ਅੱਜ-ਨਾਮਾ
ਪੰਚੀ ਪਿੰਡ ਦੀ ਜਿਹੜੇ ਨਹੀਂ ਕਰਨ ਜੋਗੇ,
ਦਾਗਦੇ ਰਹਿਣ ਕਈ ਰੋਜ਼ ਬਿਆਨ ਬੇਲੀ।
ਸਕੂਲ-ਸੜਕ ਤੋਂ ਬਾਤ ਆ ਸ਼ੁਰੂ ਕਰਦੇ,
ਜਾਂਦਾ ਈ ਦਿੱਲੀ ਦੇ ਤੀਕ ਧਿਆਨ ਬੇਲੀ।
ਪਾਰਲੀਮੈਂਟ ਦੇ ਤੱਕ ਉਹ ਕਰਨ ਟਿਪਣੀ,
ਨਹੀਂਉਂ ਕੌਡੀ ਦਾਬੇਸ਼ੱਕ ਗਿਆਨ ਬੇਲੀ।
ਪੱਤਰਕਾਰ ਉਹ ਪੰਜ-ਚਾਰ ਸੱਦ ਬਹਿੰਦੇ,
ਲੱਗਦੀ ਹੈ ਚੱਲਣ ਸਰਪੱਟ ਜ਼ਬਾਨ ਬੇਲੀ।
ਕੀਤਾ ਯਤਨ ਕਮਾਲ ਜਿਹਾ ਅਸਰ ਕਰਦਾ,
ਐਧਰ-ਓਧਰ ਤੋਂ ਸੱਦਾ ਕੁਝ ਆਏ ਬੇਲੀ।
ਚੇਲਾਬਣਨ ਤਾਂ ਆਗੂ ਵੀ ਮਿਹਰ ਕਰ ਕੇ,
ਖੈਰ ਝੋਲੀ ਵਿੱਚ ਅਹੁਦੇ ਲਈ ਪਾਏ ਬੇਲੀ।
-ਤੀਸ ਮਾਰ ਖਾਂ
January 3, 2025