ਅੱਜ-ਨਾਮਾ
ਪਾਟਕ ਵਧਿਆ ਈ ਜਦੋਂ ਅਕਾਲੀਆਂ ਦਾ,
ਚਰਚਿਆਂ ਵਿੱਚ ਆ ਰਾਮ ਰਹੀਮ ਮੀਆਂ।
ਉਸ ਦੀ ਮਾਫੀ ਦਾ ਪਿਆ ਈ ਉੱਠ ਮੁੱਦਾ,
ਜਿੱਦਾਂ ਉਹ ਹੋਈ ਸੀ ਫੇਲ੍ਹ ਸਕੀਮ ਮੀਆਂ।
ਆਪੋ ਵਿੱਚ ਉਹ ਲੋਕ ਆ ਦੋਸ਼ ਲਾਉਂਦੇ,
ਜਿਹੜੇ ਓਦੋਂ ਸਨ ਇੱਕ ਹੀ ਟੀਮ ਮੀਆਂ।
ਅਜੋਕੇ ਸੰਕਟ ਦਾ ਭਾਲਣ ਨੂੰ ਹੱਲ ਚੰਗਾ,
ਬੋਲਦੇ ਸੁਣਨ ਕਈ ਨੀਮ ਹਕੀਮ ਮੀਆਂ।
ਕਈ ਤਾਂ ਜਾਪਦੇ ਬਾਹਲੇ ਸਰਗਰਮ ਹੋਏ,
ਹਟਵਾਂ ਬੈਠਾ ਕੋਈ ਚੁੱਪ ਆ ਧਾਰ ਮੀਆਂ।
ਦੋਵੀਂ ਤਰਫੀਂ ਆ ਸੁਣੀਂਦੀ ਸਾਂਝ ਉਹਦੀ,
ਏਧਰ ਮਿੱਤਰ ਤੇ ਓਧਰ ਪਰਵਾਰ ਮੀਆਂ।
-ਤੀਸ ਮਾਰ ਖਾਂ
3 ਜੁਲਾਈ, 2024