- Advertisement -
ਅੱਜ-ਨਾਮਾ
ਨਿਤੀਸ਼ ਕੁਮਾਰ ਹੈ ਸੁਣੀਂਦਾ ਗਿਆ ਵਿੱਟਰ,
ਪਾਸਾ ਭਾਜਪਾ ਤੋਂ ਰਿਹਾ ਫਿਰ ਮੋੜ ਮਿੱਤਰ।
ਕਹਿੰਦੇ ਸਾਂਝ ਵਿੱਚ ਠਿੱਬੀ ਤੋਂ ਭੜਕਿਆ ਈ,
ਲੱਗਦਾ ਏ ਜਾਊਗਾ ਸਾਂਝ ਉਹ ਤੋੜ ਮਿੱਤਰ।
ਮਿਲਿਆ ਈ ਲਾਲੂ ਦੇ ਮੁੰਡੇ ਨੂੰ ਵਰਤ ਮੌਕਾ,
ਕੁੰਡੀਆਂ ਉਨ੍ਹਾਂ ਨਾਲ ਰਿਹਾ ਹੈ ਜੋੜ ਮਿੱਤਰ।
ਊਧਵ ਠਾਕਰੇ ਦੀ ਭੁੱਲ ਗਈ ਯਾਦ ਉਸ ਨੂੰ,
ਜਿਹੜਾ ਭਾਜਪਾ ਨੂੰ ਗਿਆ ਸੀ ਛੋੜ ਮਿੱਤਰ।
ਠਾਕਰੇ ਟੱਬਰ ਵੀ ਬੜ੍ਹਕ ਤੇ ਮਾਰ ਗਿਆ ਸੀ,
ਸੁੱਤਿਆਂ ਜੇਲ੍ਹ ਪਈ ਮਾਰ ਰਹੀ ਅੱਖ ਮਿੱਤਰ।
ਸਰਕਾਰ ਗਈ ਤੇ ਕੇਸਾਂ ਵਿੱਚ ਯਾਰ ਫਸਿਆ,
ਉਸ ਦੀ ਤਾਕਤ ਦੇ ਉੱਡੇ ਪਏ ਕੱਖ ਮਿੱਤਰ।
-ਤੀਸ ਮਾਰ ਖਾਂ
ਅਗਸਤ 09, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -