- Advertisement -
ਅੱਜ-ਨਾਮਾ
ਪੈ ਗਿਆ ਗਾੜ੍ਹ ਚੁਤਰਫ ਆ ਰੈਲੀਆਂ ਦਾ,
ਹੁੰਦੀ ਭੀੜ ਵੀ ਕਈ-ਕਈ ਹਜ਼ਾਰ ਬੇਲੀ।
ਆ ਕੇ ਤੰਗ ਕਿਰਸਾਨ ਪੰਚਾਇਤ ਕਰਦੇ,
ਖੁੱਸਦੇ ਜਿਨ੍ਹਾਂ ਦੇ ਜੱਦੀ ਅਧਿਕਾਰ ਬੇਲੀ।
ਓਧਰ ਚਮਚੇ ਸਰਕਾਰ ਦੇ ਕਰਨ ਜਲਸਾ,
ਖਾ ਲੈਣ ਕੁੱਟ ਫਿਰ ਵਿੱਚ ਬਾਜ਼ਾਰ ਬੇਲੀ।
ਵੋਟਾਂ ਲੈਣ ਲਈ ਰੈਲੀਆ ਫਿਰੇ ਕਰਦਾ,
ਜੀਹਦੀ ਦੇਸ਼ ਦੇ ਵਿੱਚ ਸਰਕਾਰ ਬੇਲੀ।
ਫਾਸਲੇ ਰੱਖਣ ਨੂੰ ਲੋਕਾਂ ਨੂੰ ਆਪ ਆਖੇ,
ਕਰੀ ਜਾਂਦਾ ਹਦਾਇਤ ਆ ਕੜੀ ਬੇਲੀ।
ਰੈਲੀ ਲੱਖ ਦੀ ਹੁੰਦੀ ਕੋਈ ਰੋਕਦਾ ਨਾ,
ਬਰਾਤ ਸੱਠਾਂ ਦੀ ਜਾਂਵਦੀ ਫੜੀ ਬੇਲੀ।
-ਤੀਸ ਮਾਰ ਖਾਂ
ਅਪ੍ਰੈਲ 5, 2021
- Advertisement -