ਅੱਜ-ਨਾਮਾ
ਪਰਚੇ ਪਾਕਿ ਵਿਚ ਕੀਤੇ ਇਮਰਾਨ ਉੱਤੇ,
ਦੁਨੀਆ ਸਾਰੀ ਫਿਰ ਹੋਈ ਹੈਰਾਨ ਮੀਆਂ।
ਫਟਾਫਟ ਕੋਰਟ ਵੀ ਕੀਤੀ ਸੀ ਕਾਰਵਾਈ,
ਲੱਗ ਪਏ ਸਜ਼ਾ ਦੇ ਹੋਣ ਫੁਰਮਾਨ ਮੀਆਂ।
ਵਰਤਿਆ ਵਕਤ ਸੀ ਉਹੋ ਵਿਰੋਧੀਆਂ ਨੇ,
ਜਿੱਤਿਆ ਚੋਣਾਂ ਦਾ ਗਰਮ ਮੈਦਾਨ ਮੀਆਂ।
ਲੱਗਿਆ ਉਲਟਾ ਅਦਾਲਤੀ ਗੇਅਰ ਜਾਪੇ,
ਲੱਗਾ ਸੌਖਾ ਜਿਹਾ ਹੋਣ ਇਮਰਾਨ ਮੀਆਂ।
ਕਈਆਂ ਕੇਸਾਂ ਤੋਂ ਬਰੀ ਉਹ ਗਿਆ ਕੀਤਾ,
ਬਾਕੀਆਂ ਵਿੱਚ ਵੀ ਇਹੀ ਕੁਝ ਹੋਣ ਵਾਲਾ।
ਉਨ੍ਹਾਂ ਦੇ ਬਾਅਦ ਫਿਰ ਰਹੂਗਾ ਕੇਸ ਇੱਕੋ,
ਸਿਆਸੀ ਵਿਰੋਧੀਆਂ ਦਾ ਧੋਣਾ ਧੋਣ ਵਾਲਾ।
-ਤੀਸ ਮਾਰ ਖਾਂ
5 ਜੁਲਾਈ, 2024