Friday, April 19, 2024

ਵਾਹਿਗੁਰੂ

spot_img
spot_img

ਪੂਰਨ ਆਜ਼ਾਦੀ ਹਰ ਥਾਂ ਜਾਂ ਮੌਕਿਆਂ ‘ਤੇ ਮਿਲੇ ਜ਼ਰੂਰੀ ਨਹੀਂ, ਕੁਝ ਹੱਦਾਂ ਹਮੇਸ਼ਾ ਹੁੰਦੀਆਂ ਹਨ: ਸੀਨੀਅਰ ਪੱਤਰਕਾਰ ਬਲਜੀਤ ਬੱਲੀ

- Advertisement -

ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਦਸੰਬਰ 4, 2021 –
“ਪੂਰੀ ਆਜ਼ਾਦੀ ਹਰ ਜਗ੍ਹਾ ਨਹੀਂ ਮਿਲਦੀ, ਹਰ ਮੌਕੇ ‘ਤੇ ਵੀ ਨਹੀਂ, ਹਮੇਸ਼ਾ ਕੁਝ ਸੀਮਾਵਾਂ ਹੁੰਦੀਆਂ ਹਨ। ਅਕਸਰ ਇੱਕ ਪੱਤਰਕਾਰ ਨੂੰ ਵੀ ਸੀਮਾ ਦੇ ਅੰਦਰ ਰਹਿ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪੈਂਦਾ ਹੈ! ਨੈਤਿਕਤਾ ਇੱਕ ਪੱਤਰਕਾਰ ਦੀ ਸੀਮਾ ਹੁੰਦੀ ਹੈ! ਪੱਤਰਕਾਰ ਬਣਨਾ ਜਾਂ ਬਣਾਉਣ ਤੋਂ ਵੀ ਜਿਆਦਾ ਜਰੂਰੀ ਹੈ ਅੱਜ ਇਕ ਕਦਰਾਂ-ਕੀਮਤਾਂ (ਨੈਤਿਕਤਾ) ਵਾਲਾ ਪੱਤਰਕਾਰ ਬਣਾਉਣਾ ਜਾਂ ਬਣਨਾ! ਨੈਤਿਕਤਾ ਦੇ ਦਾਇਰੇ ਵਿੱਚ ਰਹਿ ਕੇ ਇੱਕ ਸਹੀ ਪੱਤਰਕਾਰ ਬਣਨਾ ਹੀ ਤੁਹਾਡਾ ਉਦੇਸ਼ ਹੋਣਾ ਚਾਹੀਂਦਾ ਹੈ!

ਇਹ ਵਿਚਾਰ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਦੇ ਹਨ। ਉਹ ਕੱਲ੍ਹ, ਅੱਜ ਅਤੇ ਕੱਲ੍ਹ ਦੀ ਨੈਤਿਕ ਪੱਤਰਕਾਰੀ ਤੇ ਡਿਜਿਟਲ ਪੱਤਰਕਾਰੀ ਵਿਸ਼ੇ ‘ਤੇ ਲੈਕਚਰ ਦੇਣ ਲਈ ਮਾਹਿਰ ਵਜੋਂ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਇਕ ਸੱਦੇ ਤੇ ਪਹੁੰਚੇ ਸਨ। ਇਹ ਮਾਹਿਰ ਲੈਕਚਰ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਕਰਵਾਇਆ ਗਿਆ!

ਸੀਨੀਅਰ ਪੱਤਰਕਾਰ ਬੱਲੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਪੱਤਰਕਾਰੀ ਵਿਚ “ਤਿਰਛੀ ਨਜ਼ਰ” ਕਾਲਮ ਰਾਹੀਂ ਬਕਬੂਲ ਰਹੇ ਹਨ! ਪੰਜਾਬੀ ਪੱਤਰਕਾਰੀ ਵਿੱਚ ਵੀ ਉਹਨਾਂ ਦਾ ਨਾਮ ਹਮੇਸ਼ਾਂ ਨੈਤਿਕ ਪਤਰਕਾਰ ਦੇ ਤੌਰ ਤੇ ਸਿਖ਼ਰ ਤੇ ਰਿਹਾ ਹੈ! ਉਹਨਾਂ ਨੂੰ ਅੱਜ ਵੀ ਨੈਤਿਕ ਪੱਤਰਕਾਰੀ ਦੀ ਮਿਸਾਲ ਕਿਹਾ ਜਾਂਦਾ ਹੈ!

ਉਨ੍ਹਾਂ ਨੇ ਵਿਭਾਗ ਦੇ ਵਿਦਿਆਰਥੀਆਂ ਨੂੰ ਮੀਡੀਆ ਵਿੱਚ ਨੈਤਿਕਤਾ ਅਤੇ ਭਰੋਸੇਯੋਗਤਾ ਦੀ ਮਹੱਤਤਾ ‘ਤੇ ਮਹੱਤਵਪੂਰਨ ਪਹਿਲੂਆਂ ਤੋਂ ਜਾਣੂ ਕਰਵਾਇਆ। ਉਹਨਾਂ ਅੱਗੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਅਤੇ ਡਿਜੀਟਲ ਮੀਡੀਆ ਦੀ ਵਰਤਮਾਨ ਵਿਚ ਜਰੂਰਤ ਦੇ ਨਾਲ-ਨਾਲ ਕੱਲ੍ਹ ਅਤੇ ਅੱਜ ਦੀ ਪ੍ਰਿੰਟ ਮੀਡਿਆ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ!

ਸੀਨੀਅਰ ਪੱਤਰਕਾਰ ਬੱਲੀ ਵਰਤਮਾਨ ਵਿੱਚ ਬਾਬੂਸ਼ਾਹੀ ਡਾਟ ਕਾਮ ਨਾਮ ਦੇ ਡਿਜਿਟਲ ਮੀਡਿਆ ਪਲੇਟਫਾਰਮ ਦੇ ਮੁੱਖ ਸੰਪਾਦਕ ਵਜੋਂ ਕੰਮ ਕਰ ਰਹੇ ਹਨ! ਉਹ ਤਿਰਛੀ ਨਜ਼ਰ ਡਿਜੀਟਲ ਮੀਡੀਆ ਸਮੂਹ ਨੂੰ ਸੰਭਾਲ ਰਹੇ ਹਨ! ਉਹਨਾਂ ਵਿਦਿਆਰਥੀਆਂ ਨੂੰ ਇਸ ਔਨਲਾਈਨ ਪੋਰਟਲ ‘ਤੇ ਗੈਸਟ ਰਿਪੋਰਟਰ ਵਜੋਂ ਕੰਮ ਕਰਨ ਦੀ ਪੇਸ਼ਕਸ਼ ਵੀ ਕੀਤੀ! ਉਨ੍ਹਾਂ ਵਿਦਿਆਰਥੀਆਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ!

ਯੂਨੀਵਰਸਿਟੀ ਦੇ ਰਜਿਸਟਰਾਰ ਆਈ.ਏ.ਐਸ ਜਸਪ੍ਰੀਤ ਸਿੰਘ ਅਤੇ ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ (ਡਾ.) ਰਣਬੀਰ ਸਿੰਘ ਨੇ ਉਨ੍ਹਾਂ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾ ਨੇ ਮੰਚ ਸੰਚਾਲਨ ਕਰਦਿਆਂ ਪੱਤਰਕਾਰ ਬਲਜੀਤ ਬੱਲੀ ਜੀ ਦੀ ਪ੍ਰੋਫ਼ਾਈਲ ਪੜ੍ਹੀ! ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਏਕਤਾ ਮਹਾਜਨ ਨੇ ਪੱਤਰਕਾਰ ਬੱਲੀ ਜੀ ਨਾਲ ਵਿਭਾਗ ਦੀ ਜਾਣਕਾਰੀ ਸਾਂਝੀ ਕੀਤੀ!

ਡਾ: ਏਕਤਾ ਮਹਾਜਨ ਨੇ ਦੱਸਿਆ ਕਿ ਵਿਭਾਗ ਦੀ ਸ਼ੁਰੂਆਤ ਪੀ.ਐਚ.ਡੀ., ਐਮ.ਏ ਅਤੇ ਐਮ.ਫਿਲ ਕੋਰਸਾਂ ਨਾਲ ਹੋਈ ਸੀ ਅਤੇ 2019 ਵਿੱਚ ਤਿੰਨ ਸਾਲਾਂ ਦਾ ਰੈਗੂਲਰ ਬੀ.ਏ ਡਿਗਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ! ਮੌਜੂਦਾ ਸੈਸ਼ਨ ਵਿੱਚ ਵਿਭਾਗ ਦੇ ਸਾਰੇ ਕੋਰਸਾਂ ਵਿੱਚ 100 ਫੀਸਦੀ ਦਾਖਲੇ ਹਨ।

ਅੰਤ ਵਿੱਚ ਵਿਭਾਗ ਮੁਖੀ ਡਾ. ਰਣਬੀਰ ਸਿੰਘ ਨੇ ਧੰਨਵਾਦ ਦਾ ਮਤਾ ਪੜ੍ਹਿਆ! ਵਿਭਾਗ ਦੀ ਗੈਸਟ ਫੈਕਲਟੀ ਮੰਗਲਾ ਸਾਹਨੀ ਅਤੇ ਸ਼ਿਵ ਏ ਰਾਜਾ ਨੇ ਸਾਰੇ ਵਿਦਿਆਰਥੀਆਂ ਅਤੇ ਬੱਲੀ ਜੀ ਵਿਚਕਾਰ ਲੈਕਚਰ ਦੌਰਾਨ ਇੱਕ ਸ਼ਾਨਦਾਰ ਰਾਬਤਾ ਦੌਰ ਦਾ ਪ੍ਰਬੰਧ ਵੀ ਕੀਤਾ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...