- Advertisement -
ਅੱਜ-ਨਾਮਾ
ਪਾਰਲੀਮੈਂਟ ਦੇ ਅੰਦਰ ਹੈ ਪਿਆ ਰੱਫੜ,
ਹੁੰਦਾ ਕੋਈ ਵੀ ਕੰਮ ਨਹੀਂ ਕਾਰ ਮੀਆਂ।
ਧਿਰ ਵਿਰੋਧ ਦੀ ਪਈ ਆ ਖਿਝੀ ਕਾਫੀ,
ਨਾਅਰੇ ਰੋਜ਼ ਉਹ ਰਹੀ ਹੈ ਮਾਰ ਮੀਆਂ।
ਹਾਕਮ ਧਿਰ ਨਹੀਂ ਕੱਖ ਪ੍ਰਵਾਹ ਕਰਦੀ,
ਥਿੰਦੇ ਘੜੇ ਦੇ ਵਾਂਗਰ ਸਰਕਾਰ ਮੀਆਂ।
ਜਿਹੜੀ ਜਿੱਲ੍ਹਣ ਦਾ ਅੱਜ ਮਾਹੌਲ ਓਥੇ,
ਲੱਭਦਾ ਕੋਈ ਨਾ ਚੱਜ-ਆਚਾਰ ਮੀਆਂ।
ਮੁਖੀ ਦੇਸ਼ ਦਾ ਬੋਲੇ ਨਹੀਂ ਸਦਨ ਅੰਦਰ,
ਕਰਦਾ ਰੇਡੀਓ ਤੋਂ ਮਨ ਦੀ ਗੱਲ ਮੀਆਂ।
ਮੁੱਦੇ ਅਸਲ ਤੋਂ ਪਾਸੇ ਦੀ ਨਿਕਲ ਜਾਂਦਾ,
ਸੁਰ ਨਹੀਂ ਤਾਲ, ਵਜਾਂਵਦਾ ਟੱਲ ਮੀਆਂ।
-ਤੀਸ ਮਾਰ ਖਾਂ
ਜੁਲਾਈ 28, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -