Saturday, April 20, 2024

ਵਾਹਿਗੁਰੂ

spot_img
spot_img

ਪ੍ਰਭਜੋਤ ਕੌਰ ਢਿੱਲੋਂ ਦੀ ਕਿਤਾਬ ‘ਕਿਸਾਨ ਅੰਦੋਲਨ’ ਲੋਕ ਅਰਪਣ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 11 ਅਪ੍ਰੈਲ, 2021:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਸਾਹਿਤਕ ਸਮਾਗਮ ਵਿਚ ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ ‘ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ’ ਅਤੇ ਦੂਸਰੀ ਕਿਤਾਬ ਹੱਕ ਸੱਚ ਦੀ ਅਵਾਜ਼ ‘ਕਿਸਾਨ ਅੰਦੋਲਨ’ ਲੋਕ ਅਰਪਣ ਕੀਤੀਆਂ ਗਈਆਂ।

ਲੋਕ ਆਗੂ ਤੇ ਉਘੇ ਸਮਾਜਿਕ ਚਿੰਤਕ ਪ੍ਰੋ. ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਬਤੌਰ ਮੁੱਖ ਬੁਲਾਰੇ ਅਮਰਜੀਤ ਸਿੰਘ ਵੜੈਚ ਅਤੇ ਮੂਲ ਚੰਦ ਸ਼ਰਮਾ ਹੁਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਸਮੁੱਚੇ ਪ੍ਰਧਾਨਗੀ ਮੰਡਲ ਦਾ ਅਤੇ ਆਏ ਹੋਏ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਲੇਖਣੀ ਦੀਆਂ ਵਿਧਾਵਾਂ ਵਿਚੋਂ ਲੇਖ ਲਿਖਣ ਦੀ ਵਿਧਾ ਦੇ ਹਵਾਲੇ ਨਾਲ ਗੱਲ ਕਰਦਿਆਂ ਪ੍ਰਭਜੋਤ ਕੌਰ ਢਿੱਲੋਂ ਨੂੰ ਉਨ੍ਹਾਂ ਦੀਆਂ ਦੋ ਪੁਸਤਕਾਂ ਲੋਕ ਅਰਪਣ ਹੋਣ ’ਤੇ ਵਧਾਈ ਦਿੱਤੀ।

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੋ. ਮਨਜੀਤ ਸਿੰਘ ਨੇ ਲੇਖਿਕਾ ਦੀਆਂ ਦੋਵੇਂ ਕਿਤਾਬਾਂ ਦੇ ਹਵਾਲੇ ਨਾਲ ਜੀਵਨ ਜਾਚ ਦੀ ਗੱਲ ਵਿਸਥਾਰਤ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਆਖਿਆ ਕਿ ਵਿਅਕਤੀ ਹਜ਼ਾਰਾਂ ਸਾਲ ਜਿਊਂਦਾ ਨਹੀਂ ਰਹਿ ਸਕਦਾ ਪਰ ਉਹ ਇਕ ਜੀਵਨ ਵਿਚ ਹਜ਼ਾਰਾਂ ਜ਼ਿੰਦਗੀਆਂ ਜ਼ਰੂਰ ਜੀਅ ਸਕਦਾ ਹੈ, ਬੱਸ ਉਸ ਨੂੰ ਆਪਣੇ ਜੀਵਨ ਵਿਚ ਰੰਗ ਭਰਨਾ ਆਉਣਾ ਚਾਹੀਦਾ ਹੈ।

ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅੱਜ ਕਿਸਾਨ ਆਪਣੀ ਲੜਾਈ ਨਹੀਂ ਲੜ ਰਹੇ ਬਲਕਿ ਉਹ ਤਾਂ ਸਮੁੱਚੀ ਕਾਇਨਾਤ ਦੀ ਲੜਾਈ ਲੜ ਰਹੇ ਹਨ। ਪ੍ਰੋ. ਮਨਜੀਤ ਸਿੰਘ ਨੇ ਆਖਿਆ ਕਿ ਅੱਜ ਸਾਂਝ, ਪਿਆਰ, ਏਕਾ ਤੇ ਜੋ ਸਦਭਾਵਨਾ ਕਿਸਾਨ ਧਰਨਿਆਂ ’ਚ ਨਜ਼ਰ ਆਉਂਦੀ ਹੈ, ਉਸੇ ਦਾ ਨਤੀਜਾ ਹੈ ਕਿ ਅੱਜ ਸਿੰਘੂ ਤੇ ਟਿਕਰੀ ਬਾਰਡਰ ‘ਬੇਗਮਪੁਰਾ’ ਬਣ ਗਏ ਹਨ।

ਇਸੇ ਤਰ੍ਹਾਂ ‘ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ’ ਕਿਤਾਬ ਦੇ ਹਵਾਲੇ ਨਾਲ ਆਪਣੀ ਗੰਭੀਰ ਤੇ ਸਮਾਜਿਕ ਤਕਰੀਰ ਕਰਦਿਆਂ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਸਾਹਿਤ ਉਹੀ ਹੁੰਦਾ ਹੈ ਜੋ ਲੋਕਾਂ ਲਈ ਹੋਵੇ, ਜੋ ਲੋਕਾਂ ਦੀ ਸ਼ੈਲੀ ਵਿਚ ਹੋਵੇ ਤੇ ਲੋਕਾਂ ਦੀ ਭਾਸ਼ਾ ਵਿਚ ਹੋਵੇ, ਇਸ ਪੈਮਾਨੇ ’ਤੇ ਪ੍ਰਭਜੋਤ ਢਿੱਲੋਂ ਖਰੀ ਉਤਰਦੀ ਹੈ ਕਿਉਂਕਿ ਉਹ ਲੋਕ ਸਾਹਿਤ ਸਿਰਜ ਰਹੀ ਹੈ। ਮੂਲ ਚੰਦ ਸ਼ਰਮਾ ਨੇ ਆਖਿਆ ਕਿ ਲੇਖਕਾ ਦੀ ਲਿਖਤ ਵਿਚ ਸੰਵੇਦਨਾ ਵੀ ਹੈ, ਚਿੰਤਨ ਵੀ ਹੈ, ਸਹਿਜਤਾ ਵੀ ਹੈ, ਸਮੱਸਿਆ ਦਾ ਜ਼ਿਕਰ ਵੀ ਹੈ, ਸਿਸਟਮ ਦੀਆਂ ਊਣਤਾਈਆਂ ਦਾ ਵਖਿਆਨ ਵੀ ਹੈ ਤੇ ਉਨ੍ਹਾਂ ਦੇ ਹੱਲ ਲਈ ਹੰਭਲਾ ਮਾਰਨ ਦੀ ਪ੍ਰੇਰਨਾ ਵੀ ਹੈ।

ਜਦੋਂਕਿ ਚਰਚਿਤ ਦੂਸਰੀ ਕਿਤਾਬ ‘ਕਿਸਾਨ ਅੰਦੋਲਨ’ ਦੇ ਹਵਾਲੇ ਨਾਲ ਗੱਲ ਕਰਦਿਆਂ ਉਘੇ ਵਿਦਵਾਨ ਤੇ ਲੇਖਕ ਅਮਰਜੀਤ ਸਿੰਘ ਵੜੈਚ ਹੁਰਾਂ ਨੇ ਕਿਹਾ ਕਿ ਤੁਸੀਂ ਝਾਤ ਮਾਰ ਕੇ ਦੇਖੋ ਹੋਰ ਖੇਤਰਾਂ ਵਾਂਗ ਸਾਹਿਤ ਦੇ ਖੇਤਰ ਵਿਚ ਵੀ ਸਦੀਆਂ ਤੋਂ ਮਰਦ ਦਾ ਹੀ ਦਬਦਬਾ ਰਿਹਾ ਹੈ। ਔਰਤ ਨੂੰ ਕਲਮ ਤੇ ਕਿਤਾਬ ਤੋਂ ਵੀ ਦੂਰ ਰੱਖਣ ਦੀ ਕੋਸ਼ਿਸ਼ ਹੰੁਦੀ ਰਹੀ ਹੈ ਪਰ ਅੱਜ ਜਦੋਂ ਪ੍ਰਭਜੋਤ ਕੌਰ ਢਿੱਲੋਂ ਵਰਗੀਆਂ ਲੋਕ ਸ਼ੈਲੀ ਵਿਚ ਤੇ ਧੜੱਲੇ ਨਾਲ ਸਟੀਕ ਲਿਖਣ ਵਾਲੀਆਂ ਲੇਖਿਕਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਨਵੀਆਂ ਕਲਮਾਂ ਨੂੰ ਵੀ ਹੌਸਲਾ ਮਿਲਦਾ ਹੈ।

ਇਸ ਮੌਕੇ ਆਪਣੀਆਂ ਦੋਵੇਂ ਪੁਸਤਕਾਂ ਦੀ ਸਿਰਜਣਾ ਅਤੇ ਸਿਰਜਣ ਦੀ ਕਹਾਣੀ ਸੁਣਾਉਂਦਿਆਂ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਨੇ ਕਿਹਾ ਕਿ ਮੈਂ ਜੋ ਹੱਡੀਂ ਹੰਢਾਇਆ ਉਸ ਨੂੰ ਕਾਗ਼ਜ਼ ’ਤੇ ਉਕਰਿਆ ਤੇ ਉਹ ਲਿਖਤ ਛਪਣ ਤੋਂ ਬਾਅਦ ਪਤਾ ਲੱਗਾ ਕਿ ਇਹ ਪੀੜ ਮੇਰੀ ਹੀ ਨਹੀਂ ਸਮੁੱਚੇ ਸਮਾਜ ਦੀ ਹੈ। 2

013 ਤੋਂ ਲਿਖਣ ਦਾ ਸਫ਼ਰ ਸ਼ੁਰੂ ਕਰਨ ਵਾਲੀ ਪ੍ਰਭਜੋਤ ਕੌਰ ਢਿੱਲੋਂ ਨੇ ਕਿਹਾ ਕਿ ਇਸ ਲੇਖਣੀ ਦੇ ਸਫ਼ਰ ਵਿਚ ਜਿੱਥੇ ਮੇਰੇ ਮਾਤਾ-ਪਿਤਾ ਦੇ ਜੀਨ ਕੰਮ ਕਰ ਰਹੇ ਹਨ ਉਥੇ ਰਿਟਾਇਰਡ ਗਰੁੱਪ ਕੈਪਟਨ ਮੇਰੇ ਪਤੀ ਅਮਰਜੀਤ ਸਿੰਘ ਢਿੱਲੋਂ ਦੀ ਹੌਸਲਾ ਅਫ਼ਜਾਈ ਤੇ ਸਾਥ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਭਜੋਤ ਕੌਰ ਢਿੱਲੋਂ ਇਨ੍ਹਾਂ ਦੋ ਪੁਸਤਕਾਂ ਤੋਂ ਪਹਿਲਾਂ ਵੀ ਦੋ ਲੇਖ ਸੰਗ੍ਰਹਿ ‘ਜ਼ਿੰਮੇਵਾਰ ਕੌਣ’ ਤੇ ‘ਸੱਚ ਦਾ ਸੂਰਜ’ ਦੇ ਰੂਪ ਵਿਚ ਕਿਤਾਬਾਂ ਲਿਖ ਚੁੱਕੇ ਹਨ।

ਉਨ੍ਹਾਂ ਦੀ ਅੱਜ ਲੋਕ ਅਰਪਣ ਹੋਈ ਕਿਤਾਬ ਹੱਕ ਸੱਚ ਦੀ ਅਵਾਜ਼ ‘ਕਿਸਾਨ ਅੰਦੋਲਨ’ ਖੂਬ ਚਰਚਾ ਵਿਚ ਚੱਲ ਰਹੀ ਹੈ। ਸਮੁੱਚੇ ਸਮਾਗਮ ਨੂੰ ਸਮੇਟਦਿਆਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਪ੍ਰਧਾਨਗੀ ਮੰਡਲ ਸਣੇ ਸਮੁੱਚੇ ਲੇਖਕਾਂ, ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਲੇਖਿਕਾਵਾਂ ਦੀ, ਅਜਿਹੇ ਲੇਖਾਂ ਦੀ ਤੇ ਅਜਿਹੀਆਂ ਕਿਤਾਬਾਂ ਦੀ ਅੱਜ ਦੇ ਸਮਾਜ ਨੂੰ ਬਹੁਤ ਜ਼ਰੂਰਤ ਹੈ। ਸਮਾਗਮ ਦੀ ਸਮੁੱਚੀ ਕਾਰਵਾਈ ਸ਼ਾਇਰਾਨਾ ਅੰਦਾਜ਼ ਵਿਚ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।

ਇਸ ਮੌਕੇ ਮਨਜੀਤ ਕੌਰ ਮੀਤ, ਪਾਲ ਅਜਨਬੀ, ਜਗਦੀਪ ਕੌਰ ਨੂਰਾਨੀ, ਡਾ. ਅਵਤਾਰ ਸਿੰਘ ਪਤੰਗ, ਰਜਿੰਦਰ ਕੌਰ, ਗੁਰਦਰਸ਼ਨ ਮਾਵੀ, ਅਮਰਜੀਤ ਸਿੰਘ ਢਿੱਲੋਂ, ਸੰਜੀਵ ਸਿੰਘ ਸੈਣੀ, ਅਸ਼ਵਨੀ ਅੱਤਰੀ, ਅਮਨਜੋਤ ਢਿੱਲੋਂ, ਰਾਜਦੀਪ ਕੌਰ ਮੁਲਤਾਨੀ, ਸੰਜੀਵਨ ਸਿੰਘ, ਰੰਜੀਵਨ ਸਿੰਘ,ਤੇਜਾ ਸਿੰਘ ਥੂਹਾ, ਧਿਆਨ ਸਿੰਘ ਕਾਹਲੋਂ, ਡਾ. ਮਨਜੀਤ ਸਿੰਘ ਬੱਲ, ਕਰਨਲ ਬਚਿੱਤਰ ਸਿੰਘ ਆਦਿ ਵੀ ਹਾਜ਼ਰ ਸਨ।

- Advertisement -

ਸਿੱਖ ਜਗ਼ਤ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...