੀਨਮ ਵੇਕੇਸ਼ਨਜ਼ ਪ੍ਰਾਈਵੇਟ ਲਿਮਟਿਡ ਨਾਂ ਦਾ ਕਾਲ ਸੈਂਟਰ ਚਲਾ ਰਿਹਾ ਸੀ। ਉਸਦੀਆਂ ਕਾਰਵਾਈਆਂ ਨੂੰ ਇਕ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਛਾਪੇਮਾਰੀ ਦੌਰਾਨ 1,20,000 ਰੁਪਏ ਨਕਦ, 7 ਮੋਬਾਈਲ ਫੋਨ, 9 ਹੈਂਡਸੈੱਟ ਟੈਲੀਫੋਨ (ਬੀਟਲ ਬ੍ਰਾਂਡ) ਅਤੇ 90 ਸਿਮ ਕਾਰਡ ਬਰਾਮਦ ਹੋਏ।

ਸ੍ਰੀ ਗੁਪਤਾ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ ਐਚ.ਡੀ.ਐਫ.ਸੀ ਬੈਂਕ ਖਾਤਾ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਉਹ ਇਸ ਬਹਾਨੇ ਆਪਣੇ ਪੀੜਤਾਂ ਕੋਲੋਂ ਨਿੱਜੀ ਬੈਂਕ ਨਾਲ ਸਬੰਧਤ ਜਾਣਕਾਰੀ ਲੈਂਦੇ ਸਨ ਕਿ ਉਨਾਂ ਦਾ ਡੈਬਿਟ / ਕ੍ਰੈਡਿਟ ਕਾਰਡ ਚੱਲ ਰਹੇ ਕੋਵਿਡ ਸੰਕਟ ਕਾਰਨ ਖਤਮ ਹੋ ਰਿਹਾ ਹੈ।

ਸ੍ਰੀ ਗੁਪਤਾ ਨੇ ਕਿਹਾ ਕਿ ਉਨਾਂ ਦੇ ਮੋਬਾਈਲ ਫੋਨਾਂ ‘ਤੇ ਭੇਜੇ ਗਏ ਆਪਣੇ ਕਾਰਡ ਦੇ ਵੇਰਵੇ ਅਤੇ ਢੁਕਵਾਂ ਓਟੀਪੀ ਪ੍ਰਾਪਤ ਕਰਨ ਤੋਂ ਬਾਅਦ, ਇਹ ਵਿਅਕਤੀ ਬਿਨਾਂ ਡਰੋਂ ਪੀੜਤਾਂ ਦੇ ਖਾਤਿਆਂ’ ਚੋਂ ਪੈਸੇ ਉਨਾਂ ਦੇ ਫਰਜ਼ੀ ਪੇ-ਟੀਐਮ ਖਾਤਿਆਂ ‘ਚ ਟਰਾਂਸਫਰ ਕਰਦੇ ਸਨ। ਉਨਾਂ ਕਿਹਾ ਕਿ ਜਾਂਚ ਟੀਮ ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਜਿਨਾਂ ਨੂੰ ਇਨਾਂ ਫਰਜ਼ੀ ਪੇ-ਟੀਐਮ ਖ਼ਾਤਿਆਂ ਨੂੰ ਚਲਾਉਣ ਲਈ ਵਰਤਿਆ ਜਾ ਰਿਹਾ ਸੀ।

ਡੀਜੀਪੀ ਨੇ ਦੱਸਿਆ ਕਿ ਫਰੀਦ ਤੋਂ ਇਲਾਵਾ ਉਸਦੇ ਸਾਥੀ ਸੰਜੇ ਕਸ਼ਯਪ ਉਰਫ ਦਾਦਾ, ਮੁਕੇਸ਼ ਅਤੇ ਉਪੇਂਦਰ ਕੁਮਾਰ ਸਿੰਘ, ਸਾਰੇ ਪੱਛਮੀ ਦਿੱਲੀ ਦੇ ਵਸਨੀਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਵਿਰੁਧ ਥਾਣਾ ਸਿਟੀ 1 ਸੰਗਰੂਰ ਵਿਖੇ ਐਫਆਈਆਰ ਨੰ. 178 ਮਿਤੀ 27/08/2020 ਨੂੰ ਆਈਪੀਸੀ ਦੀ ਧਾਰਾ 420, 66 ਡੀ ਆਈ ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸ੍ਰੀ ਗੁਪਤਾ ਨੇ ਦੱਸਿਆ ਕਿ ਜਮਤਾਰਾ ਗੈਂਗ ਦੇ ਦੋ ਮੈਂਬਰਾਂ, ਨੂਰ ਅਲੀ ਅਤੇ ਪਵਨ ਕੁਮਾਰ, ਕ੍ਰਮਵਾਰ ਮੰਡੀ ਗੋਬਿੰਦਗੜ ਅਤੇ ਬਸਤੀ ਜੋਧੇਵਾਲ ਨੂੰ ਲੁਧਿਆਣਾ ਨਾਮਜ਼ਦ ਕੀਤਾ ਗਿਆ ਹੈ। ਇਹ ਜੋੜੀ ਆਪਣੇ ਕੇ.ਵਾਈ.ਸੀ. ਵੇਰਵਿਆਂ ਨੂੰ ਮੁੜ ਪ੍ਰਮਾਣਿਤ ਕਰਨ ਦੇ ਬਹਾਨੇ ਲੋਕਾਂ ਨੂੰ ਬੈਂਕ ਅਧਿਕਾਰੀ ਬਣ ਕੇ ਠੱਗਦੇ ਸੀ।

ਆਪਣੇ ਪੀੜਤ ਦੇ ਬੈਂਕਿੰਗ ਵੇਰਵੇ ਅਤੇ ਓਟੀਪੀ ਦੀ ਮੰਗ ਕਰਨ ਤੋਂ ਬਾਅਦ, ਉਹ ਉਨਾਂ ਨੂੰ ਇੱਕ “ਕਿਊ ਐਸ ਟੀਮ ਵਿਊਅਰ ਐਪ“ ਡਾਊਨਲੋਡ ਕਰਨ ਅਤੇ ਥੋੜੇ ਸਮੇਂ ਲਈ ਆਪਣੇ ਮੋਬਾਈਲ ਫੋਨਾਂ ਨੂੰ ਬੰਦ ਕਰਨ ਲਈ ਕਹਿੰਦੇ। ਇਸ ਦੌਰਾਨ, ਉਹ ਆਪਣੇ ਪੀੜਤ ਲੋਕਾਂ ਦੇ ਖਾਤਿਆਂ ਵਿੱਚੋਂ ਸੁਗਲ ਦਮਾਨੀ ਸਹੂਲਤ ਸੇਵਾਵਾਂ ਰਾਹੀਂ ਪੈਸੇ ਕੱਢ ਕੇ ਨੂਰ ਅਲੀ ਦੇ ਮੋਬੀਕਵਿਕ ਵਾਲਿਟ ਵਿੱਚ ਪੈਸੇ ਭੇਜ ਦਿੰਦੇ ਸਨ।

ਬਾਅਦ ਵਿੱਚ ਇਹ ਪੈਸਾ ਪਵਨ ਕੁਮਾਰ ਦੇ ਮੋਬੀਕਵਿਕ ਵਾਲਿਟ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ। ਪਵਨ, ਜੋ ਬਾਲੀ ਟੈਲੀਕਾਮ ਦੇ ਨਾਂ ਹੇਠ ਮੋਬਾਈਲ ਫੋਨ ਰਿਚਾਰਜ ਕਰਨ ਦਾ ਕਾਰੋਬਾਰ ਚਲਾਉਂਦਾ ਸੀ, ਇਸ ਧੋਖੇ ਨਾਲ ਕੀਤੀ ਕਮਾਈ ਨਾਲ ਆਪਣੇ ਕਈ ਗਾਹਕਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਆਪਣੇ ਈ-ਵਾਲਿਟ ਰਾਹੀਂ ਕਰਦਾ ਸੀ ਅਤੇ ਬਿਲ ਵਿੱਚ ਛੂਟ ਦਾ ਲਾਲਚ ਦੇ ਕੇ ਉਹ ਇਨਾਂ ਗਾਹਕਾਂ ਤੋਂ ਬਦਲੇ ਵਿੱਚ ਨਕਦ ਪੈਸਾ ਲੈਂਦਾ ਸੀ।

ਪੁਲਿਸ ਨੇ ਉਸ ਕੋਲੋਂ 7,65,000 ਨਕਦ, 2 ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਹਨ। ਇਹ ਜੋੜੀ ਨੂੰ ਆਈਪੀਸੀ ਦੀ ਧਾਰਾ 420, 120-ਬੀ, 66-ਡੀ ਆਈ ਟੀ ਐਕਟ 2008 ਤਹਿਤ ਥਾਣਾ ਸਦਰ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਡੀਜੀਪੀ ਨੇ ਇਸ ਦੌਰਾਨ ਲੋਕਾਂ ਨੂੰ ਆਨਲਾਈਨ ਟ੍ਰਾਂਜੈਕਸ਼ਨਾਂ ਕਰਨ ਵੇਲੇ ਬਹੁਤ ਸੁਚੇਤ ਰਹਿਣ ਅਤੇ ਆਪਣੇ ਬੈਂਕ ਖਾਤੇ ਦੇ ਵੇਰਵੇ ਸਾਂਝੇ ਨਾ ਕਰਕੇ ਅਜਿਹੇ ਘੁਟਾਲਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,181FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...