ਯੈੱਸ ਪੰਜਾਬ
ਅੰਮ੍ਰਿਤਸਰ, 19 ਅਕਤੂਬਰ, 2020:
ਪਾਵਨ ਸਰੂਪਾਂ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਵਿਰੁੱਧ ਅੰਤ੍ਰਿਤਸਰ ਵਿਖ਼ੇ ਲਗਾਇਆ ਗਿਆ ਮੋਰਚਾ ਲਗਾਤਾਰ 35ਵੇਂ ਦਿਨ ਵੀ ਜਾਰੀ ਰਿਹਾ।
ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਕੁਤਾਹੀ ਦੇ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ 7 ਮੈਂਬਰੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਲਗਾਇਆ ਹੋਇਆ ਮੋਰਚਾ ਜਿਸ ਵਿੱਚ ਐਤਵਾਰ ਨੂੰ ਢਾਡੀ ਜੱਥਾ ਫ਼ੌਜਾ ਸਿੰਘ ਸਾਗਰ, ਭਾਈ ਪਿੱਪਲ ਸਿੰਘ ਉਮਰੀਵਾਲਾ ਮੱਲਾਂਵਾਲਾ ਫ਼ਿਰੋਜ਼ਪੁਰ ਬੀਬੀਆਂ ਦਾ ਜੱਥਾ ਬਾਬਾ ਦਰਬਾਰਾ ਸਿੰਘ ਫਿਰੋਜ਼ਪੁਰ ਨਾਲ ਇਕ ਭੁਝੰਗੀ ਗੁਰਪ੍ਰਤਾਪ ਸਿੰਘ ਸਮੇਤ ਮੋਰਚੇ ਵਿੱਚ ਸ਼ਾਮਿਲ ਹੋਏ।
ਸ਼ਹੀਦ ਭਾਈ ਹਰਮਿੰਦਰ ਸਿੰਘ ਦੇ ਪਿਤਾ ਭਾਈ ਮਹਿੰਦਰ ਸਿੰਘ ਡੱਬਵਾਲੀ ਜੱਥੇ ਸਮੇਤ ਹਾਜ਼ਰ ਹੋਏ ਏਕ ਨੂਰ ਖ਼ਾਲਸਾ ਸਾਬਕਾ ਜੱਥੇਬਦਾਰ ਭਾਈ ਸੁਖ਼ਪਾਲ ਸਿੰਘ, ਭਾਈ ਗੁਰਭੇਜ ਸਿੰਘ ਬਾਜਾਖ਼ਾਨਾ ਅਤੇ ਮੋਰਚੇ ਵੱਲੋਂ ਸੰਗਤਾਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਵਾਲੇ ਬਣੇ।
ਭਾਈ ਗਿਆਨ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਅਵਨਾਸ਼ ਸਿੰਘ, ਭਾਈ ਮੇਜਰ ਸਿੰਘ, ਗੁਰਮੇਜ ਸਿੰਘ, ਭਾਈ ਲਵਪ੍ਰੀਤ ਸਿੰਘ, ਬੀਬੀ ਮਨਮੀਤ ਕੌਰ ਆਦਿ ਵੀ ਹਾਜ਼ਰ ਰਹੇ।
ਬੇਅੰਤ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਐਤਵਾਰ ਨੂੰ ਮੋਰਚੇ ਵਿੱਚ ਹਾਜ਼ਰੀ ਭਰੀ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ