Friday, April 19, 2024

ਵਾਹਿਗੁਰੂ

spot_img
spot_img

ਪੇਂਡੂ ਖੇਤਰਾਂ ‘ਚ ਬੁਰੀ ਤਰਾਂ ਠੱਪ ਹੋਈਆਂ ਸਰਕਾਰੀ ਸਿਹਤ ਸੇਵਾਵਾਂ: ਹਰਪਾਲ ਸਿੰਘ ਚੀਮਾ

- Advertisement -
ਯੈੱਸ ਪੰਜਾਬ
ਚੰਡੀਗੜ, 17 ਸਤੰਬਰ, 2021 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੰਕੜਿਆਂ ਅਤੇ ਤੱਥਾਂ ਨਾਲ ਦਾਅਵਾ ਕੀਤਾ ਹੈ ਕਿ ਪਿਛਲੀ ਬਾਦਲ ਸਰਕਾਰ ਵਾਂਗ ਸੱਤਾਧਾਰੀ ਕਾਂਗਰਸ ਸਰਕਾਰ ਨੇ ਵੀ ਸਰਕਾਰੀ ਸਿਹਤ ਪ੍ਰਣਾਲੀ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਬਿਲਕੁੱਲ ਮਲੀਆਮੇਟ ਕਰ ਦਿੱਤਾ।
ਜਿਸ ਦੀ ਸਭ ਤੋਂ ਭਿਅੰਕਰ ਸਜ਼ਾ ਸੂਬੇ  ਦੀ ਪੇਂਡੂ ਅਬਾਦੀ ਨੂੰ ਭੁਗਤਣੀ ਪੈ ਰਹੀ ਹੈ, ਕਿਉਂਕਿ ਪੇਂਡੂ ਇਲਾਕਿਆਂ ਅਤੇ ਦੂਰ- ਦਰਾਜ ਦੇ ਖੇਤਰਾਂ ‘ਚ ਸਰਕਾਰੀ ਸਿਹਤ ਸੇਵਾਵਾਂ ਪੂਰੀ ਤਰਾਂ ਠੱਪ ਹੋ ਚੁੱਕੀਆਂ ਹਨ। ਪੰਜਾਬ ਦੀ ਜਨਤਾ ਨਿੱਜੀ ਸਿਹਤ ਮਾਫ਼ੀਆ ਮੂਹਰੇ ਲੁੱਟਣ ਲਈ ਸੁੱਟ ਦਿੱਤਾ ਹੈ।
ਸ਼ੁੱਕਰਵਾਰ ਨੂੰ ਇੱਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 1980 ਤੱਕ ਪੰਜਾਬ ਦੀ ਸਰਕਾਰੀ ਸਿਹਤ ਸੇਵਾ ਦੇਸ਼ ਭਰ ‘ਚੋਂ ਨੰਬਰ ਇੱਕ ਉਤੇ ਸੀ ਅੱਜ ਕਈ ਪੈਮਾਨਿਆਂ ‘ਚ ਪੰਜਾਬ ਬਿਹਾਰ ਨਾਲੋਂ ਵੀ ਪਿੱਛੜ ਚੁੱਕਾ ਹੈ।
ਇਸ ਦੁਰਦਸ਼ਾ ਲਈ ਕਾਂਗਰਸ -ਕੈਪਟਨ ਅਤੇ ਬਾਦਲ-ਭਾਜਪਾ ਸਿੱਧੇ ਰੂਪ ‘ਚ ਜ਼ਿੰਮੇਵਾਰ ਹਨ, ਜਿਨਾਂ ਨੇ ਨਿੱਜੀ ਸਿਹਤ ਮਾਫ਼ੀਆ ਨੂੰ ਪ੍ਰਫੁਲਿਤ ਕਰਨ ਲਈ ਬੇਹਤਰੀਨ ਸਰਕਾਰੀ ਸਿਹਤ ਸੇਵਾ ਪ੍ਰਣਾਲੀ ਨੂੰ ਜਾਣ ਬੁੱਝ ਕੇ ਤਬਾਹ ਕੀਤਾ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਾਲ 1980 ‘ਚ ਡਾਕਟਰਾਂ ਦੀਆਂ 4400 ਸੈਕਸਨਡ (ਮਨਜ਼ੂਰਸ਼ੁਦਾ) ਅਸਾਮੀਆਂ ਸਨ, ਸਾਰੀਆਂ ਭਰੀਆਂ ਹੋਈਆਂ ਸਨ। ਜਦੋਂ ਕਿ 2021 ‘ਚ ਇਹ 4400 ਹੀ ਹਨ, ਪ੍ਰੰਤੂ ਇਹਨਾਂ ਵਿੱਚੋਂ ਲੱਗਭੱਗ 1000 ਅਸਾਮੀਆਂ ਖਾਲੀ ਹਨ। ਜਿਨਾਂ ‘ਚ ਸਪੈਸਲਿਸ਼ਟ ਡਾਕਟਰਾਂ ਦੀਆਂ 516 ਅਸਾਮੀਆਂ ਸਨ, ਜਿਨਾਂ ਨੂੰ ਪਿਛਲੀ ਅਕਾਲੀ- ਭਾਜਪਾ ਸਰਕਾਰ ਨੇ ਵਧਾਉਣ ਦੀ ਥਾਂ ਪੂਰੀ ਤਰਾਂ ਖਤਮ ਹੀ ਕਰ ਦਿੱਤਾ।
ਇਸ ਕਰਕੇ ਅੱਜ ਕਿਸੇ ਵੀ ਸਮੁਦਾਇ (ਕਮਿਉਨਿਟੀ) ਸਿਹਤ ਕੇਂਦਰ ਵਿਚ ਇੱਕ ਵੀ ਸਪੈਸਲਿਸ਼ਟ ਡਾਕਟਰ ਨਹੀਂ ਹੈ, ਜਦਕਿ ਮਾਪਦੰਡ ਦੀਆਂ ਸ਼ਰਤਾਂ ਅਨੁਸਾਰ 4 ਸਪੈਸਲਿਸ਼ਟ ਡਾਕਟਰ ਹੋਣੇ ਚਾਹੀਦੇ ਸਨ।
ਚੀਮਾ ਨੇ ਦੱਸਿਆ ਕਿ 2006 ‘ਚ ਤਤਕਾਲੀ ਕੈਪਟਨ ਸਰਕਾਰ ਵੱਲੋਂ 1186 ਪੇਂਡੂ ਡਿਸਪੈਂਸਰੀਆਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਹਵਾਲੇ ਕਰਨ ਦਾ ਫ਼ੈਸਲਾ ਪੰਜਾਬ ਦੀ ਪੇਂਡੂ ਅਬਾਦੀ ਨੂੰ ਬੜਾ ਹੀ ਮਹਿੰਗਾ ਪਿਆ। ਕੈਪਟਨ ਸਰਕਾਰ ਦੇ ਇਸ ਮਾਰੂ ਫ਼ੈਸਲੇ ਨੂੰ 2007 ਤੋਂ 2017 ਦੇ ਸ਼ਾਸਨ ਦੌਰਾਨ ਬਾਦਲ- ਭਾਜਪਾ ਸਰਕਾਰ ਨੇ ਵੀ ਜਿਉਂ ਦਾ ਤਿਉਂ ਜਾਰੀ ਰੱਖਿਆ ਅਤੇ ਪੇਂਡੂ ਡਿਸਪੈਂਸਰੀਆਂ ਸਿਹਤ ਵਿਭਾਗ ਨੂੰ ਵਾਪਸ ਨਹੀਂ ਸੌਂਪੀਆਂ, ਜਿਸ ਦਾ ਕਾਰਨ ਅੰਨਾ ਭ੍ਰਿਸ਼ਟਾਚਾਰ ਹੈ। ਮੌਜ਼ੂਦਾ ਕੈਪਟਨ ਸਰਕਾਰ ਦੌਰਾਨ ਪੰਚਾਇਤੀ ਮਹਿਕਮੇ ਨੇ ਪੇਂਡੂ ਡਿਸਪੈਂਸਰੀਆਂ ਤੋਂ ਕਬਜ਼ਾ ਛੱਡਣ ਤੋਂ ਇੱਕ ਤਰਾਂ ਨਾਲ ਮਨਾ ਹੀ ਕਰ ਦਿੱਤਾ।
ਚੀਮਾ ਨੇ ਕਿਹਾ ਮੌਜੂਦਾ ਸਰਕਾਰ ਸਪੈਸਲਿਸ਼ਟ ਡਾਕਟਰਾਂ ਦੀਆਂ ਅਸਾਮੀਆਂ ਭਰਨ ਦਾ ਡਰਾਮਾ ਕਰ ਰਹੀ ਹੈ, ਪ੍ਰੰਤੂ ਭਰਨਾ ਨਹੀਂ ਚਾਹੁੰਦੀ। ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਉਸ ਦੀ ਮਾਮੂਲੀ ਤਨਖਾਹ ‘ਤੇ ਅਪਲਾਈ ਹੀ ਨਹੀਂ ਕਰ ਰਿਹਾ ਕਿਉਂਕਿ ਸਪੈਸਲਿਸ਼ਟ ਡਾਕਟਰ ਬਣਨ ਲਈ ਫੀਸ ਹੀ ਕਰੋੜਾਂ ਰੁਪਏ ਵਿੱਚ ਦਿੱਤੀ ਜਾਂਦੀ ਹੈ। ਚੀਮਾ ਨੇ ਸਵਾਲ ਕੀਤਾ ਕਿ ਸਪੈਸਲਿਸ਼ਟ ਡਾਕਟਰਾਂ ਦਾ 1989 ਵਿੱਚ ਵੱਖਰਾ ਕੇਡਰ ਬਣਾਉਣ ਸੰਬੰਧੀ ਜਾਰੀ ਅਧਿਸੂਚਨਾ ਅੱਜ ਤੱਕ ਲਾਗੂ ਕਿਉਂ ਨਹੀਂ ਕੀਤੀ ਗਈ?
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 125 ਸਰਕਾਰੀ ਹਸਪਤਾਲਾਂ ਵਿੱਚ ਇੰਨਡੋਰ ਨਰਸਾਂ ਦੀਆਂ 3000 ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨਾਂ ਵਿਚੋਂ 1000 ਖ਼ਾਲੀ ਹਨ। ਫ਼ਾਰਮਾਸਿਸਟਾਂ ਦੀਆਂ 3000 ਅਸਾਮੀਆਂ ਵਿਚੋਂ 1600 ਅਸਾਮੀਆਂ ਖਾਲੀ ਹਨ। ਮੇਲ ਵਰਕਰਾਂ ਦੀਆਂ ਕੁੱਲ 2800 ਅਸਾਮੀਆਂ ਵਿਚੋਂ ਕਰੀਬ 2150 ਅਸਾਮੀਆਂ ਖਾਲੀ ਹਨ।
ਇਹੋ ਹਾਲ ਸਫਾਈ ਅਤੇ ਹੋਰ ਸਟਾਫ਼ ਦਾ ਹੈ। ਕੇਵਲ ਫੀਲਡ ਵਿੱਚ ਤਾਇਨਾਤ ਐਮ.ਪੀ. ਡਬਲਿਯੂ ਮਹਿਲਾਂ ਵਰਕਰਾਂ ਦੀ 4500 ਗਿਣਤੀ ਸੰਤੋਖਜਨਕ ਹੈ, ਜਿਹੜੀਆਂ 2900 ਸਬ ਕੇਂਦਰਾਂ ਵਿੱਚ ਤਾਇਨਾਤ ਹਨ।
‘ਆਪ’ ਆਗੂ ਨੇ ਕਿਹਾ ਕਿ ਸਾਲ 1980 ‘ਚ ਪ੍ਰਤੀ ਦਸ ਹਜ਼ਾਰ ਵਸੋਂ ਪਿੱਛੇ ਇੱਕ ਪੇਂਡੂ ਡਿਸਪੈਂਸਰੀ ਸੀ ਅੱਜ ਇਹ ਅਨੁਪਾਤ 15 ਹਜ਼ਾਰ ਦੀ ਆਬਾਦੀ ‘ਤੇ ਪੁੱਜ ਗਿਆ ਹੈ। ਪਿੰਡਾਂ ਦੀਆਂ 1186 ਡਿਸਪੈਂਸਰੀਆਂ ਡਾਕਟਰਾਂ, ਫ਼ਾਰਮਾਸਿਸਟਾਂ ਅਤੇ ਦਰਜਾ ਚਾਰ ਦੀਆਂ ਇੱਕ-ਇੱਕ ਮਨਜ਼ੂਰਸ਼ੁਦਾ  ਅਸਾਮੀਆਂ ਹਨ।
ਡਾਕਟਰਾਂ ਦੀਆਂ ਇੱਕ ਤਿਹਾਈ ਅਸਾਮੀਆਂ ਖਾਲੀ ਪਈਆਂ ਹਨ। ਜਦੋਂ ਕਿ ਫ਼ਾਰਮਾਸਿਸਟ 50 ਫ਼ੀਸਦੀ ਤੋਂ ਵੀ ਘੱਟ ਹਨ। ਫਲਸਰੂਪ ਆਮ ਓ.ਪੀ.ਡੀ ਸੇਵਾ ਪੂਰੀ ਤਰਾਂ ਠੱਪ ਹੈ। ਸਧਾਰਨ ਦਵਾਈਆਂ ਤੱਕ ਵੀ ਉਪਲੱਬਧ ਨਹੀਂ ਹਨ।
ਉਨਾਂ ਦੱਸਿਆ ਕਿ  412 ਮੁੱਢਲੇ ਸਿਹਤ ਕੇਂਦਰ (ਪੀ.ਐਚ.ਸੀ ) ਦੀ ਥਾਂ ਅੱਜ ਇਨਾਂ ਦੀ ਗਿਣਤੀ 700 ਹੋਣੀ ਚਾਹੀਦੀ ਹੈ, ਜਿਨਾਂ ਵਿੱਚ 2 ਡਾਕਟਰ, 4 ਨਰਸਾਂ, ਚਪੜਾਸੀ, ਸਫ਼ਾਈ ਕਰਮੀ ਅਤੇ ਹੋਰ ਸਟਾਫ਼ ਹੋਣਾ ਚਾਹੀਦਾ ਹੈ, ਕਿਉਂਕਿ ਇਨਾਂ ਸੈਂਟਰਾਂ ਨੇ ਸੱਤੇ ਦਿਨ 24 ਘੰਟੇ ਸੇਵਾਵਾਂ ਦੇਣੀਆਂ ਹੁੰਦੀਆਂ ਹਨ।
ਅੱਜ ਪੰਜਾਬ ਦਾ ਇੱਕ ਵੀ ਪੀ.ਐਚ.ਸੀ 24 ਘੰਟੇ ਸੇਵਾਵਾਂ ਨਹੀਂ ਦੇ ਰਿਹਾ। ਸੂਬੇ ਦੇ ਪੀ.ਐਚ.ਸੀ ਕੇਵਲ 30 ਫ਼ੀਸਦੀ ਸਟਾਫ਼ ਨਾਲ ਕਾਗਜਾਂ ਵਿੱਚ ਹੀ ਸੇਵਾਵਾਂ ਮੁਹਈਆ ਕਰਾ ਰਹੇ ਹਨ। ਇਹ ਮਹਿਜ਼ ਮਰੀਜ਼ਾਂ ਨੂੰ ਰੈਫ਼ਰ ਕਰਨ ਵਾਲੇ ਕੇਂਦਰ ਬਣੇ ਹੋਏ ਹਨ, ਉਹ ਵੀ ਦਿਨ ਦੇ ਸਮੇਂ।
ਇਸੇ ਤਰਾਂ ਸਿਰਫ਼ 44 ਤਹਿਸੀਲ ਪੱਧਰੀ ਹਸਪਤਾਲ ਹਨ, ਜਿਨਾਂ ਵਿਚ 20 ਫ਼ੀਸਦੀ ਡਾਕਟਰਾਂ ਤੋਂ ਇਲਾਵਾ ਦਵਾਈਆਂ ਅਤੇ ਹੋਰ ਸਾਜੋ ਸਮਾਨ ਦੀ ਵੱਡੀ ਘਾਟ ਹੈ। ਤਹਿਸੀਲਾਂ ਦੀ ਵਰਤਮਾਨ ਸੰਖਿਆ ਦੇ ਹਿਸਾਬ ਨਾਲ 50-50 ਬੈਡਾਂ ਦੇ 90 ਹਸਪਤਾਲ ਹੋਣੇ ਚਾਹੀਦੇ ਸਨ।
ਚੀਮਾ ਨੇ ਦੋਸ਼ ਲਾਇਆ ਕਿ ਸੂਬਾ ਭਰ ‘ਚ ਸੇਵਾਵਾਂ ਦੇ ਰਹੀਆਂ ਕਰੀਬ 25 ਹਜ਼ਾਰ ਆਸ਼ਾ ਵਰਕਰਾਂ ਦਾ ਖ਼ੁਦ ਸਰਕਾਰ ਹੀ ਆਰਥਿਕ ਸ਼ੋਸ਼ਣ ਕਰ ਰਹੀ ਹੈ ਅਤੇ ਉਨਾਂ ਨੂੰ 10,605 ਰੁਪਏ ਮਹੀਨਾ ਅਕੁਸ਼ਲ ਕਰਮੀਆਂ ਤੋਂ ਵੀ ਕਈ ਗੁਣਾ ਤਨਖ਼ਾਹ ਦਿੰਦੀ ਹੈ, ਜਿਹੜੀ ਸ਼ਰਮਨਾਕ ਗੱਲ ਹੈ। ਚੀਮਾ ਨੇ ਦਾਅਵਾ ਕੀਤਾ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ‘ਚ ਕੇਜਰੀਵਾਲ ਸਰਕਾਰ ਵਰਗੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।
- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,199FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...