Friday, March 29, 2024

ਵਾਹਿਗੁਰੂ

spot_img
spot_img

ਪੰਜਾਬ ਕਾਂਗਰਸ ਦੀ ਲੜਾਈ ਦਾ ਨਵਾਂ ਸਿਖ਼ਰ: ਵਿਧਾਇਕ ਦਲ ਦੀ ਮੀਟਿੰਗ ਦੌਰਾਨ ਕੀ ਕਾਂਗਰਸ ਭਵਨ ਵਿੱਚ ਹੋਵੇਗਾ ‘ਫ਼ਲੋਰ ਟੈਸਟ’?

- Advertisement -

ਯੈੱਸ ਪੰਜਾਬ
ਚੰਡੀਗੜ੍ਹ, 18 ਸਤੰਬਰ, 2021:
ਪੰਜਾਬ ਕਾਂਗਰਸ ਦੇ ਆਹਮੋ ਸਾਹਮਣੇ ਹੋ ਕੇ ਸਿੱਧੀ ਲੜਾਈ ਲੜ ਰਹੇ ਦੋ ਧੜਿਆਂ ਵਿਚਾਲੇ ਚੱਲ ਰਹੀ ਖ਼ਾਨਾਜੰਗੀ ਇਕ ਨਵਾਂ ਸਿਖ਼ਰ ਵੇਖ਼ ਰਹੀ ਹੈ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ: ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਿਚਾਲੇ ਸਨਿਚਰਵਾਰ ਨੂੰ ਸ਼ਕਤੀ ਪ੍ਰਦਰਸ਼ਨ ਅਤੇ ‘ਸ਼ੋਅਡਾਊਨ’ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਆਪ ਨਿਰਦੇਸ਼ ਦੇ ਕੇ ਸਨਿਚਰਵਾਰ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਚੰਡੀਗੜ੍ਹ ਵਿੱਚ ਸੱਦ ਲਈ ਹੈ।

ਕੁਲਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੇ ਰਾਤ ਲਗਪਗ 12 ਵਜੇ ਕੀਤੇ ਇਕ ਟਵੀਟ ਰਾਹੀਂ ਦੱਸਿਆ ਕਿ, ‘ਕੁਲਹਿੰਦ ਕਾਂਗਰਸ ਨੂੰ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਇਕ ਵੱਡੀ ਗਿਣਤੀ ਵੱਲੋਂ ਇਕ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਕਾਂਗਰਸ ਵਿਧਾਇਕ ਦਲ ਦੀ ਇਕ ਮੀਟਿੰਗ ਤੁਰੰਤ ਬੁਲਾਉਣ ਲਈ ਕਿਹਾ ਗਿਆ ਸੀ। ਇਸ ਕਰਕੇ ਸੀ.ਐਲ.ਪੀ.ਦੀ ਇਕ ਮੀਟਿੰਗ 18 ਸਤੰਬਰ ਨੂੰ ਸ਼ਾਮ 5 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿਖ਼ੇ ਰੱਖੀ ਗਈ ਹੈ। ਕੁਲਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਇਹ ਮੀਟਿੰਗ ਕਰਵਾਉਣ ਦਾ ਪ੍ਰਬੰਧ ਕਰੇ। ਸਾਰੇ ਕਾਂਗਰਸ ਵਿਧਾਇਕਾਂ ਨੂੰ ਬੇਨਤੀ ਹੈ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋਣ।’

ਸ੍ਰੀ ਰਾਵਤ ਦੇ ਉਕਤ ਟਵੀਟ ਤੋਂ ਚੰਦ ਮਿਨਟ ਬਾਅਦ ਹੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਵੀ ਇਕ ਟਵੀਟ ਕਰਕੇ ਕਿਹਾ ਕਿ, ‘ਕੁਲਹਿੰਦ ਕਾਂਗਰਸ ਦੇ ਨਿਰਦੇਸ਼ ’ਤੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਪ੍ਰਦੇਸ਼ ਕਾਂਗਰਸ ਵਿਖ਼ੇ 18 ਸਤੰਬਰ ਸਨਿਚਰਵਾਰ ਸ਼ਾਮ 5 ਵਜੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਭਵਨ ਵਿਖ਼ੇ ਸੱਦੀ ਗਈ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਸੱਦੀ ਗਈ ਇਹ ਮੀਟਿੰਗ ਪੰਜਾਬ ਕਾਂਗਰਸ ਦੇ ਨਵਜੋਤ ਸਿੱਧੂ ਕੈਂਪ ਨਾਲ ਸੰਬੰਧਤ ਸਮਝੇ ਜਾ ਰਹੇ ਵਿਧਾਇਕਾਂ ਦੇ ਪੱਤਰ ਦੇ ਆਧਾਰ ’ਤੇ ਸੱਦੀ ਗਈ ਹੈ।

ਯੈੱਸ ਪੰਜਾਬ ਨੇ ਪਹਿਲਾਂ ਹੀ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ ਪੰਜਾਬ ਕਾਂਗਰਸ ਦੇ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਪੱਤਰ ਲਿਖ਼ਦੇ ਹੋਏ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਮੰਗ ਕਰਦਿਆਂ ਇਹ ਵੀ ਕਿਹਾ ਸੀ ਕਿ ਮੀਟਿੰਗ ਲਈ ਦੋ ਕੇਂਦਰੀ ਅਬਜ਼ਰਵਰ ਵੀ ਨਿਯੁਕਤ ਕੀਤੇ ਜਾਣ।

ਉਂਜ ਇਹ ਸਪਸ਼ਟ ਨਹੀਂ ਹੈ ਕਿ ਸੈਂਟਰਲ ਅਬਜ਼ਰਵਰ ਦੇ ਤੌਰ ’ਤੇ ਕੌਣ ਚੰਡੀਗੜ੍ਹ ਪਹੁੰਚ ਰਿਹਾ ਹੈ। ਸ੍ਰੀ ਹਰੀਸ਼ ਰਾਵਤ ਵੱਲੋਂ ਆਪਣੇ ਪਹੁੰਚਣ ਜਾਂ ਫ਼ਿਰ ਕਿਸੇ ਹੋਰ ਅਬਜ਼ਰਵਰ ਦੀ ਨਿਯੁਕਤੀ ਸੰਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਸ੍ਰੀ ਰਾਵਤ ਦੇ ਸਨਿਚਰਵਾਰ ਨੂੰ ਹਰਿਦੁਆਰ ਵਿਖ਼ੇ ਰੁੱਝੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਹਨਾਂ ਵੱਲੋਂ 2022 ਉੱਤਰਾਖੰਡ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਪ੍ਰੀਵਰਤਨ ਯਾਤਰਾ ਦਾ ਸਨਿਚਰਵਾਰ ਨੂੰ ਦੂਜਾ ਪੜਾਅ ਸ਼ੁਰੂ ਕੀਤਾ ਜਾਣਾ ਹੈ। ਸੰਭਾਵਨਾ ਹੈ ਕਿ ਪਾਰਟੀ ਸ੍ਰੀ ਰਾਵਤ ਨੂੰ ਆਗਾਮੀ ਚੋਣਾਂ ਲਈ ਉੱਤਰਾਖੰਡ ਵਿੱਚ ਪਾਰਟੀ ਦੇ ਸੀ.ਐਮ. ਚਿਹਰੇ ਵਜੋਂ ਪੇਸ਼ ਕਰੇਗੀ।

ਖ਼ਬਰ ਇਹ ਆ ਰਹੀ ਹੈ ਕਿ ਇਸ ਸਭ ਦੇ ਬਾਵਜੂਦ ਸ੍ਰੀ ਹਰੀਸ਼ ਰਾਵਤ ਖ਼ੁਦ ਵੀ ਆ ਸਕਦੇ ਹਨ ਅਤੇ ਪਾਰਟੀ ਵੱਲੋਂ ਅਬਜ਼ਰਵਰਾਂ ਦੇ ਤੌਰ ’ਤੇ ਸ੍ਰੀ ਅਜੇ ਮਾਕਨ ਅਤੇ ਸ੍ਰੀ ਹਰੀਸ਼ ਚੌਧਰੀ ਉਨ੍ਹਾਂ ਦੇ ਨਾਲ ਹੋ ਸਕਦੇ ਹਨ।

ਇਹ ਵੀ ਖ਼ਬਰ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ ਨੂੰ ਲਿਖ਼ਿਆ ਗਿਆ ਪੱਤਰ ਕੈਬਨਿਟ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪਾਰਟੀ ਦੇ ਜਨਰਲ ਸਕੱਤਰ ਆਰਗੇਨਾਈਜ਼ੇਸ਼ਨ ਸ: ਪਰਗਟ ਸਿੰਘ ਐਮ.ਐਲ.ਏ. ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਤਿਆਰ ਕੀਤਾ ਗਿਆ ਸੀ ਅਤੇ ਇਸ ਵਿੱਚ 38 ਹੋਰ ਵਿਧਾਇਕ ਸ਼ਾਮਲ ਹਨ। ਇਸ ਦੀ ਪੁਸ਼ਟੀ ਨਹੀਂ ਹੈ, ਪਰ ਸੂਚਨਾ ਹੈ ਕਿ ਪੱਤਰ ’ਤੇ 40 ਵਿਧਾਇਕਾਂ ਦੇ ਦਸਤਖ਼ਤ ਹਨ। ਉਂਜ ਇਸ ਗੱਲ ਦੀ ਪੁਸ਼ਟੀ ਸ੍ਰੀ ਰਾਵਤ ਦੇ ਟਵੀਟ ਤੋਂ ਵੀ ਹੋ ਜਾਂਦੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਵਿਧਾਇਕਾਂ ਨੇ ਪੱਤਰ ਲਿਖ਼ਿਆ ਹੈ।

ਭਾਵੇਂ ਇਸ ਮੀਟਿੰਗ ਦਾ ਅਜੇ ਕੋਈ ਏਜੰਡਾ ਸਾਹਮਣੇ ਨਹੀਂ ਆਇਆ ਹੈ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਕੋਈ ਇੰਨੀ ਸਧਾਰਣ ਮੀਟਿੰਗ ਵੀ ਨਹੀਂ ਹੋਵੇਗੀ ਜਿਹੜੀ ਮੁੱਦੇ ਵਿਚਾਰਣ ਤਕ ਹੀ ਸਮੀਤ ਰਹਿ ਜਾਵੇ। ਐਸੀਆਂ ਰਿਪੋਰਟਾਂ ਹਨ ਕਿ ਇਹ ਮੀਟਿੰਗ 2022 ਅਸੰਬਲੀ ਚੋਣਾਂ ਲਈ ਰਣਨੀਤੀ ਘੜਨ ਲਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਵੱਲੋਂ ਦਿੱਲੀ ਵਿੱਚ ਹਾਈਕਮਾਨ ਨਾਲ ਮੀਟਿੰਗ ਦੌਰਾਨ ਸੌਂਪੇ ਗਏ 18 ਸੂਤਰੀ ਏਜੰਡੇ ’ਤੇ ਹੁਣ ਤਕ ਹੋਏ ਕੰਮ ਦਾ ਲੇਖ਼ਾ ਜੋਖ਼ਾ ਕਰ ਸਕਦੀ ਹੈ।

ਹਾਲਾਂਕਿ ਮੁੱਖ ਮੰਤਰੀ ਨੂੰ ਬਦਲਣ ਸੰਬੰਧੀ ਕੋਈ ਵੀ ਏਜੰਡਾ ਅਜੇ ਤਕ ਸਾਹਮਣੇ ਨਹੀਂ ਆਇਆ, ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਏਜੰਡਾ ਉਵੇਂ ਹੀ ਚਾਣਚੱਕ ਸਾਹਮਣੇ ਆ ਸਕਦਾ ਹੈ ਜਿਵੇਂ ਇਹ ਮੀਟਿੰਗ ਆਈ ਹੈ ਕਿਉਂਕਿ ਨਾ ਕੇਵਲ ਮੁੱਖ ਮੰਤਰੀ ਅਤੇ ਸਿੱਧੂ ਧੜੇ ਵਿਚਾਲੇ ਸੰਬੰਧ ‘ਮੋੜਾ ਨਾ ਪੈ ਸਕਣ ਵਾਲੀ ਸਥਿਤੀ’ ਵਿੱਚ ਪਹੁੰਚ ਚੁੱਕੇ ਹਨ ਸਗੋਂ ਹੋਰ ਮੰਤਰੀ ਅਤੇ ਵਿਧਾਇਕ ਵੀ ਹੁਣ ਖੁਲ੍ਹ ਕੇ ਮੁੱਖ ਮੰਤਰੀ ਦੇ ਖਿਲਾਫ਼ ਆ ਚੁੱਕੇ ਹਨ ਜਿਨ੍ਹਾਂ ਵਿੱਚ ਘੱਟੋ ਘੱਟ ਚਾਰ ਮੰਤਰੀ ਸ਼ਾਮਲ ਹਨ।

ਮਾਝਾ ਬ੍ਰਿਗੇਡ ਦੇ ਨਾਂਅ ਨਾਲ ਜਾਣੇ ਜਾਂਦੇ ਤਿੰਨ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ:ਸੁਖ਼ਜਿੰਦਰ ਸਿੰਘ ਰੰਧਾਵਾ ਅਤੇ ਸ: ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਇਕ ਹੋਰ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨਾ ਕੇਵਲ ਖੁਲ੍ਹ ਕੇ ਮੁੱਖ ਮੰਤਰੀ ਖਿਲਾਫ਼ ਬੋਲੇ ਹਨ ਸਗੋਂ ਉਨ੍ਹਾਂ ਨੂੰ ਹਟਾਏ ਜਾਣਦੀ ਮੰਗ ਵੀ ਰੱਖ ਚੁੱਕੇ ਹਨ। ਇਸੇ ਤਰ੍ਹਾਂ ਬਾਗੀ ਧੜੇ ਦੇ ਵਿਧਾਇਕ ਸ: ਸੁਰਜੀਤ ਸਿੰਘ ਧੀਮਾਨ ਨੇ ਤਾਂ ਸਪਸ਼ਟ ਤੌਰ ’ਤੇ ਇਹ ਐਲਾਨ ਹੀ ਕਰ ਦਿੱਤਾ ਹੈ ਕਿ ਜੇ ਪਾਰਟੀ ਨੇ 2022 ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਤਾਂ ਉਹ ਕੈਪਟਨ ਦੀ ਅਗਵਾਈ ਵਿੱਚ ਚੋਣ ਨਹੀਂ ਲੜਨਗੇ।

ਕਾਂਗਰਸ ਵਿੱਚ ਉਸ ਸਮੇਂ ਤੋਂ ਸਭ ਕੁਝ ਠੀਕ ਨਹੀਂ ਹੈ, ਜਦ ਦਾ ਸ: ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬਗਾਵਤੀ ਝੰਡਾ ਚੁੱਕਿਆ ਹੈ। ਹੁਣ ਇਹ ਗੱਲ ਕੋਈ ਭੇਤ ਨਹੀਂ ਰਹੀ ਕਿ ਇਸ ਮਾਮਲੇ ਵਿੱਚ ਸ: ਸਿੱਧੂ ਨੂੰ ਸ੍ਰੀ ਰਾਹੁਲ ਗਾਂਧੀ ਅਤੇ ਖ਼ਾਸਕਰ ਸ੍ਰੀਮਤੀ ਪ੍ਰਿਅੰਕਾ ਗਾਂਧੀ ਦਾ ਥਾਪੜਾ ਹਾਸਲ ਰਿਹਾ ਹੈ।

ਕਾਂਗਰਸ ਵਿੱਚ ਬਗਾਵਤ ਕੋਈ ਨਵੀਂ ਗੱਲ ਨਹੀਂ ਹੈ ਪਰ ਇਹ ਪਹਿਲੀ ਵਾਰ ਹੈ ਕਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਪਦੇਸ਼ ਵਿੱਚ ਚੱਲ ਰਹੇ ਕਾਟੋ ਕਲੇਸ਼ ਦੇ ਨਿਬੇੜੇ ਲਈ ਥਾਪੇ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੂੰ ਪ੍ਰਦੇਸ਼ ਕਾਂਗਰਸ ਦੇ ਆਗੂਆਂ ਵੱਲੋਂ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੋਵੇ। ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਸ: ਸਿੱਧੂ ਦੇ ਆੜੀ ਸ: ਪਰਗਟ ਸਿੰਘ ਨੇ ਸ੍ਰੀ ਰਾਵਤ ਦੇ ਦੇਹਰਾਦੂਨ ਵਿੱਚ ਦਿੱਤੇ ਉਸ ਬਿਆਨ ਨੂੰ ਸਿੱਧੇ ਤੌਰ ’ਤੇ ਚੁਣੌਤੀ ਦਿੱਤੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੀ 2022 ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਸ: ਪਰਗਟ ਸਿੰਘ ਨੇ ਸ: ਸਿੱਧੂ ਵੱਲੋਂ ਦਿੱਤੇ ਇੱਟ ਨਾਲ ਇੱਟ ਖੜਕਾਉਣ ਦੇ ਉਸ ਬਿਆਨ ਬਾਰੇ ਵੀ ਸਪਸ਼ਟ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਇਹ ਕਾਂਗਰਸ ਹਾਈਕਮਾਨ ਲਈ ਤਾਂ ਨਹੀਂ ਸੀ, ਪਰ ਸ੍ਰੀ ਰਾਵਤ ਦੇ ਸੰਬੰਧ ਵਿੱਚ ਦਿੱਤਾ ਗਿਆ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਹੋਇਆ ਕਿ ਚੰਡੀਗੜ੍ਹ ਦੇ 3 ਦਿਨਾਂ ਦੌਰੇ ’ਤੇ ਆਏ ਸ੍ਰੀ ਰਾਵਤ ਨਾਲ ਮੀਟਿੰਗ ਉਪਰੰਤ ਸ: ਸਿੱਧੂ ਹਾਈਕਮਾਨ ਨਾਲ ਮੁਲਾਕਾਤ ਲਈ ਦਿੱਲੀ ਰਵਾਨਾ ਹੋ ਗਏ ਜਦਕਿ ਸ੍ਰੀ ਰਾਵਤ ਅਜੇ ਚੰਡੀਗੜ੍ਹ ਵਿੱਚ ਹੀ ਸਨ ਅਤੇ ਮੁੱਖ ਮੰਤਰੀ ਸਣੇ ਹੋਰ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਸਨ।

ਸ੍ਰੀ ਰਾਵਤ ਵੱਲੋਂ ਪੰਜਾਬ ਕਾਂਗਰਸ ਦੇ ਮਾਮਲੇ ਨੂੰ ਸੁਲਝਾਉਣ ਦੇ ਢੰਗ ਤਰੀਕੇ ਤੋਂ ਦੇਹਰਾਦੂਨ ਪੁੱਜੇ ਮੰਤਰੀ ਅਤੇ ਵਿਧਾਇਕ ਵੀ ਸੰਤੁਸ਼ਟ ਨਜ਼ਰ ਨਹੀਂ ਆਏ ਸਨ। ਸ੍ਰੀ ਰਾਵਤ ਨੂੰ ਮਿਲਣ ਦੇਹਰਾਦੂਨ ਪੁੱਜੇ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ: ਸੁਖਜਿੰਦਰ ਸਿੰਘ ਰੰਧਾਵਾ, ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸ: ਚਰਨਜੀਤ ਸਿੰਘ ਚੰਨੀ ਨੇ ਤਾਂ 3 ਦਿਨ ਦੇ ਪੰਜਾਬ ਦੌਰੇ ’ਤੇ ਆਏ ਸ੍ਰੀ ਰਾਵਤ ਨੂੰ ਮਿਲਣ ਦੀ ਲੋੜ ਨਹੀਂ ਸਮਝੀ ਕਿਉਂਕਿ ਉਨ੍ਹਾਂ ਦਾ ਗਿਲਾ ਸੀ ਕਿ ਸ੍ਰੀ ਰਾਵਤ ਨੇ ਉਨ੍ਹਾਂ ਦੀ ਸ਼ਿਕਾਇਤ ਸਹੀ ਢੰਗ ਨਾਲ ਹਾਈਕਮਾਨ ਤਕ ਨਹੀਂ ਪੁਚਾਈ ਜਿਸ ਦੇ ਚੱਲਦਿਆਂ ਦਿੱਲੀ ਵਿੱਚ ਬੈਠੇ ਰਹਿਣ ਦੇ ਬਾਵਜੂਦ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਤਾਂ ਜੋ ਉਹ ਆਪਣਾ ਪੱਖ ਰੱਖ ਸਕਣ।

ਇਹ ਸਾਹਮਣੇ ਆਇਆ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ ਨੂੰ ਪੱਤਰ ਲਿਖ਼ਣ ਸੰਬੰਧੀ ਨੀਤੀ ਘੜਣ ਅਤੇ ਸਮਰਥਨ ਜੁਟਾਉਣ ਸੰਬੰਧੀ ਮੀਟਿੰਗਾਂ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ:ਪਰਗਟ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖ਼ੇ ਹੋਈਆਂ ਜਿਸ ਦੌਰਾਨ ਚਲਾਈ ਗਈ ਦਸਤਖ਼ਤੀ ਮੁਹਿੰਮ ਤਹਿਤ ਕਾਂਗਰਸ ਪ੍ਰਧਾਨ ਨੂੰ ਲਿਖ਼ੇ ਜਾਣ ਵਾਲੇ ਪੱਤਰ ’ਤੇ 40 ਦਸਤਖ਼ਤ ਲਏ ਗਏ।

ਸ੍ਰੀ ਰਾਵਤ ਜਿਹੜੇ ਆਪਣੇ ਸੂਬੇ ਵਿੱਚ 2022 ਚੋਣਾਂ ਦਾ ਹਵਾਲਾ ਦੇ ਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਲਾਂਭੇ ਹੋਣ ਦੀ ਰੌਂਅ ਵਿੱਚ ਹਨ ਅਤੇ ਇਹ ਇੱਛਾ ਕਾਂਗਰਸ ਹਾਈਕਮਾਨ ਕੋਲ ਪ੍ਰਗਟਾ ਵੀ ਚੁੱਕੇ ਹਨ, ਨੂੰ ਇਸ ਪੱਤਰ ਦੇ ਹਵਾਲੇ ਨਾਲ ਇਕ ਵਾਰ ਫ਼ਿਰ ਪੰਜਾਬ ਜਾਣ ਦੇ ਨਿਰਦੇਸ਼ ਮਿਲੇ ਸਨ ਪਰ ਜਿੱਥੇ ਇਕ ਪਾਸੇ ਇਹ ਮੰਨਿਆ ਜਾ ਰਿਹਾ ਸੀ ਕਿ ਹਫ਼ਤੇ ਦੇ ਅਖ਼ੀਰਲੇ ਦਿਨਾਂ ਵਿੱਚ ਇਸ ਮਸਲੇ ਦੇ ਹੱਲ ਲਈ ਕਾਂਗਰਸ ਹਾਈਕਮਾਨ ਦੇ ਨਿਰਦੇਸ਼ ਅਨੁਸਾਰ ਸ੍ਰੀ ਰਾਵਤ ਪੰਜਾਬ ਦਾ ਦੌਰਾ ਕਰਕੇ ਆਗੂਆਂ ਨਾਲ ਮੁਲਾਕਾਤਾਂ ਕਰ ਸਕਦੇ ਹਨ, ਉੱਥੇ ਅਚਾਨਕ ਹੀ ਸੱਦੀ ਗਈ ਸੀ.ਐਲ.ਪੀ. ਮੀਟਿੰਗ, ਜਿਸ ਦਾ ਦਿਨ, ਸਮਾਂ ਅਤੇ ਸਥਾਨ ਵੀ ਖ਼ੁਦ ਕਾਂਗਰਸ ਹਾਈਕਮਾਨ ਨੇ ਹੀ ਨਿਰਧਾਰਿਤ ਕੀਤਾ ਹੈ, ਦਿਲਚਸਪ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਕਾਂਗਰਸ ਦੇ ਹਲਕਿਆਂ ਵਿੱਚ ਇਸ ਦੇ ਆਪੋ ਆਪਣੇ ਮਤਲਬ ਕੱਢੇ ਜਾ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,254FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...