- Advertisement -
ਯੈੱਸ ਪੰਜਾਬ
ਐਸ ਏ ਐਸ ਨਗਰ, 19 ਅਗਸਤ, 2022:
ਪਾਣੀਆਂ ਦੇ ਮਾਹਿਰ ਸਾਬਕਾ ਪੀ ਸੀ ਐਸ ਅਫਸਰ ਪ੍ਰੀਤਮ ਸਿੰਘ ਕੁਮੇਦਾਨ ਨਹੀਂ ਰਹੇ। ਸਾਬਕਾ ਪੀਸੀਐਸ ਅਫ਼ਸਰ ਪ੍ਰੀਤਮ ਸਿੰਘ ਕੁੰਮੇਦਾਨ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ।
ਉਨ੍ਹਾਂ ਨੂੰ ਸਿਹਤ ਦੀ ਸਮੱਸਿਆ ਹੋਣ ਤੋਂ ਬਾਅਦ ਬੀਤੇ ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਬੀਤੀ ਸ਼ਾਮ ਨੂੰ ਹਸਪਤਾਲ ‘ਚ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏ।
ਉਹ ਪੰਜਾਬ ਦੇ ਦਰਿਆਈ ਪਾਣੀਆਂ, ਇਲਾਕਿਆਂ ਤੇ ਪੰਜਾਬ ਦੇ ਖੋਹੇ ਗਏ ਹੱਕਾਂ ਲਈ ਉਮਰ ਭਰ ਪਹਿਰੇਦਾਰੀ ਕਰਦੇ ਰਹੇ।
ਅੱਜ ਬਲੌਂਗੀ ਐਸ ਏ ਐਸ ਨਗਰ ਵਿਖੇ ਉਨਾਂ ਦੇ ਸਸਕਾਰ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਪੰਜਾਬ ਸਰਕਾਰ ਵੱਲੋਂ ਅਤੇ ਐਸ ਡੀ ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ ਨੇ ਜਿਲ੍ਹਾ ਪ੍ਰਸ਼ਾਸ਼ਨ ਐਸ ਏ ਐਸ ਨਗਰ ਵਲੋਂ ਰੀਥ ਰੱਖੀ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -