- Advertisement -
ਅੱਜ-ਨਾਮਾ
ਨਵੇਂ ਸਾਲ ਮੌਕੇ ਚੜ੍ਹ ਗਈ ਠੰਢ ਜਿਹੜੀ,
ਝੱਲਣੀ ਮੁਸ਼ਕਲ ਹੈ ਏਸ ਦੀ ਮਾਰ ਬੇਲੀ।
ਸੂਰਜ ਝਲਕ ਦਿਖਾਈ ਨਹੀਂ ਦਿਨ ਸਾਰਾ,
ਲੰਘਿਆ ਲੁਕਵਾਂ ਪੰਜਾਬੋਂ ਹੈ ਪਾਰ ਬੇਲੀ।
ਧੁੰਦ ਵੀ ਕਈ ਥਾਂ ਸੁਣੀਂਦੀ ਪਈ ਵਾਹਵਾ,
ਪਰ ਨਾ ਸੜਕ `ਤੇ ਘਟੀ ਰਫਤਾਰ ਬੇਲੀ।
ਪੁੱਜਣਾ ਘਰ, ਪਰ ਪਹੁੰਚ ਜ਼ਰੂਰ ਜਾਈਏ,
ਕੋਈ ਨਾ ਕਰਦਾ ਈ ਸੋਚ-ਵਿਚਾਰ ਬੇਲੀ।
ਹੋ ਜਾਏ ਦੇਰੀ ਤਾਂ ਨਹੀਂ ਪਹਾੜ ਡਿੱਗਦਾ,
ਸਮਝਦਾ ਏਨੀ ਨਾ ਗੱਲ ਇਨਸਾਨ ਬੇਲੀ।
ਪੁਨਰ ਜਨਮ ਨਹੀਂ ਵੇਖਿਆ ਕਦੀ ਹੁੰਦਾ,
ਭੰਗ ਦੇ ਭਾੜੇ ਗਵਾਉ ਨਹੀਂ ਜਾਨ ਬੇਲੀ।
-ਤੀਸ ਮਾਰ ਖਾਂ
ਜਨਵਰੀ 2, 2023
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -