- Advertisement -
ਅੱਜ-ਨਾਮਾ
ਪੌਣੀ ਸਦੀ ਆਜ਼ਾਦੀ ਦੀ ਗੁਜ਼ਰ ਗਈ ਆ,
ਰਿਸਦੇ ਆ ਵੰਡ ਦੇ ਵਕਤ ਦੇ ਫੱਟ ਮੀਆਂ।
ਹੋਰਨਾਂ ਲਈ ਇਤਹਾਸ ਪਰ ਜਾਣਦੇ ਉਹ,
ਜਿਨ੍ਹਾਂ ਨੇ ਖਾਧੀ ਸੀ ਸਮੇਂ ਦੀ ਸੱਟ ਮੀਆਂ।
ਪੈ ਗਿਆ ਪੱਲੇ ਉਜਾੜਾ ਤਾਂ ਜੀਅ ਘਰ ਦੇ,
ਰਹਿ ਗਏ ਅੱਧਿਆਂ ਨਾਲੋਂ ਨੇ ਘੱਟ ਮੀਆਂ।
ਜਿਹੜੇ ਖੇਤ ਉਹ ਆਏ ਸਨ ਛੱਡ ਓਧਰ,
ਲੱਗਿਆ ਉਨ੍ਹਾਂ ਨੂੰ ਆਣ ਸੀ ਕੱਟ ਮੀਆਂ।
ਤਦ ਵੀ ਸਬਰ ਦੀ ਉਨ੍ਹਾਂ ਦੀ ਸਿਖਰ ਵੇਖੋ,
ਤੀਲਾ-ਤੀਲਾ ਕਰ ਲਿਆ ਸੀ ਜੋੜ ਮੀਆਂ।
ਦਿੱਤਾ ਜਿੰਨਾ ਸਰਕਾਰਾਂ ਹੈ ਲਿਆ ਬੇਸ਼ੱਕ,
ਪਾਇਆ ਮੁੜ੍ਹਕੇ ਨੇ ਹੋਣੀ ਨੂੰ ਮੋੜ ਮੀਆਂ।
-ਤੀਸ ਮਾਰ ਖਾਂ
ਅਗਸਤ 17, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -