Friday, April 19, 2024

ਵਾਹਿਗੁਰੂ

spot_img
spot_img

ਰਣਨੀਤੀ ਦਾ ਨਹੀਂ, ਮੈਦਾਨ ’ਚ ਨਿਤਰਨ ਦਾ ਵੇਲਾ, ਪੰਜਾਬ ਕਾਂਗਰਸ ਦੇ ਪ੍ਰਦਰਸ਼ਨ ’ਚ ਸ਼ਾਮਲ ਹੋਣ ਜੀ-23 ਗਰੁੱਪ ਦੇ ਆਗੂ: ਜਾਖ਼ੜ

- Advertisement -

ਯੈੱਸ ਪੰਜਾਬ
ਚੰਡੀਗੜ, 28 ਫਰਵਰੀ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਾਂਗਰਸ ਦੇ ਕੁਝ ਆਗੂਆਂ ਦੇ ਆਏ ਤਾਜੇ ਬਿਆਨਾਂ ਤੇ ਟਿੱਪਣੀ ਕਰਦਿਆਂ ਉਨਾਂ ਨੂੰ ਹੁਣ ਨੀਤੀਗਤ ਰਾਜਨੀਤੀ ਦੀ ਬਜਾਏ ਸੰਘਰਸ਼ ਦੀ ਰਾਜਨੀਤੀ ਕਰਨ ਦਾ ਸੱਦਾ ਦਿੱਤਾ ਹੈ।

ਅੱਜ ਇੱਥੇ ਜਦ ਸੂਬਾ ਕਾਂਗਰਸ ਪ੍ਰਧਾਨ ਨੂੰ ਸ੍ਰੀ ਕਪਿਲ ਸਿੱਬਲ, ਸ੍ਰੀ ਗੁਲਾਮ ਨਬੀ ਅਜਾਦ, ਸ੍ਰੀ ਰਾਜ ਬੱਬਰ ਅਤੇ ਸ੍ਰੀ ਆਨੰਦ ਸ਼ਰਮਾ ਦੇ ਤਾਜਾ ਬਿਆਨਾਂ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਦੇਸ਼ ਇਕ ਚੁਣੌਤੀ ਪੂਰਨ ਸਮੇਂ ਵਿਚੋਂ ਲੰਘ ਰਿਹਾ ਹੈ ਜਦ ਮੋਦੀ ਸਕਰਾਰ ਸਮਾਜ ਦੇ ਹਰ ਵਰਗ ਪ੍ਰਤੀ ਦਮਨਕਾਰੀ ਨੀਤੀ ਅਪਨਾ ਕੇ ਕਾਰਪੋਰੇਟਾਂ ਦੀ ਸਰਕਾਰ ਬਣੀ ਹੋਈ ਹੈ।

ਅਜਿਹੇ ਵਿਚ ਦੇਸ਼ ਨੂੰ ਕਾਂਗਰਸ ਤੋਂ ਸੰਘਰਸ਼ ਦੀ ਰਾਜਨੀਤੀ ਦੀ ਜਰੂਰਤ ਹੈ ਤਾਂ ਜੋ ਲੋਕਾਂ ਦੀ ਅਵਾਜ ਬੁਲੰਦ ਕੀਤੀ ਜਾ ਸਕੇ ਅਤੇ ਇਸ ਲਈ ਕਾਂਗਰਸ ਦੇ ਇਨਾਂ ਸੀਨਿਅਰ ਆਗੂਆਂ ਨੂੰ ਆਮ ਲੋਕਾਂ ਵਿਚ ਸੜਕ ਤੇ ਆ ਕੇ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਹਨ।

ਸ੍ਰੀ ਜਾਖੜ ਨੇ ਸ੍ਰੀ ਰਾਜ ਬੱਬਰ ਦੇ ‘ਹਮ ਹੀ ਕਾਂਗਰਸ ਹੈ’ ਵਾਲੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਬੇਸ਼ਕ ਤੁਸੀਂ ਹੀ ਕਾਂਗਰਸ ਹੋ ਪਰ ਇਹ ਗੱਲ ਕਰਨੀ ਸੋਭਾ ਨਹੀਂ ਦਿੰਦੀ ਕਿਉਂਕਿ ਕਾਂਗਰਸ ਦਾ ਸਾਡੇ ਤੁਹਾਡੇ ਜਨਮ ਤੋਂ ਪਹਿਲਾਂ ਦੀ ਹੈ ਅਤੇ ਇਹ ਲੋਕਾਂ ਦੀ ਪਾਰਟੀ ਹੈ। ਉਨਾਂ ਨੇ ਕਿਹਾ ਕਾਂਗਰਸ ਪਾਰਟੀ ਦਾ ਸਿਧਾਂਤ ਲੋਕਾਂ ਦੀ ਸੇਵਾ ਰਿਹਾ ਹੈ।

ਸ੍ਰੀ ਗੁਲਾਮ ਨਬੀ ਅਜਾਦ ਦੇ ਬਿਆਨ ਕਿ ਉਹ ਸਿਰਫ ਰਾਜ ਸਭਾ ਤੋਂ ਰਿਟਾਇਰ ਹੋਏ ਹਨ ਰਾਜਨੀਤੀ ਤੋਂ ਨਹੀਂ ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰਾਜਸਭਾ ਤੋਂ ਰਿਟਾਇਰ ਹੋਣਾ ਰਾਜਨੀਤੀ ਤੋਂ ਰਿਟਾਇਰ ਹੋਣਾ ਹੁੰਦਾ ਵੀ ਨਹੀਂ ਬਲਕਿ ਰਾਜਨੀਤੀ ਤਾਂ ਹੁਣ ਸ਼ੁਰੂ ਹੋਈ ਹੈ।

ਉਨਾਂ ਨੇ ਸ੍ਰੀ ਸਿੱਬਲ ਦੇ ਕਾਂਗਰਸ ਦੀ ਮਜਬੂਤੀ ਸਬੰਧੀ ਬਿਆਨ ਤੇ ਕਿਹਾ ਕਿ ਆਓ ਫਿਰ ਆਮ ਲੋਕਾਂ ਵਿਚ ਜਾ ਕੇ ਮਿੱਟੀ ਨਾਲ ਮਿੱਟੀ ਹੋ ਕੇ ਪਾਰਟੀ ਅਤੇ ਦੇਸ਼ ਨੂੰ ਮਜਬੂਤ ਕਰੀਏ ਕਿਉਂਕਿ ਮਜਬੂਤ ਕਾਂਗਰਸ ਇਸ ਦੇਸ਼ ਦੀ ਜਰੂਰਤ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਤਾਂ 1 ਮਾਰਚ ਨੂੰ ਲੋਕਾਂ ਦੇ ਸਰੋਕਾਰਾਂ ਦੀ ਰਾਖੀ ਲਈ ਪੰਜਾਬ ਦੇ ਰਾਜਪਾਲ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਉਨਾਂ ਨੇ ਇੰਨਾਂ ਸੀਨਿਅਰ ਆਗੂਆਂ ਨੂੰ ਇਸ ਰੋਸ਼ ਪ੍ਰਦਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਲੋਕਾਂ ਨਾਲ ਜੁੜੇ ਮੁੱਦੇ ਨੂੰ ਉਭਾਰਨ ਦੇ ਇਸ ਪ੍ਰੋਗਰਾਮ ਵਿਚ ਇੰਨਾਂ ਆਗੂਆਂ ਨੂੰੂ ਵੀ ਹਾਰਦਿਕ ਸੱਦਾ ਹੈ।

ਉਨਾਂ ਨੇ ਕਿਹਾ ਕਿ ਇੰਨਾਂ ਆਗੂਆਂ ਲਈ ਲੋਕਾਂ ਨਾਲ ਜੁੜੀ ਰਾਜਨੀਤੀ ਦੀ ਸ਼ੁਰੂਆਤ ਲਈ ਇਹ ਪ੍ਰਦਸ਼ਨ ਰਿਫਰੈਸ਼ਰ ਕੋਰਸ ਸਾਬਿਤ ਹੋ ਸਕਦਾ ਹੈ। ਉਨਾਂ ਨੇ ਇੰਨਾਂ ਆਗੂਆਂ ਨੂੰੂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਤੋਂ ਹੀ ਕਾਲੇ ਖੇਤੀ ਕਾਨੂੰਨਾਂ ਖਿਲਾਫ ਅਲਖ ਜਗਾਈ ਸੀ ਅਤੇ ਆਓ ਹੁਣ ਉਨਾਂ ਦੀਆਂ ਲੀਹਾਂ ਤੇ ਚਲੱਦੇ ਹੋਏ ਮਹਿੰਗਾਈ ਖਿਲਾਫ ਜਨ ਜਨ ਦੀ ਅਵਾਜ ਬੁਲੰਦ ਕਰਕੇ ਮੋਦੀ ਸਰਕਾਰ ਨੂੰ ਜਗਾਈਏ। ਇਸ ਨਾਲ ਪਾਰਟੀ ਵੀ ਮਜਬੂਤ ਹੋਵੇਗੀ ਅਤੇ ਲੋਕਾਂ ਦੀ ਪੀੜਾ ਵੀ ਸਰਕਾਰ ਤੱਕ ਪੁੱਜੇਗੀ।

ਆਖੀਰ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਇਹ ਵੇਲਾ ਲੋਕਾਂ ਵਿਚ ਆ ਕੇ ਉਨਾਂ ਦੀ ਗੱਲ ਕਰਨ ਦਾ ਹੈ ਅਤੇ ਆਸ ਹੈ ਕਿ ਨੀਤੀਗਤ ਰਾਜਨੀਤੀ ਦੇ ਮਹਾਂਰਥੀ ਹੁਣ ਸੰਘਰਸ਼ ਦੀ ਇਸ ਰਾਜਨੀਤੀ ਕਰਨ ਲਈ ਅੱਗੇ ਆਉਣਗੇ।

- Advertisement -

ਸਿੱਖ ਜਗ਼ਤ

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 19 ਅਪ੍ਰੈਲ, 2024 ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੀਮਾ ਪੋਤਾ ਵਿਖੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...