- Advertisement -
ਅੱਜ-ਨਾਮਾ
ਪੰਜਾਂ ਰਾਜਾਂ ਦਾ ਮੁੱਕ ਗਿਆ ਚੋਣ ਚੱਕਰ,
ਬਾਕੀ ਸਾਲ ਕੋਈ ਚੱਕਰ ਨਾ ਰਹੂ ਬੇਲੀ।
ਹਰ ਕੋਈ ਆਪਣੀ ਜਿੱਤ ਦੀ ਗੱਲ ਆਖੂ,
ਪੈ ਗਈ ਮਾਰ ਦੀ ਗੱਲ ਨਹੀ ਕਹੂ ਬੇਲੀ।
ਚਰਚਾ ਬਹੁਤੀ ਨਾ ਕਿਤੇ ਵੀ ਹੋਣ ਲੱਗੀ,
ਜਿਹੜਾ ਚੋਣ ਮੌਕੇ ਵਗਿਆ ਲਹੂ ਬੇਲੀ।
ਝੋਲੀ ਜਿਨ੍ਹਾਂ ਦੇ ਚੋਣਾਂ ਨੇ ਰੋਣ ਪਾਇਆ,
ਪੀੜਤ ਕੋੜਮਾ ਪੀੜ ਪਿਆ ਸਹੂ ਬੇਲੀ।
ਉੱਚਾ ਰਾਜ ਦਾ ਸੁਣੀਂਦਾ ਤਖਤ ਬਾਹਲਾ,
ਪੈਂਦੀ ਚੜ੍ਹਨ ਲਈ ਪੌੜੀ ਦੀ ਲੋੜ ਬੇਲੀ।
ਹੋ ਜਾਏ ਆਗੂ ਜੇ ਭਾਈ ਬੇਸ਼ਰਮ ਪੱਕਾ,
ਪੌੜੀ ਲਾਸ਼ਾਂ ਦੀ ਲੈਂਦਾ ਫਿਰ ਜੋੜ ਬੇਲੀ।
-ਤੀਸ ਮਾਰ ਖਾਂ
ਮਈ 04, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -