- Advertisement -
ਅੱਜ-ਨਾਮਾ
ਪੁੱਛਿਆ ਜਾਂਦਾ ਸਵਾਲ ਇਹ ਕਈ ਵਾਰੀ,
ਮਿਲਦਾ ਕਿਤੋਂ ਜਵਾਬ ਨਹੀਂ ਠੋਸ ਮੀਆਂ।
ਕਰਦੀ ਗੱਲ ਨਾ ਮੋਦੀ ਸਰਕਾਰ ਕਾਹਤੋਂ,
ਆਮ ਲੋਕਾਂ ਦੇ ਅੰਦਰ ਇਹ ਰੋਸ ਮੀਆਂ।
ਲੋਕਤੰਤਰ ਵਿੱਚ ਲੋਕਾਂ ਦੀ ਕਦਰ ਨਾਹੀਂ,
ਹੋਵੇ ਕਿੱਦਾਂ ਨਹੀਂ ਭਲਾ ਅਫਸੋਸ ਮੀਆਂ।
ਮੰਤਰੀ ਕੇਂਦਰ ਦੇ ਗੱਲ ਟਰਕਾਈ ਜਾਂਦੇ,
ਕਰਨੀ ਬਾਤ ਕੁਝ ਏਸ ਕਿ ਓਸ ਮੀਆਂ।
‘ਮਨ ਕੀ ਬਾਤ’ ਦਾ ਬੜਾ ਸ਼ੌਕੀਨ ਮੋਦੀ,
ਗਾਵੇ ਏਧਰ ਜਾਂ ਓਧਰ ਦਾ ਰਾਗ ਮੀਆਂ।
‘ਭਾਰਤ ਭਾਗ ਵਿਧਾਤਾ’ ਨੂੰ ਰਹੇ ਸੁਣਦੇ,
ਜਾਗਣਾ ਦੇਸ਼ ਦਾ ਕਦੋਂ ਈ ਭਾਗ ਮੀਆਂ।
-ਤੀਸ ਮਾਰ ਖਾਂ
ਮਾਰਚ 02, 2021
- Advertisement -