- Advertisement -
ਅੱਜ-ਨਾਮਾ
ਪੈ ਗਿਆ ਕੱਲ੍ਹ ਅਚਾਨਕ ਜਦ ਮੀਂਹ ਬੇਲੀ,
ਗੜਿਆਂ ਫਸਲ ਦਾ ਕੀਤਾ ਨੁਕਸਾਨ ਬੇਲੀ।
ਉੱਡ ਗਈ ਨੀਂਦ ਤੇ ਜਾਗਦੇ ਰਾਤ ਨਿਕਲੀ,
ਸੁਬਹਾ ਪਹੁੰਚ ਗਿਆ ਖੇਤ ਕਿਰਸਾਨ ਬੇਲੀ।
ਵਿਛੀ ਭੋਇੰ `ਤੇ ਜਦੋਂ ਉਸ ਫਸਲ ਡਿੱਠੀ,
ਸੰਘੀ ਵਿੱਚ ਸੀ ਅਟਕ ਗਈ ਜਾਨ ਬੇਲੀ।
ਮਰਿਆਂ ਪਿਆਂ ਨੂੰ ਕੁਦਰਤ ਵੀ ਮਾਰ ਮਾਰੀ,
ਜੀਹਦਾ ਕਹਿੰਦੇ ਨੇ ਮਾਲਕ ਭਗਵਾਨ ਬੇਲੀ।
ਝੰਬਿਆਂ ਪਿਆਂ ਨੂੰ ਕੁਦਰਤੀ ਸੱਟ ਪੈ ਗਈ,
ਪਾਣੀ ਸੁਫਨਿਆਂ`ਤੇ ਗਿਆ ਹੈ ਫਿਰ ਬੇਲੀ।
ਪੁੱਛਦਾ ਮੀਡੀਆ ਹਾਲਤ ਕਿਰਸਾਨ ਦੀ ਤਾਂ,
ਮੂਹਰਿਉਂ ਹੰਝੂ ਬਸ ਰਹੇ ਹਨ ਕਿਰ ਬੇਲੀ।
-ਤੀਸ ਮਾਰ ਖਾਂ
ਅਕਤੂਬਰ 25, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -