Friday, April 19, 2024

ਵਾਹਿਗੁਰੂ

spot_img
spot_img

ਪੁੱਡਾ ਦੇ ਇੰਜੀਨੀਅਰਜ਼ ਵੱਲੋਂ ਡੈਪੂਟੇਸ਼ਨ ’ਤੇ ਆਉਣ ਵਾਲੇ ਇੰਜੀਨੀਅਰਜ਼ ਖਿਲਾਫ਼ ਮੋਰਚੇ ਦਾ ਐਲਾਨ

- Advertisement -

ਯੈੱਸ ਪੰਜਾਬ
ਐੱਸ ਏ ਐੱਸ ਨਗਰ, 27 ਅਕਤੂਬਰ, 2020 –
ਪੁੱਡਾ ਅਤੇ ਇਸ ਨਾਲ ਸਬੰਧਿਤ ਸਾਰੀਆਂ ਅਥਾਰਿਟੀਆਂ ਦੇ ਸਮੂਹ ਇੰਜੀਨੀਅਰਜ਼ ਵਲੋਂ ਪੁੱਡਾ ਵਿੱਚ ਡੈਪੂਟੇਸ਼ਨ ਰਾਹੀਂ ਰੱਖੇ ਜਾ ਰਹੇ ਇੰਜੀਨੀਅਰਜ਼ ਵਿਰੁੱਧ ਮੋਰਚੇ ਦਾ ਐਲਾਨ ਕਰਦਿਆਂ ਇਸ ਲੜਾਈ ਨੂੰ ਲੜਨ ਲਈ 7 ਮੈਂਬਰੀ ਸਪੈਸ਼ਲ “ਡੈਪੂਟੇਸ਼ਨ ਵਿਰੁੱਧ ਫਰੰਟ” ਦਾ ਗਠਨ ਕੀਤਾ ਹੈ।

ਫਰੰਟ ਵਲੋਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਦਿੱਤੇ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਸਮੇਂ ਵਿੱਚ ਡੈਪੂਟੇਸ਼ਨ ਤੇ ਤੈਨਾਤ ਕੀਤੇ ਗਏ ਇੰਜੀਨੀਅਰਜ਼ ਵਲੋਂ ਰੱਜ ਕੇ ਲੁੱਟ ਖਸੁੱਟ ਅਤੇ ਕੁਰੱਪਸ਼ਨ ਕੀਤੀ ਗਈ ਸੀ, ਜਿਸ ਦੀ ਕਾਫੀ ਸਮੇਂ ਤੱਕ ਵਿਜੀਲੈਂਸ ਪੜਤਾਲ ਚੱਲਦੀ ਰਹੀ।ਇਸ ਦਾ ਖਮਿਅਜਾ ਮੁੱਖ ਤੌਰ ਤੇ ਪੁੱਡਾ ਦੇ ਮੂਲ ਇੰਜੀਨੀਅਰਜ਼ ਨੂੰ ਹੀ ਭੁਗਤਣਾ ਪਿਆ।

ਇਹ ਦੌਰ ਪੁੱਡਾ ਅਤੇ ਪੁੱਡਾ ਦੇ ਮੂਲ ਇੰਜੀਨੀਅਰਜ਼ ਵਾਸਤੇ ਬਹੁਤ ਹੀ ਮਾੜਾ ੳਤੇ ਮਨੋਬਲ ਨੂੰ ਢਾਹ ਲਾਉਣ ਵਾਲਾ ਸੀ। ਵਰਤਮਾਨ ਵਿੱਚ ਪ੍ਰਸਾਸ਼ਨ ਵਲੋਂ ਕੀਤੇ ਜਾ ਰਹੇ ਹੁਕਮ ਅਤਿ ਖਤਰਨਾਕ ਅਤੇ ਪੁਰਾਣੇ ਦੌਰ ਨਾਲ ਮੇਲ ਖਾਂਦੇ ਹਨ। ਪੁੱਡਾ ਦੇ ਮੂਲ ਇੰਜੀਨੀਅਰਜ਼ ਅਜਿਹੇ ਸਮੇਂ ਨੂੰ ਦੁਬਾਰਾ ਭੁਗਤਣ ਲਈ ਤਿਆਰ ਨਹੀਂ ਹਨ।

ਵਰਨਣਯੋਗ ਹੈ ਕਿ ਹੋਰਨਾਂ ਮਹਿਕਮਿਆਂ ਦੇ ਇੰਜੀਨੀਅਰਜ਼ ਨੂੰ ਪੁੱਡਾ ਵਿੱਚ ਆਪਣੇ ਅਹੁਦੇ ਤੋਂ ਇੱਕ ਅਹੁਦਾ ਉੱਪਰ ਲਗਾਇਆ ਗਿਆ ਹੈ । ਫਰੰਟ ਵਲੋਂ ਲਿਖਿਆ ਗਿਆ ਹੈ ਕਿ ਜਿਹੜੀਆਂ ਆਸਾਮੀਆਂ ਤੇ ਹੋਰਨਾਂ ਮਹਿਕਮਿਆਂ ਦੇ ਜੂਨੀਅਰ ਪੱਧਰ ਦੇ ਇੰਜੀਨੀਅਰਜ਼ ਨੂੰ ਲਗਾਇਆ ਗਿਆ ਹੈ, ਉਹਨਾਂ ਅਹੁਦਿਆਂ ਲਈ ਪੁੱਡਾ ਦੇ ਮੂਲ ਇੰਜੀਨੀਅਰਜ਼ ਵੀ ਯੋਗਤਾ ਪੂਰੀ ਕਰਦੇ ਹਨ।

ਫਰੰਟ ਵਲੋਂ ਕੈਬਨਿਟ ਮੰਤਰੀ ਨੂੰ ਦਿੱਤੇ ਗਏ ਪਿਛਲੇ ਪੱਤਰਾਂ ਦਾ ਹਵਾਲਾ ਦਿੰਦਿਆਂ ਲਿਖਿਆ ਗਿਆ ਹੈ ਕਿ ਉਹਨਾਂ ਵਲੋਂ ਇਸ ਸਬੰਧੀ ਭਰੋਸਾ ਦੇਣ ਦੇ ਬਾਵਜੂਦ ਵੀ ਪ੍ਰਸਾਸ਼ਨ ਵਲੋਂ ਪੁੱਡਾ ਦੇ ਮੂਲ ਇੰਜੀਨੀਅਰਜ਼ ਨੁੰ ਤਰਜੀਹ ਦੇਣ ਦੀ ਬਜਾਏ ਡੈਪੂਟੇਸ਼ਨ ਤੇ ਇੰਜੀਨੀਅਰਜ਼ ਨੂੰ ਬੁਲਾ ਲਿਆ ਗਿਆ।

ਫਰੰਟ ਵਲੋਂ ਕਿਹਾ ਗਿਆ ਹੈ ਕਿ ਡੈਪੂਟੇਸ਼ਨ ਤੇ ਆਉਣ ਵਾਲੇ ਇੰਜੀਨੀਅਰਜ਼ ਨੂੰ ਵਿਸ਼ੇਸ਼ ਤਰਜੀਹ ਦੇ ਕੇ ਕਿਸੇ ਹੋਰ ਅਥਾਰਿਟੀ ਵਿੱਚ ਤੈਨਾਤ ਕਰਨ ਦੀ ਬਜਾਏ ਗਮਾਡਾ ਵਿੱਚ ਹੀ ਤੈਨਾਤ ਕੀਤਾ ਜਾਂਦਾ ਹੈ ਅਤੇ ਸਾਰੇ ਨਿਯਮਾਂ ਨੂੰ ਅਣਗੌਲਿਆਂ ਕਰ ਕੇ ਉਹਨਾਂ ਨੂੰ ਵਿਸ਼ੇਸ਼ ਤਾਕਤਾਂ ਦੇ ਕੇ ਨਿਵਾਜਿਆ ਜਾਂਦਾ ਹੈ।

ਫਰੰਟ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਡੈਪੂਟੇਸ਼ਨ ਤੇ ਆਏ ਇੰਜੀਨੀਅਰਜ਼ ਨੂੰ ਤੁਰੰਤ ਵਾਪਿਸ ਨਹੀਂ ਭੇਜਿਆ ਗਿਆ ਤਾਂ ਇਸ ਲੜਾਈ ਦਾ ਪਹਿਲਾ ਕਦਮ ਚੁੱਕਦੇ ਹੋਏ, ਸਾਰੇ ਪੰਜਾਬ ਵਿੱਚ ਤੈਨਾਤ ਪੁੱਡਾ ਦੇ ਇੰਜੀਨੀਅਰਜ਼, ਰੋਸ ਵਜੋਂ 29 ਅਤੇ 30 ਅਕਤੂਬਰ ਨੂੰ ਸਮੂਹਿਕ ਛੁੱਟੀ ਤੇ ਜਾਣਗੇ।

ਇਸ ਸਮੇਂ ਫਰੰਟ ਦੇ ਮੈਬਰਾਂ ਵਜੋਂ ਇੰਜੀਨੀਅਰ ਨਵੀਨ ਕੰਬੋਜ, ਇੰਜੀਨੀਅਰ ਪ੍ਰੀਤਪਾਲ, ਇੰਜੀਨੀਅਰ ਰਣਦੀਪ ਸਿੰਘ, ਇੰਜੀਨੀਅਰ ਹਰਮਨਦੀਪ ਸਿੰਘ ਖਹਿਰਾ, ਇੰਜੀਨੀਅਰ ਹੇਮੰਤ ਸਿੰਗਲਾ, ਇੰਜੀਨੀਅਰ ਅਨਮੋਲ ਸਿੰਘ ਸਮਰਾ ਅਤੇ ਇੰਜੀਨੀਅਰ ਜਰਮਨਜੋਤ ਸਿੰਘ ਹਾਜਿਰ ਸਨ।

ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵਲੋੋਂ ‘ਡੈਪੂਟੇਸ਼ਨ ਵਿਰੁੱਧ ਫਰੰਟ’ ਦੇ ਸਮਰਥਨ ਦਾ ਐਲਾਨ

ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਮਨਦੀਪ ਸਿੰਘ ਲਾਚੋਵਾਲ ਅਤੇ ਉੱਪ ਪ੍ਰਧਾਨ ਇੰਜੀਨੀਅਰ ਅਨੁਜ ਸਹਿਗਲ ਨੇ ਪ੍ਰੈਸ ਨੂੰ ਜਾਰੀ ਕੀਤੇ ਨੋਟ ਵਿੱਚ ਕਿਹਾ ਹੈ ਕਿ ਪੁੱਡਾ ਦੇ ਇੰਜੀਨੀਅਰਜ਼ ਵਲੋਂ ਡੈਪੂਟੇਸ਼ਨ ਦੇ ਵਿਰੁੱਧ ਜੋ ਲੜਾਈ ਲੜੀ ਜਾ ਰਹੀ ਹੈ, ਐਸੋਸੀਏਸ਼ਨ ਵਲੋਂ ਉਸ ਲੜਾਈ ਵਿੱਚ ਫਰੰਟ ਦਾ ਡਟ ਕੇ ਸਾਥ ਦਿੱਤਾ ਜਾਵੇਗਾ।

ਉਹਨਾਂ ਪੁੱਡਾ ਦੇ ਸਮੂਹ ਇੰਜੀਨੀਅਰਜ਼ ਨੂੰ ਅਪੀਲ ਕੀਤੀ ਕਿ ਉਹ ਫਰੰਟ ਵਲੋਂ ਦਿੱਤੇ ਗਏ ਹਰ ਪ੍ਰੋਗਰਾਮ ਵਿੱਚ ਫਰੰਟ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ੍ਹ ਹੋਣ।


Click here to Like us on Facebook


 

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...