Friday, March 29, 2024

ਵਾਹਿਗੁਰੂ

spot_img
spot_img

ਪਟਿਆਲਾ ਪੁਲਿਸ ਦਾ ਸਾਈਬਰ ਕਰਾਈਮ ਸੈੱਲ ਹੁਣ 24 ਘੰਟੇ ਰਹੇਗਾ ਲੋਕਾਂ ਦੀ ਸੇਵਾ ’ਚ ਹਾਜ਼ਰ, ਹੈਲਪ ਡੈੱਸਕ ਵਿੰਡੋ ਦਾ ਹੋਇਆ ਉਦਘਾਟਨ

- Advertisement -

ਯੈੱਸ ਪੰਜਾਬ
ਪਟਿਆਲਾ, 6 ਅਗਸਤ, 2022 –
ਪਟਿਆਲਾ ਪੁਲਿਸ ਦਾ ਸਾਇਬਰ ਕਰਾਇਮ ਸੈੱਲ ਹੁਣ ਲੋਕਾਂ ਦੀ ਸੇਵਾ ‘ਚ 24 ਘੰਟੇ ਹਾਜ਼ਿਰ ਰਹੇਗਾ, ਜਿੱਥੇ ਲੋਕ ਕਿਸੇ ਵੀ ਸਾਇਬਰ ਧੋਖਾਧੜੀ ਨਾਲ ਸਬੰਧਤ ਆਪਣੀ ਸ਼ਿਕਾਇਤ ਕਿਸੇ ਵੀ ਸਮੇਂ ਦੇ ਸਕਣਗੇ।

ਅਪਗਰੇਡ ਕੀਤਾ ਸਾਇਬਰ ਕਰਾਇਮ ਸੈੱਲ (ਸੀ.ਆਈ.ਟੀ.ਐਸ.ਯੂ.) ਅਤੇ ਨਵਾਂ ਸ਼ੁਰੂ ਕੀਤਾ 24 ਘੰਟੇ 7 ਦਿਨ, ਸਾਈਬਰ ਹੈਲਪ ਡੈਸਕ ਵਿੰਡੋ ਨੂੰ ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਪਟਿਆਲਾ ਦਿਹਾਤੀ ਡਾ. ਬਲਬੀਰ ਸਿੰਘ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸ.ਐਸ.ਪੀ. ਦੀਪਕ ਪਾਰੀਕ ਵੱਲੋਂ ਸਾਂਝੇ ਤੌਰ ‘ਤੇ ਲੋਕਾਂ ਨੂੰ ਸਪਰਪਿਤ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਸਾਇਬਰ ਸੈੱਲ ਧਰਮਪਾਲ ਤੇ ਇੰਚਾਰਜ ਸਾਈਬਰ ਕਰਾਈਮ ਸੈੱਲ ਐਸ.ਆਈ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਦੋਵੇਂ ਵਿਧਾਇਕਾਂ ਡਾ. ਬਲਬੀਰ ਸਿੰਘ ਤੇ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਨੂੰ ਆਧੁਨਿਕ ਹਥਿਆਰਾਂ ਦੀ ਲੋੜ ਦੇ ਨਾਲ-ਨਾਲ ਨਵੀਨਤਮ ਤਕਨੀਕਾਂ ਦੀ ਵੀ ਲੋੜ ਹੈ ਅਤੇ ਪਟਿਆਲਾ ਪੁਲਿਸ ਨੇ ਹਮੇਸ਼ਾ ਹੀ ਇਸ ਪਾਸੇ ਅਹਿਮ ਕਦਮ ਚੁਕਦੇ ਹੋਏ ਜ਼ਿਲ੍ਹੇ ਨਿਵਾਸੀਆਂ ਦੀ ਸੇਵਾ ਕੀਤੀ ਹੈ।

ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੇ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਦੇ ਹਵਾਲੇ ਨਾਲ ਇਸ ਗੱਲ ‘ਤੇ ਜ਼ੋਰ ਦਿਤਾ ਕਿ ਪੁਲਿਸ, ਜ਼ੁਰਮ ਕਰਨ ਵਾਲਿਆਂ ਤੋਂ ਇੱਕ ਕਦਮ ਅੱਗੇ ਚੱਲਕੇ ਹੀ ਨਸ਼ਿਆਂ ਤੇ ਗੈਂਗਸਟਰਾਂ ਨੂੰ ਨੱਥ ਪਾ ਸਕੇਗੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਪੁਲਿਸ ਆਪਣੇ ਕਰਤੱਬਾਂ ਦੀ ਪਾਲਣਾ ਪੂਰੀ ਨਿਸ਼ਠਾ ਨਾਲ ਕਰ ਰਹੀ ਹੈ।

ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਪਟਿਆਲਾ ਪੁਲਿਸ ਕਿਸੇ ਵੀ ਜ਼ੁਰਮ ਦੀ ਤੁਰੰਤ ਪੈੜ ਨੱਪਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਲੋਕ ਸੁਚੇਤ ਹੋ ਕੇ ਰਹਿਣ ਪਰੰਤੂ ਜੇਕਰ ਕਿਸੇ ਨਾਲ ਕੋਈ ਸਾਇਬਰ ਠੱਗੀ ਹੋ ਜਾਵੇ ਤਾਂ ਉਹ ਸਾਇਬਰ ਕਰਾਇਮ ਸੈੱਲ ਨਾਲ ਸੰਪਰਕ ਕਰੇ। ਸ. ਛੀਨਾ ਨੇ ਕਿਹਾ ਕਿ ਪਟਿਆਲਾ ਪੁਲਿਸ ਨਾਗਰਿਕਾਂ ਦੀ ਬਿਹਤਰ ਸੇਵਾ ਕਰਨ ਅਤੇ ਸਾਈਬਰ ਕਰਾਈਮ ਦੇ ਪੀੜਤਾਂ ਨੂੰ ਵਧੇਰੇ ਪੇਸ਼ੇਵਰ ਇੰਟਰਫੇਸ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਜਦਕਿ ਐਸ.ਐਸ.ਪੀ. ਦੀਪਕ ਪਾਰੀਕ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਅੱਜਕਲ੍ਹ ਔਨਲਾਈਨ ਧੋਖਾਧੜੀਆਂ ਜ਼ਿਆਦਾ ਹੋ ਰਹੀਆਂ ਹਨ, ਜ਼ਿਨ੍ਹਾਂ ‘ਚ ਓ.ਟੀ.ਪੀ. ਓ.ਐਲ.ਐਕਸ, ਪੇਟੀਐਮ, ਜੀਪੇਅ ਤੇ ਬੀਮਾ ਧੋਖਾਧੜੀ ਤੋਂ ਇਲਾਵਾ ਜਾਅਲੀ ਸੋਸ਼ਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਸ਼ਾਮਲ ਹਨ।ਐਸ.ਐਸ.ਪੀ. ਨੇ ਕਿਹਾ ਕਿ ਅਜਿਹੀਆਂ ਧੋਖਾਧੜੀਆਂ ‘ਚ ਤੁਰੰਤ ਰਿਪੋਰਟ ਕਰਨ ਨਾਲ ਨਾਗਰਿਕਾਂ ਦਾ ਠੱਗਿਆ ਪੈਸਾ ਵਾਪਸ ਕਰਵਾਉਣ ਦੀਆਂ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਹਨ ਕਿਉਂਕਿ ਪੁਲਿਸ ਤੇ ਬੈਂਕਾਂ ਨੂੰ ਸਾਈਬਰ ਅਪਰਾਧ ਦੀ ਤੁਰੰਤ ਰਿਪੋਰਟ ਕਰਨ ਨਾਲ ਸਾਈਬਰ ਅਪਰਾਧੀ ਦੇ ਲੈਣ-ਦੇਣ/ਖਾਤਿਆਂ ਨੂੰ ਬਲੌਕ ਕਰਕੇ ਪੈਸੇ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਸਾਇਬਰ ਕਰਾਇਮ ਸੈੱਲ ਨੇ 1 ਮਈ 2022 ਤੋਂ ਲੈਕੇ 1 ਅਗਸਤ 22 ਤੱਕ ਦੇ ਸਮੇਂ ਦੌਰਾਨ ਕੁਲ 1131 ਦਰਖਾਸਤਾਂ ‘ਚੋਂ 927 ਦਾ ਨਿਪਟਾਰਾ ਕੀਤਾ ਤੇ 15 ‘ਚ ਪੁਲਿਸ ਕੇਸ ਦਰਜ ਕੀਤੇ, 49 ‘ਚ ਮਾਮਲਿਆਂ ‘ਚ ਪੈਸੇ ਦੀ ਧੋਖਾਧੜੀ ਦੀਆਂ ਕੁਲ 32 ਲੱਖ 76 ਹਜ਼ਾਰ 426 ਰੁਪਏ ਵਾਪਸ ਕਰਵਾਏ ਗਏ ਹਨ। ਇਸ ਤੋਂ ਬਿਨ੍ਹਾਂ 112 ਮੋਬਾਇਲ ਬਰਾਮਦ ਕਰਕੇ ਦਰਖਾਸਤ ਕਰਤਾਵਾਂ ਦੇ ਵਾਪਸ ਕਰਵਾਏ ਗਏ ਹਨ।

ਦੀਪਕ ਪਾਰੀਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਸੁਚੇਤ ਰਹਿਣ ਪਰੰਤੂ ਜੇਕਰ ਕਿਸੇ ਨਾਲ ਕੋਈ ਆਨਲਾਈਨ ਜਾਂ ਸਾਇਬਰ ਕਰਾਇਮ ਦੀ ਘਟਨਾ ਵਾਪਰ ਜਾਵੇ ਤਾਂ ਉਹ ਐਸ.ਐਸ.ਪੀ. ਦਫ਼ਤਰ ਪਟਿਆਲਾ ਵਿਖੇ ਹਫ਼ਤੇ ਦੇ 7 ਦਿਨ 24 ਘੰਟੇ ‘ਚੋਂ ਕਿਸੇ ਵੀ ਸਮੇਂ ਆ ਕੇ ਆਪਣੀ ਦਰਖਾਸਤ ਦੇ ਸਕਦਾ ਹੈ। ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਬਲਵਿੰਦਰ ਕੁਮਾਰ ਸੈਣੀ, ਐਸ.ਪੀਜ਼ ਵਜ਼ੀਰ ਸਿੰਘ ਖਹਿਰਾ ਤੇ ਰਾਕੇਸ਼ ਕੁਮਾਰ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,259FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...