Thursday, January 2, 2025
spot_img
spot_img
spot_img
spot_img

ਪਹੁੰਚੀ ਚੋਣ ਅਮਰੀਕਾ ਦੀ ਸਿਰੇ ਆਖਰ, ਬਣ ਗਈ ਮੁੜ ਕੇ ਟਰੰਪ ਦੀ ਗੱਲ ਬੇਲੀ

ਅੱਜ-ਨਾਮਾ

ਪਹੁੰਚੀ ਚੋਣ ਅਮਰੀਕਾ ਦੀ ਸਿਰੇ ਆਖਰ,
ਬਣ ਗਈ ਮੁੜ ਕੇ ਟਰੰਪ ਦੀ ਗੱਲ ਬੇਲੀ।

ਕਮਲਾ ਹੈਰਿਸ ਨੇ ਬੜੀ ਹੈ ਕਰੀ ਕੋਸ਼ਿਸ਼,
ਪਈ ਨਾ ਫੇਰ ਵੀ ਝੋਲੀ ਵਿੱਚ ਭੱਲ ਬੇਲੀ।

ਪੁਰਾਤਨੀ ਸੋਚ ਵਾਲੇ ਜਿਹੜੇ ਖਾਸ ਵੋਟਰ,
ਖਿਸਕ ਗਏ ਬਹੁਤੇ ਟਰੰਪ ਦੇ ਵੱਲ ਬੇਲੀ।

ਚੜ੍ਹਤ ਬਾਹਲੀ ਨਹੀਂ ਫੇਰ ਵੀ ਹੋਣ ਦਿੱਤੀ,
ਵਧੀਆ ਹੈਰਿਸ ਨੇ ਪਾਈ ਆ ਠੱਲ੍ਹ ਬੇਲੀ।

ਲਈਏ ਜੇ ਟੱਕਰ ਤੇ ਸਦਾ ਨਾ ਜਿੱਤ ਹੁੰਦੀ,
ਡਿੱਗਦੇ ਰਹਿੰਦੇ ਕਈ ਸ਼ਾਹ-ਸਵਾਰ ਬੇਲੀ।

ਹੋਈ ਇਹ ਹਾਰ ਤਾਂ ਫੇਰ ਵੀ ਕੀ ਹੋਇਆ,
ਮੰਨ ਗਿਆ ਬੀਬੀ ਦਾ ਲੋਹਾ ਸੰਸਾਰ ਬੇਲੀ।

ਤੀਸ ਮਾਰ ਖਾਂ
7 ਨਵੰਬਰ, 2024


ਇਹ ਵੀ ਪੜ੍ਹੋ: ਕੱਟਣ-ਵੱਢਣ ਦੀ ਕਹਿੰਦਾ ਹੈ ਗੱਲ ਯੋਗੀ, ਇਕੱਠੇ ਰੱਖਣ ਦੀ ਕਰੇ ਫਿਰ ਬਾਤ ਬੇਲੀ


ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ