- Advertisement -
ਯੈੱਸ ਪੰਜਾਬ
ਫਿਰੋਜ਼ਪੁਰ, 31 ਜੁਲਾਈ, 2021:
ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ.ਵੱਲੋਂ ਸ਼ੁੱਕਰਵਾਰ ਅਤੇ ਸਨਿਚਰਵਾਰ ਦੀ ਵਿਚਕਾਰਲੀ ਰਾਤ ਨੂੰ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਹਲਾਕ ਕਰ ਦੇਣ ਦੀ ਖ਼ਬਰ ਹੈ।
ਬੀ.ਐਸ.ਐਫ. ਦੀ ਖ਼ਾਲੜਾ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਂਕੀ ਥੇਹ ਕਲਾਂ ਵਿਖ਼ੇ ਕੌਮਾਂਤਰੀ ਸਰਹੱਦ ਟੱਪ ਕੇ ਭਾਰਤ ਵਾਲੇ ਪਾਸੇ ਆਏ ਕੁਝ ਘੁਸਪੈਠੀਆਂ ਨੂੰ ਬੀ.ਐਸ.ਐਫ. ਵੱਲੋਂ ਵਾਰ ਵਾਰ ਚੇਤਾਵਨੀ ਦਿੱਤੀ ਗਈ ਪਰ ਉਹਨਾਂ ਦੇ ਅੱਗੇ ਵਧਦੇ ਰਹਿਣ ’ਤੇ ਕੀਤੀ ਗਈ ਫ਼ਾਇਰਿੰਗ ਵਿੱਚ ਦੋ ਘੁਸਪੈਠੀਏ ਹਲਾਕ ਹੋ ਗਏ।
ਬੀ.ਐਸ.ਐਫ. ਵੱਲੋਂ ਜਾਰੀ ਇਕ ਬਿਆਨ ਅਨੁਸਾਰ 103 ਬਟਾਲੀਅਨ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਅਜੇ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਦੋਹਾਂ ਘੁਸਪੈਠੀਆਂ ਕੋਲੋਂ ਕੀ ਕੁਝ ਬਰਾਮਦ ਹੋਇਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -